ਰੂਪਨਗਰ : ਨੰਗਲ ਨਗਰ ਕੌਂਸਲ ਵੱਲੋਂ ਇੱਕ ਨੋਟਿਸ ਐਨ.ਐਫ.ਐਲ. ਨੂੰ ਭੇਜਿਆ ਗਿਆ ਹੈ, ਜਿਸ ਵਿੱਚ ਐੱਨ.ਐਫ.ਐਲ ਦੇ ਮੋਜੋਵਾਲਾ ਕਾਲੌਨੀ ਦੇ ਰਿਹਾਇਸ਼ੀ ਇਲਾਕੇ ਦੇ ਸੀਵਰੇਜ ਦੀ ਸ਼ੇਅਰਿੰਗ ਰਾਸ਼ੀ ਜਮ੍ਹਾਂ ਕਰਵਾਉਣ ਸੰਬੰਧੀ ਲਿਖਿਆ ਗਿਆ ਹੈ। ਇਸ ਦੀ ਅਦਾਇਗੀ ਨਾ ਹੋਣ ਦੀ ਸੂਰਤ ਵਿੱਚ ਨਗਰ ਕੌਂਸਲ ਦੇੇ ਅਧਿਕਾਰੀਆਂ ਨੇ ਕਿਹਾ ਹੈ ਕਿ ਜੇਕਰ ਫੈਕਟਰੀ ਵਲੋਂ ਰਿਕਵਰੀ ਜਮ੍ਹਾਂ ਨਹੀਂ ਕਰਵਾਈ ਜਾਂਦੀ ਤਾਂ ਜੋ ਕਾਨੂੰਨਨ ਕਾਰਵਾਈ ਬਣਦੀ ਹੋਵੇਗੀ, ਉਸ ਲਿਹਾਜ ਨਾਲ ਕਾਰਵਾਈ ਵੀ ਕੀਤੀ ਜਾਵੇਗੀ।
ਰਿਹਾਇਸ਼ੀ ਕਾਲੌਨੀ ਨਾਲ ਜੁੜਿਆ ਮਾਮਲਾ : ਜਾਣਕਾਰੀ ਮੁਤਾਬਿਕ ਪੰਜਾਬ ਦੀ ਏ-ਕਲਾਸ ਮੰਨੀ ਜਾਣ ਵਾਲੀ ਨੰਗਲ ਨਗਰ ਕੌਂਸਲ ਵੱਲੋਂ ਰਿਕਵਰੀ ਨੂੰ ਲੈ ਕੇ ਵੱਡਾ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਨੋਟਿਸ ਐਨਐੱਫਐੱਲ ਯਾਨੀ ਕਿ ਖਾਦ ਫੈਕਟਰੀ ਨੈਸ਼ਨਲ ਫਰਟੀਲਾਈਜ਼ਰ ਲਿਮਟਡ ਨੂੰ ਭੇਜਿਆ ਗਿਆ ਹੈ, ਜਿਸ ਵਿੱਚ ਲਗਭਗ 57 ਕਰੋੜ ਰੁਪਏ ਦੀ ਅਦਾਇਗੀ ਦਾ ਜਿਕਰ ਹੈ। ਇਸ ਨੋਟਿਸ ਮੁਤਾਬਿਕ ਫੈਕਟਰੀ ਨੂੰ ਬਣਦੀ ਰਾਸ਼ੀ ਬਿਨ੍ਹਾਂ ਦੇਰੀ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। ਜਾਣਕਾਰੀ ਮੁਤਾਬਿਕ ਇਹ ਮਾਮਲਾ ਉਕਤ ਕੰਪਨੀ ਦੀ ਰਿਹਾਇਸ਼ੀ ਕਲੌਨੀ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ।
ਨਹੀਂ ਹੋਈ ਨਗਰ ਕੌਂਸਲ ਨੂੰ ਅਦਾਇਗੀ : ਕੌਂਸਲ ਨੰਗਲ ਵੱਲੋਂ ਇਹ ਨੋਟਿਸ ਕੰਪਨੀ ਦੇ ਚੀਫ ਜਨਰਲ ਮਨੇਜਰ (ਐੱਚ ਆਰ) ਨੂੰ ਦਿੱਤਾ ਗਿਆ ਹੈ। ਨਗਰ ਕੌਂਸਲ ਨੰਗਲ ਦੇ ਈ ਓ ਨੇ ਕਿਹਾ ਕਿ ਜਾਰੀ ਹੋਏ ਪੱਤਰ ‘ਚ ਲਿਖਿਆ ਗਿਆ ਹੈ ਕਿ ਐਨਐੱਫਐੱਲ ਫੈਕਟਰੀ ਅਤੇ ਰਿਹਾਇਸ਼ੀ ਕਲੌਨੀ ਦੇ ਸੀਵਰੇਜ਼ ਨੂੰ ਨਗਰ ਕੌਂਸਲ ਨੰਗਲ ਦੇ ਮੋਜੋਵਾਲ ਸਥਿਤ ਸੀਵਰੇਜ਼ ਟ੍ਰੀਟਮੈਂਟ ਪਲਾਂਟ ਨਾਲ ਸਾਲ 1994 ਤੋਂ ਜੋੜਿਆ ਗਿਆ ਹੈ ਪਰ ਕੰਪਨੀ ਵੱਲੋਂ ਕੌਂਸਲ ਨੰਗਲ ਨੂੰ ਇਸ ਸਬੰਧੀ ਕੋਈ ਵੀ ਅਦਾਇਗੀ ਨਹੀਂ ਕੀਤੀ ਗਈ ਹੈ। ਸਾਲ 2005 ਤੋਂ ਹੁਣ ਤੱਕ ਦੀ ਅਦਾਇਗੀ ਨਹੀਂ ਕੀਤੀ। ਪਰ ਤੁਹਾਡੇ ਵਲੋਂ ਇਸ ਸਬੰਧੀ ਕੋਈ ਵੀ ਅਦਾਇਗੀ ਨਗਰ ਕੌਂਸਲ ਨੂੰ ਨਹੀਂ ਕੀਤੀ ਗਈ ਹੈ। ਸਾਲ 2005 ਤੋਂ ਹੁਣ ਤੱਕ ਦੀ ਅਦਾਇਗੀ ਲਗਭਗ 57 ਕਰੋੜ 76 ਲੱਖ ਚੁਰਾਸੀ ਹਜਾਰ ਬਣਦੀ ਹੈ। ਨੋਟਿਸ ਵਿੱਚ ਇਹ ਰਾਸ਼ੀ ਜੋ ਕਿ ਨਗਰ ਕੌਂਸਲ ਨੂੰ ਦਿੱਤੀ ਜਾਣੀ ਹੈ, ਇਸਨੂੰ ਤੁਰੰਤ ਜਮਾ ਕਰਵਾਉਣ ਦੀ ਗੱਲ ਕਹੀ ਗਈ ਹੈ। ਨੰਗਲ ਨਗਰ ਕੌਂਸਲ ਵੱਲੋ ਐਨ ਐਫ਼ ਐਲ ਤੋਂ 2005 ਤੱਕ ਦੀ ਛੋਟ ਸਬੰਧੀ ਦਸਤਾਵੇਜ਼ ਵੀ ਮੰਗੇ ਗਏ ਹਨ। ਦੂਜੇ ਪਾਸੇ ਐਨਐਫਐਲ ਵਲੋਂ ਵੀ ਇਸ ਨੋਟਿਸ ਨੂੰ ਲੈ ਕੇ ਤਿਆਰੀ ਕੀਤੀ ਜਾ ਰਹੀ ਹੈ।