ਰੂਪਨਗਰ: ਕਿਸੇ ਵੀ ਕੁਦਰਤੀ ਆਫਤ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਇਸ ਨਾਲ ਹੋਣ ਵਾਲੇ ਨੁਕਸਾਨ ਨੂੰ ਰੋਕਿਆ ਜਾ ਸਕਦਾ ਹੈ ਜਿਸ ਲਈ ਐਨ.ਡੀ.ਆਰ.ਐਫ. (NDRF) ਦਾ ਮੁੱਖ ਮੰਤਵ ਕਿਸੇ ਹਾਦਸੇ ਦੇ ਸਮੇਂ ਉੱਤੇ ਘਟਨਾ ਵਾਲੀ ਈਮਾਰਤ ਜਾਂ ਥਾਂ ਵਿਖੇ ਬਚਾਅ ਮੁਹਿੰਮ ਚਲਾਉਣੀ ਹੈ। ਐਨ.ਡੀ.ਆਰ.ਐਫ. ਕੁਦਰਤੀ ਆਫਤ ਵਾਲੀ ਜਗ੍ਹਾਂ ਉਤੇ ਲੋਕਾਂ ਨੂੰ ਬਚਾਉਦੀ ਹੈ ਅਤੇ ਇਸ ਦੇ ਨਾਲ ਹੀ ਉਹ ਉਸ ਸਮੇਂ ਬਚਾਏ ਹੋਏ ਲੋਕਾਂ ਨੂੰ ਮੁਢਲੀ ਸਹਾਇਤਾ ਵੀ ਦਿੰਦੀ ਹੈ।
ਬਚਾਅ ਮੁਹਿੰਮ ਦਾ ਅਭਿਆਸ : ਕਟਲੀ ਵਿਖੇ ਐਨ.ਡੀ.ਆਰ.ਐਫ ਦੀਆਂ ਟੀਮਾਂ ਵਲੋਂ ਕੀਤੇ ਜਾ ਰਹੇ ਬਚਾਅ ਮੁਹਿੰਮ ਦੇ ਅਭਿਆਸ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤ ਤੋਂ ਪਹਿਲਾਂ ਬਚਾਅ ਕਾਰਜਾਂ ਦੀਆਂ ਤਿਆਰੀਆਂ ਅਤੇ ਬਚਾਅ ਦੇ ਸਰੋਤਾਂ ਦੀ ਸਹੀ ਵਰਤੋਂ ਕਰਕੇ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ। ਜਿਸ ਲਈ ਐਨਡੀਆਰਐਫ਼ ਦੀ ਟੀਮਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਹ ਟੀਮਾਂ ਕੁਦਰਤੀ ਆਫ਼ਤ ਵਿਚ ਲੋਕਾਂ ਨੂੰ ਬਚਾਉਣ ਲਈ ਮਾਹਰ ਹੁੰਦੀਆਂ ਹਨ।
ਇਹ ਵੀ ਪੜ੍ਹੋ:- ਬਠਿੰਡਾ ਚੰਡੀਗੜ੍ਹ ਹਾਈਵੇ 'ਤੇ ਧੁੰਦ ਕਾਰਨ ਸੜਕੀ ਹਾਦਸਾ, 8 ਗੱਡੀਆਂ ਆਪਸ ਵਿੱਚ ਟਕਰਾਈਆਂ