ਰੋਪੜ : 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਰੋਪੜ ਦੀ ਜਨਤਾ ਨੇ ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਹਰਾ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਰਜੀਤ ਸਿੰਘ ਸੰਦੋਆ ਨੂੰ ਜਿਤਾਇਆ ਸੀ ਪਰ ਲੋਕ ਸਭਾ ਚੋਣਾਂ 2019 ਦੌਰਾਨ 'ਆਪ' ਐੱਮਐੱਲਏ ਅਮਰਜੀਤ ਸਿੰਘ ਸੰਦੋਆ ਪਾਰਟੀ ਤੋਂ ਅਸਤੀਫ਼ਾ ਦੇ ਕੇ ਕਾਂਗਰਸ ਵਿੱਚ ਰਲ ਗਏ ਸਨ। ਸੰਦੋਆ ਦਾ ਅਸਤੀਫ਼ਾ ਅਜੇ ਵੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲ ਪਿਆ।
ਆਮ ਆਦਮੀ ਪਾਰਟੀ ਦੇ ਜਰਨਲ ਸਕੱਤਰ ਅਤੇ ਪਾਰਟੀ ਦੇ ਆਰਟੀਆਈ ਕਾਰਕੁੰਨ ਦਿਨੇਸ਼ ਚੱਢਾ ਨੇ ਪੰਜਾਬ ਦੇ ਵਿਧਾਨ ਸਭਾ ਸਪੀਕਰ ਤੋਂ ਮੰਗ ਕੀਤੀ ਹੈ ਕਿ ਉਹ ਰੋਪੜ ਦੇ ਆਪ ਪਾਰਟੀ ਨੂੰ ਛੱਡ ਚੁੱਕੇ ਐੱਮਐੱਲਏ ਨੂੰ ਕਾਨੂੰਨ ਮੁਤਾਬਕ ਆਯੋਗ ਕਰਾਰ ਦੇਣ ਤਾਂ ਜੋ ਰੋਪੜ ਵਿੱਚ ਦੁਬਾਰਾ ਚੋਣ ਹੋ ਸਕੇ।
ਇਹ ਵੀ ਪੜ੍ਹੋ : ਖਾਣਯੋਗ ਨਹੀਂ ਹੈ 'ਆਟਾ-ਦਾਲ' ਸਕੀਮ 'ਚ ਵੰਡੀ ਜਾ ਰਹੀ ਕਣਕ: ਸੰਧਵਾ
ਉਨ੍ਹਾਂ ਕਿਹਾ ਰੋਪੜ ਦੇ ਵੋਟਰਾਂ ਨੇ ਅਕਾਲੀ ਦਲ ਅਤੇ ਕਾਂਗਰਸ ਦੀਆਂ ਗ਼ਲਤ ਨੀਤੀਆਂ ਵਿਰੁੱਧ 'ਆਪ' ਪਾਰਟੀ ਦਾ ਐੱਮਐੱਲਏ ਬਣਾਇਆ ਸੀ ਪਰ ਹੁਣ ਸੰਦੋਆ ਹੁਣ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ ਜੋ ਕਿ ਰੋਪੜ ਦੀ ਜਨਤਾ ਨਾਲ ਸਰਾਸਰ ਧੋਖਾ ਹੈ।