ਰੂਪਨਗਰ: ਕੈਪਟਨ ਸਰਕਾਰ ਦੇ ਸਮੇਂ ਵਿੱਚ ਪੰਜਾਬ ਦੇ ਲੋਕਾਂ ਨੂੂੰ ਪਿਛਲੇ ਕਈ ਦਿਨਾਂ ਤੋਂ ਬਿਜਲੀ ਤੇ ਪਾਣੀ ਦੀ ਮੁਸ਼ਕਿਲਾਂ ਦਾ ਭਾਰੀ ਸਾਹਮਣਾ ਕਰਨਾ ਪੈ ਰਿਹਾ ਹੈ। ਤਾਜ਼ਾ ਮਾਮਲਾ ਰੋਪੜ ਤੋਂ ਸਾਹਮਣੇ ਆਇਆ ਹੈ। ਜਿਥੇ ਪੂਰੇ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਸਮੇਂ ਸਿਰ ਨਾ ਆਉਣ ਕਰਕੇ ਸਥਾਨਕ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ।
ਇਹ ਗੱਲਾਂ ਦਾ ਪ੍ਰਗਟਾਵਾ ਖ਼ੁਦ ਰੂਪਨਗਰ ਤੋਂ ਕਾਂਗਰਸੀ (Congress) ਐੱਮ.ਸੀ. (MC) ਨੇ ਕਰ ਰਹੇ ਹਨ। ਇਸ ਮੌਕੇ ਕਾਂਗਰਸੀ ਪੋਮੀ ਸੋਨੀ ਅਤੇ ਜੌਲੀ ਐੱਮ.ਸੀ. ਨੇ ਕਿਹਾ, ਕਿ ਉਹ ਇਸ ਮੁੱਦੇ ਬਾਰੇ ਹਲਕੇ ਦੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੂੰ ਵੀ ਮਿਲੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਇਸ ਮੁਸ਼ਕਲ ਦੇ ਹੱਲ ਦਾ ਜਲਦ ਤੋਂ ਜਲਦ ਭਰੋਸਾ ਦਿੱਤਾ ਗਿਆ ਸੀ।
ਪਰ ਕਾਫ਼ੀ ਲੰਬਾ ਸਮੇਂ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ਦੀ ਮੁਸ਼ਕਲ ਦਾ ਹੱਲੇ ਤੱਕ ਕੋਈ ਹੱਲ ਨਹੀਂ ਹੋਇਆ। ਜਿਸ ਕਰਕੇ ਸਥਾਨਕ ਲੋਕਾਂ ਦੀ ਜ਼ਿੰਦਗੀ ਨਰਕ ਬਣਦੀ ਜਾ ਰਹੀ ਹੈ। ਤੇ ਲੋਕਾਂ ਵਿੱਚ ਪੰਜਾਬ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਨੂੰ ਲੈਕੇ ਗੁੱਸੇ ਦੇਖਿਆ ਜਾ ਰਿਹਾ ਹੈ।
ਉਧਰ ਕਾਂਗਰਸੀ ਐਮ.ਸੀ. ਪੋਮੀ ਸੋਨੀ ਦਾ ਕਹਿਣਾ ਹੈ, ਕਿ ਉਹ ਨਗਰ ਕੌਂਸਲ ਦੀ ਪਹਿਲੀ ਮੀਟਿੰਗ ਦੇ ਵਿੱਚ ਆਪਣੀ ਪਾਰਟੀ ਤੋਂ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਬੇਲੇ ਨੂੰ ਵੀ ਇਸ ਸਮੱਸਿਆ ਤੋਂ ਜਾਣੂ ਕਰਾ ਚੁੱਕੇ ਹਨ। ਪਰ ਇਸ ਦਾ ਵੀ ਕੋਈ ਲਾਭ ਨਹੀਂ ਹੋਇਆ ਕਿਉਂਕਿ ਪੀਣ ਵਾਲੇ ਪਾਣੀ ਦੀ ਸਮੱਸਿਆ ਜਿਓ ਦੀ ਤਿਓ ਹੀ ਹੈ।
ਇਹ ਵੀ ਪੜ੍ਹੋ:ਕਾਂਗਰਸੀ ਸਾਂਸਦਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਮੁਲਾਕਾਤ