ਰੂਪਨਗਰ: ਅਕਸਰ ਹੀ ਕਹਿੰਦੇ ਹਨ ਕਿ ਕਿਸੇ ਕਾਮਯਾਬੀ ਨੂੰ ਨਾਪਣ ਦੇ ਲਈ ਉਮਰ ਕੋਈ ਪੈਮਾਨਾ ਨਹੀਂ ਹੁੰਦੀ, ਇਹ ਸੱਚ ਕਰ ਦਿਖਾਇਆ ਹੈ, ਜ਼ਿਲ੍ਹਾ ਰੂਪਨਗਰ ਬਲਾਕ ਨੂਰਪੁਰਬੇਦੀ ਦੇ ਪਿੰਡ ਝੱਜ ਦੇ 1 ਸਾਲ ਦੇ ਸਹਿਬਾਜ਼ ਨੇ ਆਪਣਾ ਨਾਮ ਇੰਡੀਆ ਬੁੱਕ ਆਫ਼ ਰਿਕਾਰਡ ਵਿੱਚ ਦਰਜ ਕਰਵਾ ਕੇ ਨਾ ਕੇਵਲ ਲੋਕਾਂ ਨੂੰ ਹੈਰਾਨ ਕੀਤਾ ਹੈ, ਸਗੋਂ ਹੁਣ ਪਿੰਡ ਵਾਲੇ ਤੇ ਇਲਾਕੇ ਵਾਲੇ ਇਸ ਬੱਚੇ ਦੀ ਪ੍ਰਾਪਤੀ 'ਤੇ ਪਰਿਵਾਰ ਨੂੰ ਮੁਬਾਰਕਾਂ ਦੇ ਰਹੇ ਹਨ ਅਤੇ ਮਾਣ ਮਹਿਸੂਸ ਕਰ ਰਹੇ ਹਨ।
ਸ਼ਹਿਬਾਜ਼ ਦੀ ਮਾਤਾ ਨੇ ਮਾਣ ਮਹਿਸੂਸ ਕੀਤਾ ਕੀਤਾ
ਦੱਸ ਦਈਏ ਕਿ ਸ਼ਹਿਬਾਜ਼ ਦੀ ਇਸ ਵੱਡੀ ਪ੍ਰਾਪਤੀ 'ਤੇ ਉਸ ਦੀ ਮਾਂ ਬਨਜੋਤ ਜਿੱਥੇ ਖ਼ੁਸ਼ੀ ਮਹਿਸੂਸ ਕਰ ਰਹੀ ਹੈ। ਉੱਥੇ ਹੀ ਉਸ ਦਾ ਕਹਿਣਾ ਹੈ ਕਿ ਸ਼ਹਿਬਾਜ਼ ਦੀ ਇਸ ਪ੍ਰਾਪਤੀ ਦੇ ਨਾਲ ਪਿੰਡ ਦੇ ਹੋਰ ਲੋਕਾਂ ਨੂੰ ਪ੍ਰੇਰਨਾ ਮਿਲੇਗੀ। ਉਨ੍ਹਾਂ ਕਿਹਾ ਕਿ ਬੇਸ਼ੱਕ ਸਾਡੇ ਇਲਾਕੇ ਨੂੰ ਪੱਛੜਾ ਕਿਹਾ ਜਾਂਦਾ ਹੈ, ਪਰ ਉਨ੍ਹਾਂ ਦੇ ਬੱਚੇ ਸਹਿਬਾਜ਼ ਨੇ ਸਿੱਧ ਕਰ ਦਿੱਤਾ ਕਿ ਪਿੰਡਾਂ ਦੇ ਬੱਚੇ ਵੀ ਵੱਡੇ ਸ਼ਹਿਰਾਂ ਦੇ ਬੱਚਿਆਂ ਦੇ ਨਾਲ ਕੇਵਲ ਮੁਕਾਬਲਾ ਹੀ ਨਹੀਂ ਕਰਦੇ, ਸਗੋਂ ਉਨ੍ਹਾਂ ਤੋਂ ਅੱਗੇ ਵੱਧ ਸਕਦੇ ਹਨ।
ਸਹਿਬਾਜ਼ ਦੇ ਹੁਨਰ
ਦੱਸ ਦੇਈਏ ਕਿ ਸ਼ਹਿਬਾਜ਼ ਦਾ ਨਾਮ ਇੱਕ ਸਾਲ ਦੀ ਉਮਰ ਦੇ ਵਿਚ ਹੀ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿਚ ਇਸ ਕਰਕੇ ਸ਼ਾਮਲ ਕੀਤਾ ਗਿਆ। ਕਿਉਂਕਿ ਸਹਿਬਾਜ਼ ਨੇ 1 ਸਾਲ ਦੀ ਉਮਰ ਦੇ ਵਿੱਚ 10 ਗੱਡੀਆਂ ਦੇ ਨਾਮ, 8 ਵੱਖ-ਵੱਖ ਫਲਾਂ ਦੇ ਨਾਂ, 7 ਰੰਗਾਂ ਦੇ ਨਾਂ 4 ਕੀੜੇ ਮਕੌੜਿਆਂ ਦੇ ਨਾਂ, ਜਾਨਵਰਾਂ ਦੇ ਨਾਂ ਵਸੋਂ ਦੇ ਨਾਲ-ਨਾਲ ਬੁਝਾਰਤਾਂ ਨੂੰ ਕਿਵੇਂ ਹੱਲ ਕਰਨਾ ਅਤੇ ਭਾਰਤ ਦੇ ਨਕਸ਼ੇ ਬਾਰੇ ਆਪਣੇ ਗਿਆਨ ਦੇ ਨਾਲ ਸਭ ਨੂੰ ਅਸਚਰਜ ਕੀਤਾ।
ਸ਼ਹਿਬਾਜ਼ ਦੀ ਮਾਤਾ ਨੇ ਸ਼ਹਿਬਾਜ਼ ਦੇ ਜਨਮ ਬਾਰੇ ਦਿੱਤੀ ਜਾਣਕਾਰੀ
ਇੱਥੇ ਇਹ ਵੀ ਦੱਸਦੀ ਏ ਕੀ ਸ਼ਹਿਬਾਜ਼ ਦੀ ਮਾਤਾ ਨੇ ਸ਼ਹਿਬਾਜ਼ ਤੋਂ ਪਹਿਲਾਂ 2 ਬੱਚਿਆਂ ਨੂੰ ਜਨਮ ਦਿੱਤਾ ਸੀ। ਪ੍ਰੰਤੂ ਉਨ੍ਹਾਂ 2 ਬੱਚਿਆਂ ਦੀ ਜਨਮ ਤੋਂ ਬਾਅਦ ਮੌਤ ਹੋ ਗਈ ਅਤੇ ਸ਼ਹਿਬਾਜ਼ ਦੇ ਜਨਮ ਤੋਂ ਪਹਿਲਾਂ ਵੀ ਪੀ.ਜੀ.ਆਈ ਦੇ ਡਾਕਟਰਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਇਸ ਬੱਚੇ ਦੇ ਬ੍ਰੇਨ ਦੇ ਵਿੱਚ ਕੋਈ ਪ੍ਰਾਬਲਮ ਹੋ ਸਕਦੀ ਹੈ। ਪ੍ਰੰਤੂ ਡਾਕਟਰਾਂ ਦੀ ਸਲਾਹ ਦੇ ਵਿਰੁੱਧ ਪਰਿਵਾਰ ਵੱਲੋਂ ਇਸ ਬੱਚੇ ਨੂੰ ਜਨਮ ਦਿੱਤਾ ਗਿਆ ਅਤੇ ਬੱਚਾ ਸਹਿਬਾਜ਼ ਨਾ ਕੇਵਲ ਸਿਹਤ ਪੱਖੋਂ ਠੀਕ ਰਿਹਾ, ਪ੍ਰੰਤੂ ਆਪਣੀ ਯਾਦਦਾਸ਼ਤ ਅਤੇ ਵੱਖ ਵੱਖ ਚੀਜ਼ਾਂ ਪ੍ਰਤੀ ਆਪਣੇ ਗਿਆਨ ਦੇ ਕਰਕੇ ਸਭ ਦਾ ਦਿਲ ਜਿੱਤ ਰਿਹਾ ਹੈ।
ਇਹ ਵੀ ਪੜੋ:- ਵਾਹਗਾ ਬਾਰਡਰ 'ਤੇ ਬੱਚੇ ਨੇ ਲਿਆ ਜਨਮ