ETV Bharat / state

Pulwama Shaheed: ਪੁਲਵਾਮਾ ਹਮਲੇ ਵਿੱਚ ਰੂਪਨਗਰ ਦੇ ਸ਼ਹੀਦ ਕੁਲਵਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਂਟ, ਸੁਣੋਂ ਪਰਿਵਾਰ ਨੂੰ ਕਿਉਂ ਹੈ ਸਰਕਾਰ ਤੋਂ ਗਿਲਾ

ਪੁਲਵਾਨਾ ਹਮਲੇ ਵਿੱਚ ਸ਼ਹੀਦ ਹੋਏ ਰੂਪਨਗਰ ਦੇ ਜਵਾਨ ਕੁਲਵਿੰਦਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਪਾਠ ਦੇ ਭੋਗ ਪਾਏ ਗਏ। ਇਸ ਦੌਰਾਨ ਗੁਰਬਾਣੀ ਕੀਰਤਨ ਦਾ ਵੀ ਪ੍ਰਵਾਹ ਚੱਲਿਆ। ਸ਼ਹੀਦ ਦੇ ਪਿਤਾ ਦੇ ਦਰਸ਼ਨ ਸਿੰਘ ਨੇ ਕਿਹਾ ਕਿ ਕੁਲਵਿੰਦਰ ਦੀ ਸ਼ਹੀਦੀ ਉੱਤੇ ਮਾਣ ਹੈ ਪਰ ਸਰਕਾਰਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਚੇਤੇ ਨਹੀਂ ਰੱਖਦੀਆਂ।

Pulwama Shaheed Kulwinder Singh Barsi
Pulwama Shaheed : ਪੁਲਵਾਮਾ ਹਮਲੇ ਵਿੱਚ ਰੂਪਨਗਰ ਦੇ ਸ਼ਹੀਦ ਕੁਲਵਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਂਟ, ਸੁਣੋਂ ਪਰਿਵਾਰ ਨੂੰ ਕਿਉਂ ਹੈ ਸਰਕਾਰ ਤੋਂ ਗਿਲਾ
author img

By

Published : Feb 14, 2023, 8:21 PM IST

Updated : Feb 14, 2023, 10:59 PM IST

Pulwama Shaheed : ਪੁਲਵਾਮਾ ਹਮਲੇ ਵਿੱਚ ਰੂਪਨਗਰ ਦੇ ਸ਼ਹੀਦ ਕੁਲਵਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਂਟ, ਸੁਣੋਂ ਪਰਿਵਾਰ ਨੂੰ ਕਿਉਂ ਹੈ ਸਰਕਾਰ ਤੋਂ ਗਿਲਾ

ਰੂਪਨਗਰ: ਜ਼ਿਲਾ ਰੂਪਨਗਰ ਦੇ ਪਿੰਡ ਰੌਲੀ ਵਿਖੇ ਅੱਜ ਪੁਲਵਾਮਾ ਹਮਲੇ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਕੁਲਵਿੰਦਰ ਸਿੰਘ ਦੀ ਚੌਥੀ ਬਰਸੀ ਮਨਾਈ ਗਈ। ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸ਼ਹੀਦ ਦੀ ਯਾਦ ਵਿਚ ਪਾਠ ਦੇ ਭੋਗ ਪਾਏ ਗਏ। ਜਿੱਥੇ ਅਰਦਾਸ ਉਪਰੰਤ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਦੇ ਪਿਤਾ ਰਾਮ ਪ੍ਰਸ਼ਾਦ ਪਾਲੀ, ਸਤਨਾਮ ਨਾਗਰਾ, ਨੇ ਕਿਹਾ ਕਿ ਸ਼ਹੀਦ ਕੁਲਵਿੰਦਰ ਸਿੰਘ ਦੀ ਹਰ ਯਾਦਗਾਰ ਛੇਤੀ ਬਣਾਈ ਜਾਵੇਗੀ ਅਤੇ ਕੁਝ ਮਹੀਨਿਆਂ ਦੇ ਵਿਚ ਹੀ ਸ੍ਰੀ ਕੁਲਵਿੰਦਰ ਸਿੰਘ ਦੇ ਪਿੰਡ ਦੀਆਂ ਲਿੰਕ ਸੜਕਾਂ ਦਾ ਕੰਮ ਮੁਕੰਮਲ ਕਰਵਾਇਆ ਜਾਵੇਗਾ।

ਸਰਕਾਰਾਂ ਉੱਤੇ ਪਰਿਵਾਰ ਨੂੰ ਰੋਸਾ: ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਨੇ ਕਿਹਾ ਕਿ ਸ਼ਹੀਦ ਕੁਲਵਿੰਦਰ ਸਿੰਘ ਦੀ ਸ਼ਹਾਦਤ ਤੋਂ ਬਾਅਦ ਸਰਕਾਰਾਂ ਦੇ ਨੁਮਾਇੰਦਿਆਂ ਤੇ ਅਧਿਕਾਰੀਆਂ ਨੇ ਵੱਡੇ ਵੱਡੇ ਵਾਅਦੇ ਕੀਤੇ। ਪਰ ਅੱਜ ਪੁੱਤਰ ਦੀ ਸ਼ਹਾਦਤ ਨੂੰ 4 ਸਾਲ ਹੋ ਗਏ ਹੈ। ਸ਼ਹੀਦ ਦੀ ਯਾਦ ਵਿੱਚ ਬਣਨ ਵਾਲਾ ਗੇਟ ਵੀ ਅਜੇ ਤਕ ਨਹੀਂ ਬਣਾਇਆ ਗਿਆ ਹੈ। ਇੱਥੇ ਗੱਲਬਾਤ ਕਰਦਿਆਂ ਸਮਾਜ ਸੇਵੀ ਗੌਰਵ ਰਾਣਾ ਅਤੇ ਡਾਕਟਰ ਦਵਿੰਦਰ ਬਜਾੜ ਨੇ ਕਿਹਾ ਸ਼ਹੀਦ ਕੁਲਵਿੰਦਰ ਸਿੰਘ ਦੀ ਯਾਦ ਵਿੱਚ ਚਾਰ ਸਾਲ ਬੀਤਣ ਦੇ ਬਾਵਜੂਦ ਹੁਣ ਤੱਕ ਯਾਦਗਾਰੀ ਗੇਟ ਨਾ ਬਣਾਉਣਾ ਬੜੀ ਦੁਖਦਾਇਕ ਗੱਲ ਹੈ। ਸ਼ਹੀਦ ਦੇ ਪਿਤਾ ਅਤੇ ਮਨ ਦੇ ਵਲਵਲੇ ਦੇਖ ਕੇ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਤੋਂ ਗੇਟ ਨਹੀਂ ਬਣਾਇਆ ਜਾ ਰਿਹਾ, ਤਾਂ ਉਹ ਕਾਰ ਸੇਵਾ ਵਾਲੀਆਂ ਸੰਸਥਾਵਾਂ ਜਾਂ ਸਮਾਜ ਸੇਵੀ ਲੋਕਾਂ ਨੂੰ ਮਨਜ਼ੂਰੀ ਦੇ ਦੇਣ।

ਇਹ ਵੀ ਪੜ੍ਹੋ: Aman Arora met R.K Singh: ਮੰਤਰੀ ਅਮਨ ਅਰੋੜਾ ਨੇ ਪੰਜਾਬ ਦੇ ਵੱਖ-ਵੱਖ ਮੁੱਦਿਆਂ 'ਤੇ ਕੇਂਦਰੀ ਮੰਤਰੀ ਨਾਲ ਕੀਤੀ ਮੁਲਾਕਾਤ

ਇਥੇ ਗੱਲਬਾਤ ਦੌਰਾਨ ਮਾਸਟਰ ਗੁਰਨੈਬ ਸਿੰਘ ਜੇਤੇਵਾਲ ਨੇ ਕਿਹਾ ਕਿ ਸਰਕਾਰਾਂ ਨੂੰ ਆਪਣੀ ਕਹਿਣੀ ਤੇ ਕਥਨੀ ਇੱਕ ਰੱਖਣੀ ਚਾਹੀਦੀ ਹੈ। ਖਾਸ ਕਰ ਸ਼ਹੀਦ ਪਰਵਾਰਾਂ ਨਾਲ ਕੀਤੇ ਵਾਅਦੇ ਨੂੰ ਫੌਰੀ ਐਕਸ਼ਨ ਦੇ ਤੌਰ ਉੱਤੇ ਪੂਰਾ ਕਰਨਾ ਚਾਹੀਦਾ ਹੈ। ਇਸ ਮੌਕੇ ਇੱਥੇ ਸ਼ਹੀਦ ਸਮ ਗੱਜਣ ਸਿੰਘ ਦਾ ਪਰਿਵਾਰ ਪਿੰਡ ਝੱਜ ਤੋਂ ਵਿਸ਼ੇਸ਼ ਰੂਪ ਵਿੱਚ ਪਹੁੰਚਿਆ। ਇਸ ਮੌਕੇ ਇੱਥੇ ਨਾਇਬ ਤਹਿਸੀਲਦਾਰ ਰਿਤੂ ਕਪੂਰ, ਥਾਣਾ ਮੁਖੀ ਭੁਪਿੰਦਰ ਸਿੰਘ, ਰਾਮ ਕੁਮਾਰ ਮੁਕਾਰੀ, ਰਜੀਵ ਵਰਮਾ, ਯੋਗਰਾਜ ਸਿੰਘ, ਗੁਰਮੀਤ ਸਿੰਘ,ਪਿੰਡ ਵਾਸੀਆਂ ਸਮੇਤ ਕਈਂ ਪਤਵੰਤੇ ਹਾਜਰ ਸਨ।

Last Updated : Feb 14, 2023, 10:59 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.