ਰੋਪੜ: ਭੈਣ ਅਤੇ ਭਰਾ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਰੱਖੜੀ ਪੂਰੇ ਭਾਰਤ ਦੇ ਵਿੱਚ ਅੱਜ ਬਹੁਤ ਹੀ ਪਿਆਰ ਨਾਲ ਮਨਾਇਆ ਜਾ ਰਿਹਾ ਹੈ। ਭੈਣ ਅਤੇ ਭਰਾ ਦੇ ਇਸ ਪਵਿੱਤਰ ਰਿਸ਼ਤੇ 'ਤੇ ਰੱਖੜੀ ਮੌਕੇ ਭੈਣ ਬ੍ਰਹਮ ਕੁਮਾਰੀ ਸਮਾਜ ਨੂੰ ਇੱਕ ਸੁਨੇਹਾ ਦੇ ਰਹੇ ਹਨ।
ਦੇਸ਼ ਦੇ ਵਿੱਚ 15 ਅਗਸਤ ਵਾਲੇ ਦਿਨ ਜਿੱਥੇ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਹੀ ਅੱਜ ਰੱਖੜੀ ਦਾ ਤਿਉਹਾਰ ਵੀ ਮਨਾਇਆ ਜਾ ਰਿਹਾ ਹੈ। ਭੈਣਾਂ ਆਪਣੇ ਭਰਾਵਾਂ ਦੇ ਰੱਖੜੀ ਬੰਨ੍ਹ ਕੇ ਰੱਖੜੀ ਦੇ ਦਿਨ ਦੀ ਖੁਸ਼ੀ ਮਨਾ ਰਹੀਆਂ ਹਨ।
ਈਟੀਵੀ ਭਾਰਤ ਨੇ ਭੈਣ ਬ੍ਰਹਮ ਕੁਮਾਰੀ ਨਾਲ ਰੱਖੜੀ ਦੇ ਤਿਉਹਾਰ 'ਤੇ ਖਾਸ ਗੱਲਬਾਤ ਕਰਦਿਆਂ ਕਿਹਾ ਕਿ ਰੱਖੜੀ ਭੈਣ ਅਤੇ ਭਰਾ ਦਾ ਇੱਕ ਬਹੁਤ ਪਿਆਰਾ ਬੰਧਨ ਹੈ, ਅੱਜ ਦੇ ਦਿਨ ਭੈਣ ਆਪਣੀ ਰੱਖਿਆ ਵਾਸਤੇ ਆਪਣੇ ਭਰਾ ਦੇ ਰੱਖੜੀ ਬੰਨ੍ਹਦੀ ਹੈ ਪਰ ਅੱਜ ਸਮਾਜ ਵਿੱਚ ਸਭ ਨੂੰ ਰੱਖਿਆ ਦੀ ਜ਼ਰੂਰਤ ਹੈ। ਸਾਡੇ ਸਮਾਜ ਨੂੰ ਅੱਜ ਬੁਰਾਈਆਂ ਤੋਂ ਰੱਖਿਆ ਚਾਹੀਦੀ ਹੈ, ਇਹ ਰੱਖਿਆ ਕੇਵਲ ਭੈਣ 'ਤੇ ਭਰਾ ਨੂੰ ਨਹੀਂ ਚਾਹੀਦੀ ਬਲਕਿ ਸਾਰੇ ਸੰਸਾਰ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਵੀ ਚਾਹੀਦੀ ਹੈ।
ਭੈਣ ਬ੍ਰਹਮ ਕੁਮਾਰੀ ਨੇ ਕਿਹਾ ਕਿ ਅੱਜ ਸਾਨੂੰ ਆਪਣੇ ਜੀਵਨ ਵਿੱਚ ਮਿਠਾਸ ਲਿਆਉਣ ਦੀ ਜ਼ਰੂਰਤ ਹੈ ਜੋ ਭਰਾ ਆਪਣੀ ਭੈਣ ਤੋਂ ਅੱਜ ਰੱਖੜੀ ਬਣਾ ਰਿਹਾ ਹੈ ਮੈਂ ਇਹੀ ਉਮੀਦ ਕਰਦੀ ਹਾਂ ਕਿ ਉਹ ਆਪਣੇ ਜੀਵਨ ਦੇ ਵਿੱਚੋਂ ਕੋਈ ਇੱਕ ਬੁਰਾਈ ਦਾ ਤਿਆਗ ਕਰੇ। ਚਾਹੇ ਉਸ ਦੇ ਅੰਦਰ ਗੁੱਸਾ ਹੈ, ਚਾਹੇ ਅਸ਼ਾਂਤੀ ਹੈ, ਜੇ ਉਹ ਆਪਣੇ ਅੰਦਰੋਂ ਇੱਕ ਬੁਰਾਈ ਦਾ ਖ਼ਾਤਮਾ ਕਰੇਗਾ ਤਾਂ ਉਸ ਦੀ ਭੈਣ ਨੂੰ ਖ਼ੁਸ਼ੀ ਨਹੀਂ ਮਿਲੇਗੀ ਬਲਕਿ ਸਾਰੇ ਸੰਸਾਰ ਨੂੰ ਖੁਸ਼ੀ ਮਿਲੇਗੀ। ਰੱਖੜੀ ਦੇ ਤਿਉਹਾਰ 'ਤੇ ਭੈਣ ਬ੍ਰਹਮ ਕੁਮਾਰੀਆਂ ਵੱਲੋਂ ਸਮਾਜ ਨੂੰ ਇਹੀ ਸੰਦੇਸ਼ ਹੈ ਕਿ ਅਸੀਂ ਸਮਾਜ ਵਿੱਚੋਂ ਬੁਰਾਈਆਂ ਤੇ ਹਉਮੈ ਨੂੰ ਖ਼ਤਮ ਕਰੀਏ ਤੇ ਪ੍ਰਮਾਤਮਾ ਨਾਲ ਜੁੜੀਏ।