ਰੂਪਨਗਰ: ਦੇਸ਼ ਭਰ ’ਚ ਦਿਨੋਂ ਦਿਨ ਵਧ ਰਹੀ ਮਹਿੰਗਾਈ ਦੇ ਖਿਲਾਫ ਲਗਾਤਾਰ ਕਾਂਗਰਸ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਦੇ ਚੱਲਦੇ ਰੂਪਨਗਰ ਵਿਖੇ ਵੀ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਦੱਸ ਦਈਏ ਕਿ ਸਾਬਕਾ ਵਿਧਾਨਸਭਾ ਸਪੀਕਰ ਰਾਣਾ ਕੇਪੀ ਵੱਲੋਂ ਰੋਸ ਪ੍ਰਦਰਸ਼ਨ ਦੀ ਅਗਵਾਈ ਕੀਤੀ।
ਇਸ ਦੌਰਾਨ ਸਾਬਕਾ ਸਪੀਕਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਮਹਿੰਗਾਈ ਦੀ ਮਾਰ ਮਾਰੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਇਸ ਵੱਲ ਧਿਆਨ ਨਹੀਂ ਦੇ ਰਹੀ ਹੈ ਜਦਕਿ ਉਨ੍ਹਾਂ ਨੂੰ ਵੀ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਰਕਾਰ ਪੈਟਰੋਲ ਅਤੇ ਡੀਜ਼ਲ ਦੇ ਵੱਧ ਰਹੇ ਰੇਟਾਂ ’ਤੇ ਲਗਾਮ ਲਗਾਵੇ।
ਦੱਸ ਦਈਏ ਕਿ ਕਾਂਗਰਸੀ ਵਰਕਰਾਂ ਨੇ ਸਿਲੰਡਰ ਨੂੰ ਹਾਰ ਪਾ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਪ੍ਰਦਰਸ਼ਨ ਦੌਰਾਨ ਰੋਪੜ ਵਿਚ ਕਾਂਗਰਸ ਪਾਰਟੀ ਦੀ ਧੜੇਬਾਜ਼ੀ ਸਾਫ਼ ਦਿਖਾਈ ਦਿੱਤੀ। ਜਿਸ ’ਚ ਇੱਕ ਧੜਾ ਸਾਬਕਾ ਸਪੀਕਰ ਰਾਣਾ ਕੇਪੀ ਅਤੇ ਇਕ ਧੜਾ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦਾ ਹੈ। ਇਸ ਪ੍ਰਦਰਸ਼ਨ ਤੋਂ ਢਿੱਲੋਂ ਧੜੇ ਨੇ ਦੂਰੀ ਬਣਾਈ ਰੱਖੀ ਅਤੇ ਕੋਈ ਵੀ ਢਿੱਲੋਂ ਧੜੇ ਦਾ ਆਗੂ ਇਸ ਪ੍ਰਦਰਸ਼ਨ ਵਿਚ ਨਹੀਂ ਪਹੁੰਚੀ।
ਪੈਟਰੋਲ-ਡੀਜ਼ਲ ਅੱਜ ਫਿਰ ਹੋਇਆ ਮਹਿੰਗਾ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਸੋਮਵਾਰ ਨੂੰ 40-40 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ, ਜਿਸ ਨਾਲ ਪਿਛਲੇ ਦੋ ਹਫਤਿਆਂ 'ਚ ਕੀਮਤਾਂ 'ਚ ਕੁੱਲ ਵਾਧਾ 8.40 ਰੁਪਏ ਪ੍ਰਤੀ ਲੀਟਰ ( total increase now stands at Rs 8.40 per litre) ਹੋ ਗਿਆ। ਦਿੱਲੀ ਵਿੱਚ ਪੈਟਰੋਲ ਦੀ ਕੀਮਤ ਹੁਣ 103.81 ਰੁਪਏ ਪ੍ਰਤੀ ਲੀਟਰ ਹੋਵੇਗੀ ਜੋ ਪਹਿਲਾਂ 103.41 ਰੁਪਏ ਸੀ, ਜਦੋਂ ਕਿ ਡੀਜ਼ਲ ਦੀਆਂ ਕੀਮਤਾਂ 94.67 ਰੁਪਏ ਪ੍ਰਤੀ ਲੀਟਰ ਤੋਂ ਵੱਧ ਕੇ 95.07 ਰੁਪਏ ਹੋ ਗਈਆਂ ਹਨ।
ਇਹ ਵੀ ਪੜੋ: ਪੈਟਰੋਲ-ਡੀਜ਼ਲ ਅੱਜ ਫਿਰ ਹੋਇਆ ਮਹਿੰਗਾ, ਹੁਣ ਤਕ ਕੁੱਲ 8.40 ਰੁਪਏ ਪ੍ਰਤੀ ਲੀਟਰ ਦਾ ਵਾਧਾ