ਰੋਪੜ: ਪੰਜਾਬ ਪੁਲਿਸ ਦੀ ਏਡੀਜੀਪੀ ਗੁਰਪ੍ਰੀਤ ਕੌਰ ਦਿਓ ਦਾ ਮੰਨਣਾ ਹੈ ਕਿ ਜੇਕਰ ਆਬਾਦੀ 'ਚ ਔਰਤਾਂ 50 ਫੀਸਦ ਹਨ ਤਾਂ ਪੁਲਿਸ ਚ ਵੀ 50 ਫੀਸਦ ਔਰਤਾਂ ਦੀ ਭਰਤੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵਿੱਚ ਕੇਵਲ 10 ਫੀਸਦ ਮਹਿਲਾ ਪੁਲਿਸ ਮੁਲਾਜ਼ਮ ਹਨ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਹੁਣ ਵੱਡੇ ਸ਼ਹਿਰਾਂ ਦੇ ਵਿੱਚ ਰਾਤ ਨੂੰ ਨੌਂ ਵਜੇ ਤੋਂ ਲੈ ਕੇ ਸਵੇਰ ਦੇ ਛੇ ਵਜੇ ਤੱਕ ਮਹਿਲਾਵਾਂ ਨੂੰ ਪਿਕ ਐਂਡ ਡਰਾਪ ਦੀ ਸੁਵਿਧਾ ਦਿੱਤੀ ਜਾਂਦੀ ਹੈ। ਉਸ ਸਮੇਂ ਮਹਿਲਾ ਪੁਲਿਸ ਦੀ ਲੋੜ ਪੈਂਦੀ ਹੈ, ਸਹਾਇਤਾ ਲੈਣ ਵਾਲੀ ਮਹਿਲਾ ਉਸ ਵੇਲੇ ਮਹਿਲਾ ਪੁਲਿਸ ਕਰਮੀ ਦੀ ਮਦਦ ਦੇ ਨਾਲ ਹੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀ ਹੈ।
ਇਸ ਤੋਂ ਇਲਾਵਾ ਔਰਤਾਂ ਵਿਰੁੱਧ ਹੋ ਰਹੇ ਘਰੇਲੂ ਝਗੜੇ, ਬਲਾਤਕਾਰ ਵਰਗੀਆਂ ਘਟਨਾਵਾਂ ਦੇ ਦੌਰਾਨ ਪੀੜਤ ਔਰਤਾਂ ਮਹਿਲਾ ਪੁਲਿਸ ਕਰਮਚਾਰੀਆਂ ਕੋਲ ਜ਼ਿਆਦਾ ਆਰਾਮ ਨਾਲ ਆਪਣੀ ਗੱਲ ਦੱਸ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਬਲਾਤਕਾਰ ਦੇ ਮਾਮਲਿਆਂ ਦੇ ਵਿੱਚ ਸਟੇਟਮੈਂਟ ਲੈਣ ਵੇਲੇ ਵੀ ਕਾਨੂੰਨੀ ਰੂਪ ਦੇ ਵਿੱਚ ਹੀ ਮਹਿਲਾ ਪੁਲਿਸ ਕਰਮਚਾਰੀ ਦਾ ਹੋਣਾ ਜ਼ਰੂਰੀ ਹੁੰਦਾ ਹੈ।