ETV Bharat / state

2022 ਦੀਆਂ ਚੋਣਾਂ ਤੋਂ ਪਹਿਲਾਂ ਨੀਟੂ ਸ਼ਟਰਾਂ ਵਾਲੇ ਨੇ ਕਰਤਾ ਵੱਡਾ ਐਲਾਨ - ਸ੍ਰੀ ਅਨੰਦਪੁਰ ਸਾਹਿਬ

ਅਕਸਰ ਹੀ ਆਪਣੇ ਵੱਖ-ਵੱਖ ਕੰਮਾਂ ਕਰਕੇ ਸੁਰਖੀਆਂ ਵਿੱਚ ਰਹਿਣ ਵਾਲੇ ਨੀਟੂ ਸ਼ਟਰਾਂ ਵਾਲਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਜਿਥੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਲਾਨ ਕੀਤਾ ਕਿ ਉਹ ਐਨਆਰਆਈ ਆਜ਼ਾਦ ਪਾਰਟੀ ਬਣਾ ਕੇ ਜਲਦ ਹੀ ਆਉਣ ਵਾਲੀਆਂ ਚੋਣਾਂ ਦੇ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰਨਗੇ।

ਨੀਟੂ ਸ਼ਟਰਾਂ ਵਾਲਾ ਨੇ 2022 ਦੀਆਂ ਚੋਣਾਂ ਲੜਨ ਦਾ ਕੀਤਾ ਐਲਾਨ

author img

By

Published : Oct 10, 2021, 4:47 PM IST

ਰੂਪਨਗਰ: ਅਕਸਰ ਹੀ ਆਪਣੇ ਵੱਖ-ਵੱਖ ਕੰਮਾਂ ਕਰਕੇ ਸੁਰਖੀਆਂ ਵਿੱਚ ਰਹਿਣ ਵਾਲੇ ਨੀਟੂ ਸ਼ਟਰਾਂ ਵਾਲਾ ਸ੍ਰੀ ਅਨੰਦਪੁਰ ਸਾਹਿਬ (Sri Anandpur Sahib) ਵਿਖੇ ਨਤਮਸਤਕ ਹੋਣ ਲਈ ਪੁੱਜੇ। ਜਿਥੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਲਾਨ ਕੀਤਾ ਕਿ ਉਹ ਐਨਆਰਆਈ ਆਜ਼ਾਦ ਪਾਰਟੀ (NRI Independent Party) ਬਣਾ ਕੇ ਜਲਦ ਹੀ ਆਉਣ ਵਾਲੀਆਂ ਚੋਣਾਂ ਦੇ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰਨਗੇ।

ਉਨ੍ਹਾਂ ਨੇ ਕਿਹਾ ਕਿ ਅਸੀਂ ਐਨਆਰਆਈ ਅਜਾਦ ਪਾਰਟੀ (NRI Independent Party) ਬਣਾਈ ਹੈ ਅਤੇ ਜਿਹੜ੍ਹਾ ਵੀ ਬੰਦਾ ਆਉਣ ਵਾਲੀਆਂ ਚੋਣਾਂ ਵਿੱਚ ਅਜ਼ਾਦ ਖੜ੍ਹਾ ਹੋਣਾ ਚਾਹੁੰਦਾ ਹੈ, ਉਹ ਸਾਨੂੰ ਆ ਕੇ ਮਿਲੇ। ਅਸੀਂ ਉਸਨੂੰ ਟਿਕਟ ਦੇਵਾਂਗੇ ਅਤੇ ਉਹ ਸਾਡੀ ਪਾਰਟੀ ਵੱਲੋਂ ਚੋਣ ਲੜੇ।

ਨੀਟੂ ਨੇ ਕਿਹਾ ਕਿ ਮੈਂ ਪਟਿਆਲੇ ਕੈਪਟਨ ਦੇ ਸਾਹਮਣ੍ਹੇ ਚੋਣ ਲੜਨ ਦਾ ਚਾਹਵਾਨ ਸੀ ਪਰ ਕੈਪਟਨ ਨੇ ਅਸਤੀਫ਼ਾ ਦੇ ਦਿੱਤਾ। ਹੁਣ ਚੰਨੀ ਦੇ ਸਾਹਮਣੇ ਮੈਂ ਨਹੀਂ ਲੜਨਾ ਚਾਹੁੰਦਾ ਅਤੇ ਮੈਂ ਨੋਰਥ ਏਰੀਆ ਜਲੰਧਰ ਵਿੱਚ ਆਪਣਾ ਸਿੱਕਾ ਅਜਮਾਵਾਂਗਾ ਅਤੇ ਬਟਨ ਦਬਾਂਵਾਂਗੇ ਕਿ ਦੇਖਦੇ ਹਾਂ ਕਿ ਲੋਕਾਂ ਦੇ ਦਿਲ੍ਹਾਂ ਵਿੱਚ ਆਪਣੇ ਲਈ ਕਿੰਨ੍ਹਾਂ ਕੁ ਪਿਆਰ ਹੈ।

ਨੀਟੂ ਸ਼ਟਰਾਂ ਵਾਲਾ ਨੇ 2022 ਦੀਆਂ ਚੋਣਾਂ ਲੜਨ ਦਾ ਕੀਤਾ ਐਲਾਨ

ਨੀਟੂ ਨੇ ਕਿਹਾ ਕਿ "ਕਰਨ ਔਜਲਾ (Karan Aujla) " ਗੀਤਾਂ ਦੀ ਪਿਸਤੌਲ ਹੈ ਅਤੇ "ਸਿੱਧੂ ਮੂਸੇਵਾਲਾ (Sidhu Musewala)" ਗੀਤਾਂ ਦੀ ਤੋਪ ਹੈ ਅਤੇ ਨਿਟੂ ਸ਼ਟਰਾਂ ਵਾਲਾ ਗੀਤਾਂ ਦੀ ਫੈਕਟਰੀ ਜਾਂ ਬਹੁਤ ਵੱਡੀ ਇੰਡਸਟਰੀ ਹੈ, ਜਿਸਨੂੰ ਹਿਲਾਉਣਾ ਬਹੁਤ ਮੁਸ਼ਕਿਲ ਹੈ। ਨੀਟੂ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਨਹੀਂ ਬਣਨਾ ਚਾਹੁੰਦਾ ਮੈਂ ਸਿਰਫ਼ ਚਾਰ ਘੰਟੇ ਲਈ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਹਾਂ। ਉਸਨੇ ਕਿਹਾ ਕਿ ਚਾਰ ਘੰਟੇ ਵਿੱਚ ਹੀ ਇੰਡੀਆ ਅਮੀਰ ਕਰਕੇ ਮੈਂ ਆਪਣੇ ਘਰ ਆਉਣਾ ਚਾਹੁੰਦਾ ਹਾਂ।

ਨੀਟੂ ਨੇ ਕਿਹਾ ਇਹ ਪੰਜ ਸਾਲ ਵਿੱਚ ਕੁਝ ਨਹੀਂ ਕਰ ਸਕੇ, ਮੈਂ ਸਿਰਫ ਚਾਰ ਘੰਟੇ ਵਿੱਚ ਇੰਡੀਆ ਨੂੰ ਇੰਨਾਂ ਅਮੀਰ ਕਰ ਦੇਵਾਂਗਾ ਕਿ ਆਉਣ ਵਾਲੇ ਸਮੇਂ ਵਿੱਚ ਲੋਕ ਯਾਦ ਕਰਨ ਕਿ ਕੋਈ ਬੰਦਾ ਇਸ ਤਰ੍ਹਾਂ ਦਾ ਆਇਆ ਸੀ ਜਿਸਨੇ ਦੇਸ਼ ਲਈ ਕੁਧ ਕੀਤਾ ਸੀ।

ਵੱਖ-ਵੱਖ ਮੁੱਦਿਆਂ ਅਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਗੱਲਬਾਤ ਕਰਦਿਆਂ ਨੀਟੂ ਸ਼ਟਰਾਂ ਵਾਲੇ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਸ਼ੇ ਅਜੇ ਵੀ ਵਿਕ ਰਹੇ ਹਨ ਅਤੇ ਉਸ ਦੇ ਲਈ ਨਸ਼ਾ ਰੋਕੂ ਸੈਂਟਰ ਵੱਧ ਖੁੱਲ੍ਹਣੇ ਚਾਹੀਦੇ ਹਨ।

ਉਨ੍ਹਾਂ ਕਿਹਾ ਕਿ ਜਿਹੜੇ ਨਸ਼ਾ ਰੋਕੂ ਸੈਂਟਰ ਚੱਲ ਰਹੇ ਹਨ ਉਨ੍ਹਾਂ ਦੇ ਵਿੱਚ ਵੱਡੀ ਗਿਣਤੀ ਨੌਜਵਾਨ ਦਾਖ਼ਲ ਹਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਕਾਰੋਬਾਰ ਲਗਾਤਾਰ ਜਾਰੀ ਹੈ।

ਇਹ ਵੀ ਪੜ੍ਹੋ: ਦਿੱਲੀ ਪੁਲਿਸ ਦੇ ਕਾਂਸਟੇਬਲ ਨੇ ਹਰਿਆਣਾ ਪੁਲਿਸ ਦੇ ਸਬ ਇੰਸਪੈਕਟਰ ਨੂੰ ਮਾਰੀ ਗੋਲੀ

ETV Bharat Logo

Copyright © 2024 Ushodaya Enterprises Pvt. Ltd., All Rights Reserved.