ਅਨੰਦਪੁਰ ਸਾਹਿਬ: ਵਿਕਾਸ ਕਾਰਜਾਂ ਨੂੰ ਲੈ ਕੇ ਸੰਸਦ ਮੈਂਬਰ ਮਨੀਸ਼ ਤਿਵਾੜੀ ਵੱਲੋਂ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਪਿੰਡਾਂ ਦੇ ਵਿਕਾਸ ਲਈ 3-3 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਨੂਰਪੁਰਬੇਦੀ ਦੇ ਪਿੰਡ ਬੈਂਸ ਨੂੰ 3 ਲੱਖ ਦਾ ਚੈੱਕ ਭੇਂਟ ਕੀਤਾ ਗਿਆ। ਇਸ ਮੌਕੇ ਸੰਸਦ ਮੈਂਬਰ ਵੱਲੋਂ ਆਖਿਆ ਗਿਆ ਕਿ ਇਸ ਦੌਰੇ ਦੇ ਜਰੀਏ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਨੂੰ ਹੱਲ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਲੋਕਾਂ ਦੇ ਪਿਆਰ ਕਾਰਨ ਹੀ ਸਾਨੂੰ ਇਹ ਮਾਣ-ਸਨਮਾਨ ਮਿਲਦਾ ਹੈ। ਜਿਸ ਕਾਰਨ ਲੋਕਾਂ ਦੀ ਸੇਵਾ ਕਰਨਾ ਸਾਡਾ ਫ਼ਰਜ਼ ਹੈ। ਵਿਕਾਸ ਕਾਰਜ਼ਾਂ ਨੂੰ ਲੈ ਕੇ ਮਨੀਸ਼ ਤਿਵਾੜੀ ਨੇ ਆਖਿਆ ਕਿ ਵਿਕਾਸ ਕਾਰਜ਼ਾਂ ਨੂੰ ਰਾਜਨੀਤੀ ਨਾਲ ਜੋੜ ਕੇ ਨਾ ਦੇਖਿਆ ਜਾਵੇ।
ਸੱਚ ਤੋਂ ਡਰੀ ਸਰਕਾਰ: ਇਸ ਮੌਕੇ ਪੱਤਰਕਾਰ ਵੱਲੋਂ ਪੁੱਛੇ ਬੀਬੀਸੀ ਦੇ ਰੇਡ ਦੇ ਸਵਾਲ 'ਤੇ ਉਨ੍ਹਾਂ ਨੇ ਕੇਂਦਰ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਮਨੀਸ਼ ਤਿਵਾੜੀ ਨੇ ਆਖਿਆ ਕਿ ਬੀਬੀਸੀ ਹੋਵੇ ਜਾਂ ਕੋਈ ਹੋਰ ਸੰਗਠਨ ਜੋ ਸੱਚ ਬੋਲਦਾ ਹੈ ਉਸ 'ਤੇ ਰੇਡਾਂ ਹੀ ਕਰਵਾਈਆਂ ਜਾਂਦੀਆਂ ਹਨ। ਇਸ ਦਾ ਮਤਲਬ ਸਾਫ਼ ਹੈ ਕਿ ਕੇਂਦਰ ਹੁਣ ਪੂਰੀ ਤਰ੍ਹਾਂ ਭੜਕੀ ਹੋਈ ਹੈ। ਜੋ ਵੀ ਸਰਕਾਰ ਦਾ ਵਿਰੋਧ ਕਰਦਾ ਹੈ। ਉਸ ਨੂੰ ਡਰਾਇਆ ਜਾਂਦਾ ਹੈ। ਉਨ੍ਹਾਂ ਇਹ ਵੀ ਆਖ ਦਿੱਤਾ ਕਿ ਸਭ ਕੁੱਝ ਲੋਕ ਦੇਖ ਰਹੇ ਹਨ ਕੇਂਦਰ ਨੇ ਜੋ ਕਰਨਾ ਹੈ ਉਹ ਕਰੀ ਜਾਵੇ ਕਿਉਂਕਿ ਲੋਕ ਸਮਾਂ ਆਉਣ 'ਤੇ ਇਸ ਦਾ ਜਵਾਬ ਜ਼ਰੂਰ ਦੇਣਗੇ।
ਦਸ ਦਈਏ ਕਿ ਬੀਬੀਸੀ ਦੇ ਦਫ਼ਤਰ 'ਚ ਲੰਬਾ ਸਮਾਂ ਇਹ ਰੇਡ ਚੱਲੀ, ਜਿਸ ਦੌਰਾਨ ਇਹ ਹੀ ਸੂਚਨਾ ਮਿਲੀ ਸੀ ਕਿ ਆਮਦਨ ਕਰ ਵਿਭਾਗ ਵੱਲੋਂ ਕੁੱਝ ਕਰਮਚਾਰੀਆਂ ਦੇ ਫੋਨ ਅਤੇ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਸਨ।ਇਹ ਰੇਡ ਦਿੱਲੀ ਅਤੇ ਮੁੰਬਈ ਸਥਿਤ ਦਫ਼ਤਰਾਂ 'ਚ ਕੀਤੀ ਗਈ ਸੀ।
ਇਹ ਵੀ ਪੜ੍ਹੋ: Pratap Bajwa Advice to CM Mann: ਪ੍ਰਤਾਪ ਸਿੰਘ ਬਾਜਵਾ ਦੀ ਸੀਐੱਮ ਮਾਨ ਨੂੰ ਸਲਾਹ, ਕੋਈ ਕੰਮ ਕਰਨ ਤੋਂ ਪਹਿਲਾਂ ਕਰੋ ਹੋਮਵਰਕ