ETV Bharat / state

ਪੰਜਾਬ ਪੁਲਿਸ ਨੇ ISI ਦੀ ਹਮਾਇਤ ਪ੍ਰਾਪਤ ਡਰੋਨ ਅਧਾਰਤ KTF ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼

ਪੰਜਾਬ ਪੁਲਿਸ ਵੱਲੋਂ ISI ਦੀ ਹਮਾਇਤ ਪ੍ਰਾਪਤ ਡਰੋਨ ਅਧਾਰਤ KTF ਅੱਤਵਾਦੀ ਮਾਡਿਊਲ ਦੇ ਤਹਿਤ ਕਾਬੂ ਕੀਤੇ ਹਨ। ਵੀਜਾ ਸਿੰਘ ਉਰਫ ਗਗਨ ਉਰਫ ਗੱਗੂ ਵਾਸੀ ਪਿੰਡ ਚੰਦ ਨਵਾਂ ਮੋਗਾ ਅਤੇ ਰਣਜੋਧ ਸਿੰਘ ਉਰਫ ਜੋਤੀ ਵਾਸੀ ਪਿੰਡ ਗੰਜੀ ਗੁਲਾਬ ਸਿੰਘ ਵਾਲਾ ਮੋਗਾ ਨੂੰ ਰੋਪੜ੍ਹ ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਇੰਨ੍ਹਾਂ ਨੂੰ 5 ਦਿਨ੍ਹਾਂ ਦੇ ਪੁਲਿਸ ਰਿਮਾਂਡ ਦੇ ਭੇਜ ਦਿੱਤਾ ਹੈ।

Punjab Police busts ISI backed drone based KTF terror module

author img

By

Published : Oct 3, 2022, 3:48 PM IST

ਰੂਪਨਗਰ: ਪੰਜਾਬ ਪੁਲਿਸ ਵੱਲੋਂ ISI ਦੀ ਹਮਾਇਤ ਪ੍ਰਾਪਤ ਡਰੋਨ ਅਧਾਰਤ KTF ਅੱਤਵਾਦੀ ਮਾਡਿਊਲ ਦੇ ਤਹਿਤ ਕਾਬੂ ਕੀਤੇ ਹਨ। ਵੀਜਾ ਸਿੰਘ ਉਰਫ ਗਗਨ ਉਰਫ ਗੱਗੂ ਵਾਸੀ ਪਿੰਡ ਚੰਦ ਨਵਾਂ ਮੋਗਾ ਅਤੇ ਰਣਜੋਧ ਸਿੰਘ ਉਰਫ ਜੋਤੀ ਵਾਸੀ ਪਿੰਡ ਗੰਜੀ ਗੁਲਾਬ ਸਿੰਘ ਵਾਲਾ ਮੋਗਾ ਨੂੰ ਰੋਪੜ੍ਹ ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਇੰਨ੍ਹਾਂ ਨੂੰ 5 ਦਿਨ੍ਹਾਂ ਦੇ ਪੁਲਿਸ ਰਿਮਾਂਡ ਦੇ ਭੇਜ ਦਿੱਤਾ ਹੈ।

ਪੁਲਿਸ ਨੇ ਦੱਸਿਆ ਇੰਨਾਂ ਪਾਸੋਂ ਕੇਂਦਰੀ ਏਜੰਸੀਆ ਪੁੱਛ-ਗਿੱਛ ਕਰਨਾ ਚਾਹੁੰਦੀਆਂ ਹਨ ਤੇ ਇੰਨਾਂ ਕੋਲੋਂ ਹੋਰ ਹਥਿਆਰਾਂ ਦੀ ਰਿਕਵਰੀ ਕੀਤੀ ਜਾਣੀ ਹੈ। ਪੁਲਿਸ ਨੇ ਅਦਾਲਤ ਵਿੱਚ ਦੱਸਿਆ ਕਿ ਫੜ੍ਹੇ ਗਏ ਦੋਵੇਂ ਆਪਰੇਟਿਵਾਂ ਨੂੰ ਕੈਨੇਡਾ-ਅਧਾਰਿਤ ਅੱਤਵਾਦੀ/ਗੈਂਗਸਟਰ ਅਰਸ਼ ਡਾਲਾ ਵੱਲੋਂ ਹਥਿਆਰਾਂ ਦੀ ਖੇਪ ਹਾਸਿਲ ਕਰਨ ਦਾ ਕੰਮ ਸੌਂਪਿਆ ਗਿਆ ਸੀ ਤੇ ਦੋਵੇਂ ਹਥਿਆਰਾਂ ਦੀ ਖੇਪ ਨੂੰ ਅੱਗੇ ਪਹੁੰਚਾਉਣ ਦਾ ਕੰਮ ਕਰਦੇ ਸਨ।

ਉਨ੍ਹਾਂ ਕਿਹਾ ਇਕ ਖੇਪ ਫਿਰੋਜਪੁਰ ਪੁਲਿਸ ਨੇ 4 ਦਿਨ ਪਹਿਲਾਂ ਕੀਤਾ ਸੀ, ਰੂਪਨਗਰ ਪੁਲਿਸ ਨੇ ਇੰਟਰ ਸਰਵਿਸਿਜ ਇੰਟੈਲੀਜੈਂਸ (ISI) ਦੀ ਹਮਾਇਤ ਪ੍ਰਾਪਤ ਡਰੋਨ ਆਧਾਰਿਤ ਖਾਲਿਸਤਾਨ ਟਾਈਗਰ ਫੋਰਸ (KTF) ਅੱਤਵਾਦੀ ਮਾਡਿਊਲ ਦੇ 2 ਇੰਨ੍ਹਾਂ ਕਾਰਕੁਨਾਂ ਨੂੰ ਚਮਕੌਰ ਸਾਹਿਬ ਖੇਤਰ ਤੋਂ ਬੀਤੇ ਕੱਲ੍ਹ ਗ੍ਰਿਫਤਾਰ ਕੀਤਾ ਸੀ। ਇਹ ਦਹਿਸ਼ਤੀ ਮਾਡਿਊਲ ਕੈਨੇਡਾ-ਅਧਾਰਿਤ ਅੱਤਵਾਦੀ/ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ ਡਾਲਾ ਦੁਆਰਾ ਚਲਾਇਆ ਜਾ ਰਿਹਾ ਹੈ, ਜੋ KTF ਦੇ ਕੈਨੇਡਾ ਸਥਿਤ ਮੁਖੀ ਹਰਦੀਪ ਸਿੰਘ ਨਿੱਝਰ ਦਾ ਨਜ਼ਦੀਕੀ ਸਾਥੀ ਹੈ।

ਇਸੇ ਦੌਰਾਨ ਫੜ੍ਹੇ ਗਏ ਵੀਜਾ ਸਿੰਘ ਉਰਫ ਗਗਨ ਉਰਫ ਗੱਗੂ ਵਾਸੀ ਪਿੰਡ ਚੰਦ ਨਵਾਂ ਮੋਗਾ ਅਤੇ ਰਣਜੋਧ ਸਿੰਘ ਉਰਫ ਜੋਤੀ ਵਾਸੀ ਪਿੰਡ ਗੰਜੀ ਗੁਲਾਬ ਸਿੰਘ ਵਾਲਾ ਮੋਗਾ ਕੋਲੋਂ 2 ਨਾਜਾਇਜ਼ ਹਥਿਆਰ ਇੱਕ .22 ਬੋਰ ਦਾ ਰਿਵਾਲਵਰ ਅਤੇ .32 ਬੋਰ ਦਾ ਪਿਸਤੌਲ ਸਮਤੇ 21 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਸਨ।

ਉਨ੍ਹਾਂ ਕਿਹਾ ਕਿ ਜਦੋਂ ਫਿਰੋਜਪੁਰ ਪੁਲਿਸ ਵੱਲੋਂ ਫਿਰੋਜਪੁਰ ਦੇ ਪਿੰਡ ਆਰਿਫਕੇ ਦੇ ਝੋਨੇ ਦੇ ਖੇਤਾਂ ਤੋਂ ਇੱਕ ਅਧੁਨਿਕ ਏਕੇ-47 ਅਸਾਲਟ ਰਾਈਫਲ ਸਮੇਤ ਦੋ ਮੈਗਜੀਨਾਂ ਅਤੇ 60 ਜਿੰਦਾ ਕਾਰਤੂਸ ਬਰਾਮਦ ਕੀਤੇ ਜਾਣ ਤੋਂ 4 ਦਿਨ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਖੇਪ ਅੱਤਵਾਦੀ/ਗੈਂਗਸਟਰ ਅਰਸ਼ ਡਾਲਾ ਦੇ ਨਿਰਦੇਸ਼ਾਂ ‘ਤੇ ਡਰੋਨ ਦੀ ਵਰਤੋਂ ਕਰਕੇ ਸੁੱਟੀ ਗਈ ਸੀ ਅਤੇ ਇਸ ਨੂੰ ਪਿੰਡ ਆਰਿਫਕੇ ਤੋਂ ਵੀਜਾ ਸਿੰਘ ਅਤੇ ਰਣਜੋਧ ਸਿੰਘ ਨੇ ਪ੍ਰਾਪਤ ਕਰਨਾ ਸੀ। ਪੁਲਿਸ ਵੱਲੋਂ ਅਰਸ਼ ਡਾਲਾ ਦੀ ਕੈਨੇਡਾ ਤੋਂ ਹਵਾਲਗੀ ਲਈ ਪ੍ਰਕਿਰਿਆ ਜਾਰੀ ਹੈ ਅਤੇ ਜਲਦੀ ਹੀ ਉਸ ਨੂੰ ਭਾਰਤ ਲਿਆਂਦੇ ਜਾਣ ਵਿੱਚ ਜੁੱਟੀ ਹੋਈ ਹੈ। ਜਿਕਰਯੋਗ ਹੈ ਕਿ ਅਰਸ਼ ਡਾਲਾ ਵਿਰੁੱਧ ਰੈੱਡ ਕਾਰਨਰ ਨੋਟਿਸ ਮਈ 2022 ਨੂੰ ਜਾਰੀ ਕੀਤਾ ਜਾ ਚੁੱਕਾ ਹੈ।

ਇਸ ਮਾਮਲੇ ਵਿੱਚ ਰੂਪਨਗਰ ਦੇ SSP ਡਾਕਟਰ ਸੰਦੀਪ ਗਰਗ IPS ਵੱਲੋਂ ਕਿਹਾ ਗਿਆ ਕਿ ਅੱਜ ਇਹਨਾਂ ਦੋਨ੍ਹਾਂ ਅਪਰਾਧੀਆਂ ਨੂੰ ਮਾਣਯੋਗ ਰੂਪਨਗਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਮਾਨਯੋਗ ਅਦਾਲਤ ਵੱਲੋਂ ਇਹਨਾਂ ਦੋਨਾਂ ਦਾ 5 ਦਿਨ ਦਾ ਰਿਮਾਂਡ ਪੁਲਿਸ ਨੂੰ ਦੇ ਦਿੱਤਾ ਹੈ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਮੁੱਢਲੀ ਪੁੱਛਗਿੱਛ ਵਿਚ ਇਹ ਪਤਾ ਲੱਗਿਆ ਹੈ ਕਿ ਇਹ ਦੋਨੋਂ ਕੋਰੀਅਰ ਦੇ ਰੂਪ ਵਿੱਚ ਕੰਮ ਕਰਦੇ ਸਨ ਸਰਹੱਦੀ ਇਲਾਕੇ ਦੇ ਵਿਚੋਂ ਹਥਿਆਰਾਂ ਨੂੰ ਲਿਆਂਦੇ ਸਨ ਅਤੇ ਅੱਗੇ ਦੇ ਦਿੰਦੇ ਸਨ।

ਇਹ ਵੀ ਪੜ੍ਹੋ: ਦੁਸਹਿਰੇ ਤੋਂ ਪਹਿਲਾਂ ਹੀ ਫੂਕਿਆਂ ਨਸ਼ਿਆਂ ਦਾ ਰਾਵਣ, ਭੁੱਕੀ ਅਫੀਮ ਦੇ ਠੇਕੇ ਖੋਲ੍ਹਣ ਦੀ ਕੀਤੀ ਮੰਗ !

ETV Bharat Logo

Copyright © 2024 Ushodaya Enterprises Pvt. Ltd., All Rights Reserved.