ETV Bharat / state

ਆਨਲਾਈਨ ਪੜ੍ਹਾਈ ਲਈ ਪੁਰਾਣੇ ਫੋਨ ਆ ਰਹੇ ਨੇ ਕੰਮ - ਰੋਪੜ ਮੋਬਾਈਲ ਰਿਪੇਅਰ

ਕੋਰੋਨਾ ਕਾਲ ਦੇ ਦੌਰਾਨ ਚੱਲ ਰਹੀ ਆਨਲਾਈਨ ਪੜ੍ਹਾਈ ਦੇ ਵਿੱਚ ਘਰਾਂ ਵਿੱਚ ਪਏ ਪੁਰਾਣੇ ਫੋਨ ਕੰਮ ਆ ਰਹੇ ਹਨ। ਪੁਰਾਣੇ ਫੋਨਾਂ ਦੀ ਰਿਪੇਅਰ ਕਰਵਾ ਕੇ ਮਾਪੇ ਬੱਚਿਆਂ ਦੀ ਪੜ੍ਹਾਈ ਲਈ ਵਰਤ ਰਹੇ ਹਨ।

Online study on mobile phone
ਆਨਲਾਈਨ ਪੜ੍ਹਾਈ ਲਈ ਪੁਰਾਣੇ ਫੋਨ ਆਏ ਕੰਮ
author img

By

Published : Oct 13, 2020, 3:44 PM IST

ਰੋਪੜ: ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਭਰ ਦੇ ਵਿੱਚ ਵਿੱਦਿਅਕ ਅਦਾਰੇ ਬੰਦ ਹਨ। ਵਿੱਦਿਅਕ ਅਦਾਰੇ ਬੰਦ ਹੋਣ ਕਾਰਨ ਸਕੂਲ ਦੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਾਉਣ ਦਾ ਯਤਨ ਸਕੂਲ ਪ੍ਰਬੰਧਕਾਂ ਵੱਲੋਂ ਕੀਤਾ ਗਿਆ ਹੈ ਪਰ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਆਮ ਤੌਰ 'ਤੇ ਸਾਧਾਰਨ ਪਰਿਵਾਰ ਦੇ ਵਿੱਚ ਪੂਰੇ ਪਰਿਵਾਰ ਕੋਲ ਇੱਕ ਹੀ ਫੋਨ ਹੁੰਦਾ ਹੈ। ਜਿਸ ਪਰਿਵਾਰ ਦੇ ਘਰ ਦੇ ਵਿੱਚ ਦੋ ਬੱਚੇ ਹਨ, ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਇੱਕੋ ਮੋਬਾਈਲ 'ਤੇ ਪੜ੍ਹਾਈ ਕਰਨੀ ਕਾਫੀ ਔਖੀ ਹੋ ਗਈ ਹੈ।

ਆਨਲਾਈਨ ਪੜ੍ਹਾਈ ਲਈ ਪੁਰਾਣੇ ਫੋਨ ਆਏ ਕੰਮ

ਕੋਰੋਨਾ ਕਾਲ ਦੇ ਚੱਲਦੇ ਆਮ ਲੋਕ ਸਾਧਾਰਣ ਪਰਿਵਾਰ ਆਰਥਿਕ ਤੰਗੀ ਦਾ ਜਿੱਥੇ ਸਾਹਮਣਾ ਕਰ ਰਹੇ ਸਨ। ਅਜਿਹੇ ਦੇ ਵਿੱਚ ਉਹ ਆਪਣੇ ਬੱਚੇ ਦੀ ਆਨਲਾਈਨ ਪੜ੍ਹਾਈ ਵਾਸਤੇ ਨਵਾਂ ਫੋਨ ਖਰੀਦਣ ਤੋਂ ਵੀ ਅਸਮਰੱਥ ਹਨ। ਅਜਿਹੇ ਹਾਲਾਤ ਦੇ ਵਿੱਚ ਜਿਨ੍ਹਾਂ ਪਰਿਵਾਰਾਂ ਦੇ ਘਰ ਪੁਰਾਣੇ ਫੋਨ ਪਏ ਸਨ। ਉਨ੍ਹਾਂ ਵੱਲੋਂ ਉਹ ਪੁਰਾਣੇ ਫੋਨਾਂ ਨੂੰ ਰਿਪੇਅਰ ਕਰਵਾ ਕੇ ਆਪਣੇ ਬੱਚਿਆਂ ਦੀ ਪੜ੍ਹਾਈ ਵਾਸਤੇ ਵਰਤਿਆ ਜਾ ਰਿਹਾ ਹੈ।

ਰੋਪੜ ਦੇ ਵਿੱਚ ਮੋਬਾਈਲ ਰਿਪੇਅਰ ਦਾ ਕੰਮ ਕਰ ਰਹੇ ਇੱਕ ਦੁਕਾਨਦਾਰ ਨੇ ਦੱਸਿਆ ਕਿ ਕੋਰੋਨਾ ਕਾਲ ਦੇ ਦੌਰਾਨ ਉਨ੍ਹਾਂ ਦਾ ਮੋਬਾਈਲ ਰਿਪੇਅਰ ਕਰਨ ਦਾ ਕੰਮ ਕਾਫੀ ਵਧ ਗਿਆ ਹੈ ਕਿਉਂਕਿ ਸਕੂਲ ਅਤੇ ਵਿੱਦਿਅਕ ਅਦਾਰੇ ਬੰਦ ਹੋਣ ਕਾਰਨ ਬੱਚਿਆਂ ਦੀ ਸਾਰੀ ਪੜ੍ਹਾਈ ਆਨਲਾਈਨ ਮੋਬਾਈਲ 'ਤੇ ਹੀ ਹੋ ਰਹੀ ਹੈ। ਅਜਿਹੇ ਦੇ ਵਿੱਚ ਲੋਕਾਂ ਵੱਲੋਂ ਆਪਣੇ ਘਰਾਂ ਦੇ ਵਿੱਚ ਪਏ ਪੁਰਾਣੇ ਮੋਬਾਈਲ ਫੋਨਾਂ ਨੂੰ ਠੀਕ ਕਰਵਾ ਕੇ ਬੱਚਿਆਂ ਦੀ ਪੜ੍ਹਾਈ ਵਾਸਤੇ ਵਰਤਿਆ ਜਾ ਰਿਹਾ ਹੈ।

ਇਸ ਦੁਕਾਨ 'ਤੇ ਮੋਬਾਈਲ ਠੀਕ ਕਰਾਉਣ ਆਏ ਇੱਕ ਗ੍ਰਾਹਕ ਨੇ ਦੱਸਿਆ ਹੈ ਕਿ ਉਹ ਪਹਿਲਾਂ ਹੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ਦੇ ਵਿੱਚ ਉਹ ਆਪਣੇ ਪਰਿਵਾਰ ਦੇ ਬੱਚਿਆਂ ਵਾਸਤੇ ਨਵੇਂ ਫੋਨ ਨਹੀਂ ਖਰੀਦ ਸਕਦੇ। ਇਸ ਕਰਕੇ ਉਨ੍ਹਾਂ ਵੱਲੋਂ ਪੁਰਾਣੇ ਫੋਨ ਠੀਕ ਕਰਵਾ ਕੇ ਹੀ ਪੜ੍ਹਾਈ ਵਾਸਤੇ ਬੱਚਿਆਂ ਨੂੰ ਦਿੱਤੇ ਗਏ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.