ETV Bharat / state

Punjabi youth locked in Saudi jail : ਸਾਉਦੀ 'ਚ ਬੇਇਮਾਨੀ ਜਾ ਸ਼ਿਕਾਰ ਹੋਇਆ ਪੰਜਾਬੀ ਨੌਜਵਾਨ, 19 ਮਹੀਨਿਆਂ ਤੋਂ ਕੱਟ ਰਿਹੈ ਜੇਲ੍ਹ - ਈਟੀਵੀ ਭਾਰਤ

ਨੂਰਪੁਰ ਬੇਦੀ ਦੇ ਪਿੰਡ ਮੁੰਨੇ ਦਾ ਇਕ ਨੌਜਵਾਨ 19 ਮਹੀਨਿਆਂ ਤੋਂ ਸਾਉਦੀ ਦੀ ਜੇਲ੍ਹ ਵਿਚ ਬੰਦ ਹੈ। ਪਰਿਵਾਰ ਮੁਤਾਬਿਕ ਕੰਪਨੀ ਦੇ ਹੀ ਇਕ ਮੁਲਾਜ਼ਮ ਵੱਲੋਂ ਉਸ ਨਾਲ ਧੋਖਾ ਕਰ ਕੇ ਉਸ ਨੂੰ ਫਸਾਇਆ ਗਿਆ ਸੀ। ਆਪਣੀ ਸਜ਼ਾ ਪੂਰੀ ਕਰਨ ਦੇ ਬਾਵਜੂਦ ਹਰਪ੍ਰੀਤ ਜੇਲ੍ਹ ਵਿਚ ਬੰਦ ਹੈ। ਪਰਿਵਾਰ ਵੱਲੋਂ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ।

Punjabi youth locked in Saudi jail for 19 months
http://10.10.50.70:6060///finalout1/punjab-nle/finalout/01-February-2023/17635276_nur_aspera.png
author img

By

Published : Feb 1, 2023, 9:47 AM IST

ਸਾਉਦੀ 'ਚ ਬੇਇਮਾਨੀ ਜਾ ਸ਼ਿਕਾਰ ਹੋਇਆ ਪੰਜਾਬੀ ਨੌਜਵਾਨ, 19 ਮਹੀਨਿਆਂ ਤੋਂ ਕੱਟ ਰਿਹੈ ਜੇਲ੍ਹ, ਪਰਿਵਾਰ ਵੱਲੋਂ ਵਿਦੇਸ਼ ਮੰਤਰਾਲੇ ਨੂੰ ਮਦਦ ਦੀ ਅਪੀਲ

ਨੂਰਪੁਰ ਬੇਦੀ : ਇਲਾਕੇ ਦੇ ਪਿੰਡ ਮੁੰਨੇ ਦਾ ਹਰਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ, ਜੋ ਕਿ ਰੋਜ਼ੀ ਰੋਟੀ ਦੀ ਤਲਾਸ਼ ਵਿਚ ਕਰਜ਼ਾ ਚੁੱਕ ਕੇ ਸਾਉਦੀ ਅਰਬ ਵਿਖੇ ਡਰਾਈਵਰੀ ਕਰਨ ਗਿਆ ਸੀ। 19 ਮਹੀਨੇ ਤੋਂ ਸਾਉਦੀ ਅਰਬ ਦੀ ਜੇਲ੍ਹ ਵਿੱਚ ਬੰਦ ਹੈ। ਪਰਿਵਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਹਰਪ੍ਰੀਤ ਸਿੰਘ ਆਪਣੇ ਪਾਕਿਸਤਾਨੀ ਮਿੱਤਰ ਰਸ਼ੀਦ ਖਾਨ ਬਖਤ ਮਨੀਰ ਦੀ ਬੇਈਮਾਨੀ ਦਾ ਸ਼ਿਕਾਰ ਹੋਇਆ ਹੈ। ਇਸ ਪੂਰੇ ਮਾਮਲੇ ਨੂੰ ਲੈ ਕੇ ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਦੀ ਮਾਤਾ ਸੁਨੀਤਾ ਦੇਵੀ ਤੇ ਉਸ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਪਰਿਵਾਰ ਵੱਲੋਂ ਆਪਣੇ ਪੁੱਤਰ ਦੀ ਰਿਹਾਈ ਨੂੰ ਲੈ ਕੇ ਸਿਆਸੀ ਆਗੂਆਂ ਤਕ ਅਣਥੱਕ ਕੋਸ਼ਿਸ਼ਾ ਕੀਤੀਆਂ‌ ਗਈਆਂ ਪਰ ਮਸਲਾ ਜਿਉਂ ਦਾ ਤਿਉਂ ਹੀ ਬਣਿਆ ਹੋਇਆ ਹੈ।

ਇਸ ਤਰ੍ਹਾ ਹੋਇਆ ਬੇਈਮਾਨੀ ਦਾ ਸ਼ਿਕਾਰ : ਪੀੜਤ ਨੌਜਵਾਨ ਦੀ ਮਾਤਾ ਸੁਨੀਤਾ ਦੇਵੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੀ ਉਸ ਦਾ ਪੁੱਤਰ ਹਰਪ੍ਰੀਤ ਸਿੰਘ 2019 ਵਿਚ ਸਾਉਦੀ ਵਿਖੇ ਬਿਨ ਜਾਰਾ ਗਰੁੱਪ ਆਫ ਕੰਪਨੀ ਵਿੱਚ ਬਤੌਰ ਡਰਾਈਵਰ ਕੰਮ ਉਤੇ ਲੱਗੀਆ ਸੀ। ਓਥੇ ਉਸ ਦੇ ਨਾਲ ਲੇਬਰ ਦੇ ਵਿੱਚ ਕੰਮ ਕਰਦੇ ਇਕ ਪਾਕਿਸਤਾਨੀ ਬੰਦੇ ਰਸ਼ੀਦ ਖਾਨ ਬਖਤ ਮਨੀਰ ਨੇ ਉਸਦੀ ਗੱਡੀ ਦੇ ਵਿੱਚ ਘਰੇਲੂ ਸਾਮਾਨ ਦੱਸ ਕੇ ਇਕ ਝੋਲਾ ਰੱਖਿਆ ਅਤੇ ਹਰਪ੍ਰੀਤ ਨੂੰ ਉਹ ਝੋਲਾ ਸਾਉਦੀ ਵਿਖੇ ਅਪਣਾ ਰਿਸ਼ਤੇਦਾਰ ਦੱਸ ਕੇ ਕਿਸੇ ਦੁਕਾਨ ਉਤੇ ਫੜਾਉਣ ਦੇ ਲਈ ਕਿਹਾ। ਕਾਫ਼ੀ ਸਮੇਂ ਤੋਂ ਬਾਅਦ ਉਹ ਦੁਕਾਨਦਾਰ ਚੋਰੀ ਕੀਤੇ ਗਏ ਤਾਂਬੇ ਦੇ ਸਮਾਨ ਨਾਲ ਫੜਿਆ ਗਿਆ। ਜਦੋਂ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਉਸਨੇ ਹਰਪ੍ਰੀਤ ਸਿੰਘ ਦਾ ਨਾਮ ਲੈ ਕੇ ਕਿਹਾ ਕਿ ਮੈਨੂੰ ਇਹ ਝੋਲ਼ਾ ਦੇ ਕੇ ਗਿਆ ਹੈ, ਜਿਸ ਤੋਂ ਬਾਅਦ ਪੁਲਿਸ ਨੇ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : G-20 Summit Started : ਜੀ-20 ਸਮਿਟ ਦੀ ਸ਼ੁਰੂਆਤ- ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ- ਦੇਸ਼ ਵਿਕਾਸ ਦੇ ਰਾਹ ਉਤੇ...

ਸਜ਼ਾ ਪੂਰੀ ਹੋਣ ਦੇ ਬਾਵਜੂਦ ਜੇਲ੍ਹ ਵਿਚ ਹੈ ਹਰਪ੍ਰੀਤ : ਹਰਪ੍ਰੀਤ ਨੇ ਪੁਲਿਸ ਨੂੰ ਦੱਸਿਆ ਕਿ ਇਹ ਝੋਲਾ ਉਸ ਦੀ ਕੰਪਨੀ ਵਿੱਚ ਕੰਮ ਕਰਦੇ ਰਸ਼ੀਦ ਖ਼ਾਨ ਵੱਲੋਂ ਆਪਣਾ ਘਰੇਲੂ ਸਮਾਨ ਦੱਸ ਕੇ ਗੱਡੀ ਵਿੱਚ ਰੱਖ ਦਿੱਤਾ ਗਿਆ ਸੀ। ਹਰਪ੍ਰੀਤ ਦੀ ਗ੍ਰਿਫ਼ਤਾਰੀ ਦੌਰਾਨ ਤੋਂ ਬਾਅਦ ਪੁਲਿਸ ਨੇ ਰਸ਼ੀਦ ਖਾਨ ਦੀ ਵੀ ਗ੍ਰਿਫ਼ਤਾਰੀ ਕਰ ਲਈ। ਇਸ ਮਾਮਲੇ ਵਿਚ ਸਾਉਦੀ ਦੀ ਅਦਾਲਤ ਨੇ ਹਰਪ੍ਰੀਤ ਸਿੰਘ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਰਸ਼ੀਦ ਖਾਨ ਆਪਣੀ ਜ਼ਮਾਨਤ ਕਰਵਾ ਕੇ ਉਥੋਂ ਫਰਾਰ ਹੋ ਗਿਆ ਹੈ। ਸੁਨੀਤਾ ਦੇਵੀ ਨੇ ਦੱਸਿਆ ਕਿ ਉਸ ਦੀ ਸਜ਼ਾ ਪੂਰੀ ਹੋਇਆ ਇੱਕ ਸਾਲ ਹੋਣ ਤੋਂ ਬਾਅਦ ਵੀ ਉਸ ਨੂੰ ਛੱਡਿਆ ਨਹੀਂ ਜਾ ਰਿਹਾ।

ਰਿਹਾਈ ਲਈ ਕਾਰਵਾਈ ਸ਼ੁਰੂ ਕਰਵਾਉਣ ਦੀ ਮੰਗ : ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਵਿਦੇਸ਼ ਵਿੱਚ ਸਾਡੇ ਸੂਬੇ ਦਾ ਸਾਡੇ ਦੇਸ਼ ਦਾ ਕੋਈ ਨੌਜਵਾਨ ਫਸ ਜਾਂਦਾ ਹੈ ਤੇ ਉਸ ਨੂੰ ਡਿਪੋਰਟ ਕਰਨ ਸਮੇਤ ਵਾਪਸ ਲਿਆਉਣ ਦੀ ਜ਼ਿੰਮੇਦਾਰੀ ਦੋਨਾਂ ਮੁਲਕਾਂ ਦੇ ਵਿਦੇਸ਼ ਮੰਤਰਾਲਾ ਦੀ ਬਣਦੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਹਰਪ੍ਰੀਤ ਸਿੰਘ ਦਾ ਕੇਸ ਤਿਆਰ ਕੀਤਾ ਜਾ ਰਿਹਾ ਹੈ ਤੇ ਪੂਰੇ ਮਾਮਲੇ ਨੂੰ ਲੈ ਕੇ ਵਿਦੇਸ਼ ਮੰਤਰਾਲੇ ਸਮੇਤ ਅੰਤਰਰਾਸ਼ਟਰੀ ਮਾਨਵ ਅਧਿਕਾਰ ਕਮਿਸ਼ਨ ਰਾਹੀਂ ਹਰਪ੍ਰੀਤ ਸਿੰਘ ਦੀ ਰਿਹਾਈ ਕਰਾਉਣ ਦੇ ਲਈ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.