ਰੋਪੜ: ਰੋਟਰੀ ਭਵਨ ਵਿਚ ਹੈਪੀ ਟੀਚਰਜ਼ ਡੇ ਮਨਾਇਆ ਗਿਆ ਜਿਸ ਵਿਚ ਰਾਣਾ ਕੰਵਰਪਾਲ ਸਿੰਘ ਮਾਣਯੋਗ ਸਪੀਕਰ ਪੰਜਾਬ ਵਿਧਾਨ ਸਭਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਸਮਾਗਮ ਦੌਰਾਨ ਜ਼ਿਲ੍ਹੇ ਦੇ 8 ਅਧਿਆਪਕ, ਜਿਨਾਂ ਨੇ ਅਧਿਆਪਨ ਦੇ ਖੇਤਰ ਵਿਚ ਸ਼ਾਨਦਾਰ ਕਾਰਗੁਜ਼ਾਰੀ ਵਿਖਾਈ, ਦਾ ਰੋਟਰੀ ਕਲੱਬ ਵਲੋਂ ਸਨਮਾਨ ਕੀਤਾ ਗਿਆ।
ਸਨਮਾਨਿਤ ਕੀਤੇ ਗਏ ਅਧਿਆਪਕਾਂ ਵਿਚ ਲੋਕੇਸ਼ ਮੋਹਨ ਸ਼ਰਮਾ, ਸੰਗੀਤਾ ਰਾਣੀ, ਪ੍ਰੋਫੈਸਰ ਨਿਰਮਲ ਸਿੰਘ, ਬੀ.ਪੀ.ਐਸ.ਠਾਕੁਰ, ਵਰਿੰਦਰ ਕੁਮਾਰ ਸ਼ਰਮਾ, ਨੀਰੂ ਸ਼ਰਮਾ, ਬਲਜਿੰਦਰ ਕੌਰ ਤੇ ਦਿਨੇਸ਼ ਕੌਸ਼ਿਕ ਸ਼ਾਮਲ ਹਨ। ਸਮਾਗਮ ਨੂੰ ਸੰਬੋਧਨ ਕਰਦਿਆਂ ਰਾਣਾ ਕੰਵਰਪਾਲ ਸਿੰਘ ਸਪੀਕਰ ਪੰਜਾਬ ਵਿਧਾਨ ਸਭਾ ਨੇ ਕਿਹਾ ਕਿ ਉਹ ਰੋਟਰੀ ਕਲੱਬ ਦੇ ਸਾਬਕਾ ਗਵਰਨਰ ਡਾਕਟਰ ਆਰ.ਐਸ.ਪਰਮਾਰ ਦੇ ਧੰਨਵਾਦੀ ਹਨ ਜਿਨਾਂ ਨੇ ਇਸ ਸਮਾਗਮ ਵਿਚ ਸ਼ਿਰਕਤ ਕਰਨ ਦਾ ਉਨਾਂ ਨੂੰ ਮੌਕਾ ਦਿਤਾ।
ਉਨ੍ਹਾਂ ਕਿਹਾ ਕਿ ਅਧਿਆਪਕ ਕੇਵਲ ਰਾਸ਼ਟਰ ਨਿਰਮਾਤਾ ਹੀ ਨਹੀਂ ਸਗੋਂ ਸਮਾਜ ਦੇ ਨਿਰਮਾਤਾ ਹਨ। ਜੇਕਰ ਕਿਸੇ ਸਮਾਜ ਨੂੰ ਪਰਖਣਾ ਹੋਵੇ ਤਾਂ ਟੀਚਰ ਨੂੰ ਵੇਖ ਲੳ।ਜਿਨਾਂ ਚੰਗਾ ਟੀਚਰ ਹੋਵੇਗਾ ਉਨਾਂ ਹੀ ਚੰਗਾ ਸਮਾਜ ਹੋਵੇਗਾ।ਉਨਾਂ ਅਧਿਆਪਕਾਂ ਨੁੰ ਸੁੰਦਰ ਸਮਾਜ ਦੀ ਸਿਰਜਣਾ ਕਰਨ ਲਈ ਵੱਡਮੁਲਾ ਯੋਗਦਾਨ ਪਾਉਣ ਲਈ ਆਖਿਆ ਤਾਂ ਜੋ ਸਮਾਜ ਹੋਰ ਸੁੰਦਰ ਬਣ ਸਕੇ।ਇਸ ਮੌਕੇ ਉਨਾਂ ਰੋਟਰੀ ਕਲੱਬ ਨੂੰ ਸਮਾਜਿਕ ਗਤੀਵਿਧੀਆ ਲਈ 5 ਲੱਖ ਰੁਪਏ ਦਾ ਚੈਂਕ ਵੀ ਦਿਤਾ।ਇਸ ਮੌਕੇ ਤੇ ਰਾਣਾ ਕੰਵਰਪਾਲ ਸਿੰਘ ਮਾਣਯੋਗ ਸਪੀਕਰ ਪੰਜਾਬ ਵਿਧਾਨ ਸਭਾ ਦਾ ਕਲੱਬ ਵਲੋਂ ਸਨਮਾਨ ਵੀ ਕੀਤਾ ਗਿਆ।