ETV Bharat / state

ਪਟਵਾਰ ਯੂਨੀਅਨ ਨੇ ਦਿੱਤਾ ਵਿਧਾਇਕ ਸੰਦੋਆ ਨੂੰ ਮੰਗ ਪੱਤਰ

author img

By

Published : May 1, 2021, 3:42 PM IST

ਪਟਵਾਰ ਯੂਨੀਅਨ ਤਹਿਸੀਲ ਸ਼੍ਰੀ ਅਨੰਦਪੁਰ ਸਾਹਿਬ ਦੇ ਅਹੁਦੇਦਾਰਾ ਨੇ ਅੱਜ ਰੂਪਨਗਰ ਤੋਂ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ੳਨ੍ਹਾਂ ਦੇ ਨਿਵਾਸ ਸਥਾਨ ’ਤੇ ਜਾਕੇ ਮੰਗ ਪੱਤਰ ਦਿੱਤਾ।

ਵਿਧਾਇਕ ਸੰਦੋਆ ਨੂੰ ਮੰਗ ਪੱਤਰ ਸੌਂਪਦੇ ਹੋਏ ਪਟਵਾਰੀ

ਰੂਪਨਗਰ: ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਸਬੰਧੀ ਸਘੰਰਸ਼ ਕਰ ਰਹੀ ਪਟਵਾਰ ਯੂਨੀਅਨ ਤਹਿਸੀਲ ਸ਼੍ਰੀ ਅਨੰਦਪੁਰ ਸਾਹਿਬ ਦੇ ਅਹੁਦੇਦਾਰਾ ਨੇ ਅੱਜ ਰੂਪਨਗਰ ਤੋਂ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ੳਨ੍ਹਾਂ ਦੇ ਨਿਵਾਸ ਸਥਾਨ ’ਤੇ ਜਾਕੇ ਮੰਗ ਪੱਤਰ ਦਿੱਤਾ।

ਇਸ ਮੌਕੇ ੳਨ੍ਹਾਂ ਨੇ ਆਪਣੀਆਂ ਮੰਗਾ ਸਬੰਧੀ ਦੱਸਦਿਆਂ ਕਿਹਾ ਕਿ ਇਕ ਤਾਂ ਸਰਕਾਰ ਵਲੋਂ ਅਜੇ ਤੱਕ ਸਾਡੀ ਕੋਈ ਵੀ ਨਵੀਂ ਭਰਤੀ ਨਹੀਂ ਕੀਤੀ ਤੇ ਜਿਸਾ ਕਾਰਨ ਪਟਵਾਰੀਆਂ ਦੀ ਗਿਣਤੀ ਘੱਟ ਹੋਣ ਕਾਰਨ ਸਾਡੇ ਕੋਲੋ ਸਰਕਲ ਜਿਆਦਾ ਦਿੱਤੇ ਗਏ ਹਨ। ਜਿਨ੍ਹਾਂ ’ਚ ਲਗਾਤਾਰ ਕੰਮ ਕਰਨ ਲਈ ੳਨ੍ਹਾਂ ਨੂੰ ਕਾਫੀ ਜਦੋਂ ਜਹਿਦ ਕਰਨੀ ਪੈਂਦੀ ਹੈ, ਜਿਸ ਕਾਰਨ ੳਨ੍ਹਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਕਿਹਾ 18 ਮਹਿਨਿਆਂ ਦੀ ਟ੍ਰੇਨਿੰਗ ਨੂੰ ਸੇਵਾ ਕਾਲ ਵਿਚ ਸ਼ਾਮਿਲ ਕਰਕੇ ਟ੍ਰੇਨਿੰਗ ਦੌਰਾਨ ਬਣਦਾ ਬੇਸਿਕ ਪੇਅ ਦਿੱਤਾ ਜਾਵੇ, ਸਾਲ 2015 ਦੀ ਭਰਤੀ ਪ੍ਰਕਿਰਿਆ ਦੌਰਾਨ ਭਰਤੀ ਕੀਤੇ ਪਟਵਾਰੀਆਂ ਦਾ ਪਰਖ ਕਾਲ ਸਮਾਂ 3 ਸਾਲ ਦੀ ਬਜਾਏ 2 ਸਾਲ ਕਰਨ, 7 ਪਟਵਾਰ ਸਰਕਲਾਂ ਪਿੱਛੇ ਇਕ ਕਾਨੂੰਨਗੋ ਦੀ ਨਿਯੁਕਤੀ ਕਰਨਾ ਤੇ ਹੋਰ ਅਨੇਕਾਂ ਮੰਗਾਂ ਜੋ ਕਿ ਸਰਕਾਰ ਵਲੋਂ ਠੰਡੇ ਬਸਤੇ ਵਿਚ ਪਾਈਆਂ ਗਈਆਂ ਹਨ।

ਜਿਨ੍ਹਾਂ ਦੇ ਮੱਦੇਨਜਰ ਅੱਜ ੳਨ੍ਹਾਂ ਵਲੋਂ ਵਿਧਾਇਕ ਨੂੰ ਮੰਗ ਪੱਤਰ ਦਿੱਤਾ ਗਿਆ। ੳਨ੍ਹਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਇਨ੍ਹਾਂ ਮੰਗਾਂ ਦੀ ਪੂਰਤੀ ਲਈ ਮਿਤੀ 2 ਤੇ 7 ਮਈ ਨੂੰ ਤਹਿਸੀਲ ਹੈਡਕੁਆਟਰ, 12 ਤੇ 13 ਮਈ ਨੂੰ ਜਿਲ੍ਹਾ ਹੈਡਕੁਆਟਰਾਂ ਤੇ ਧਰਨੇ ਦੇਕੇ ਡਿਪਟੀ ਕਮਿਸ਼ਨਰਜ਼ ਤੇ ਐਸ.ਡੀ.ਐਮ ਨੂੰ ਵੀ ਮੰਗ ਪੱਤਰ ਦਿੱਤੇ ਜਾਣਗੇ। ਜੇਕਰ ਇਸ ਸਮੇਂ ਦੌਰਾਨ ਮੰਗਾਂ ਦੀ ਪੂਰਤੀ ਨਾ ਹੋਈ ਤਾਂ 15 ਮਈ ਨੂੰ ਸੂਬਾ ਕਮੇਟੀ ਦੀ ਮਟਿੰਗ ਕਰਨ ਉਪਰਾਂਤ ਵਾਧੂ ਸਰਕਲਾਂ ਦਾ ਕੰਮ ਬੰਦ ਕੀਤਾ ਜਾਵੇਗਾ, ਜਿਸਦੀ ਜਿੰਮੇਦਾਰੀ ਸਰਕਾਰ ਦੀ ਹੋਵੇਗੀ।

ਇਹ ਵੀ ਪੜ੍ਹੋ: ਨਵਜੋਤ ਸਿੰਘ ਸਿੱਧੂ ਦਾ ਇੱਕ ਹੋਰ ਟਵੀਟ ਬੰਬ

ETV Bharat Logo

Copyright © 2024 Ushodaya Enterprises Pvt. Ltd., All Rights Reserved.