ETV Bharat / state

ਕੌਮਾਂਤਰੀ ਨਗਰ ਕੀਰਤਨ ਦਾ ਹੋਇਆ ਸਿਆਸੀਕਰਨ : ਜੇ.ਪੀ ਢੇਰ

author img

By

Published : Aug 10, 2019, 5:49 PM IST

ਸਰਹੱਦੋਂ ਪਾਰ ਆਏ ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਨਗਰ ਕੀਰਤਨ ਦਾ ਸਿਆਸੀਕਰਨ ਹੁੰਦਾ ਜਾ ਰਿਹਾ ਹੈ।

ਕੌਮਾਂਤਰੀ ਨਗਰ ਕੀਰਤਨ ਦਾ ਹੋਇਆ ਸਿਆਸੀਕਰਨ : ਜੇ.ਪੀ ਢੇਰ

ਰੋਪੜ : ਬਾਬਾ ਨਾਨਕ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਰਵਾਨਾ ਹੋਇਆ ਕੌਮਾਂਤਰੀ ਨਗਰ ਕੀਰਤਨ ਜੋ ਬੀਤੇ ਦਿਨ ਸ੍ਰੀ ਆਨੰਦਪੁਰ ਸਾਹਿਬ ਤੋਂ ਰੂਪਨਗਰ ਪੁੱਜਿਆ ਸੀ ਉਹਦਾ ਰੂਟ ਪਲਾਨ ਬਦਲਿਆ ਗਿਆ ਅਤੇ ਇਸ ਮਹਾਨ ਨਗਰ ਕੀਰਤਨ ਦਾ ਸਿਆਸੀਕਰਨ ਕੀਤਾ ਗਿਆ ਜਿਸ ਨੂੰ ਲੈ ਕੇ ਰੂਪਨਗਰ ਦੇ ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ।

ਵੇਖੋ ਵੀਡੀਓ।

ਰੂਪਨਗਰ ਵਿੱਚ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਬਾਰ ਕੌਂਸਲ ਦੇ ਪ੍ਰਧਾਨ ਜੇ.ਪੀ ਢੇਰ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਇਹ ਨਗਰ ਕੀਰਤਨ ਕੀਰਤਪੁਰ ਸਾਹਿਬ ਅਤੇ ਰਸਤੇ ਵਿੱਚ ਪੈਂਦੇ ਅਨੇਕਾਂ ਇਤਿਹਾਸਕ ਗੁਰਦੁਆਰਿਆਂ ਤੋਂ ਅਤੇ ਰੂਪਨਗਰ ਵਿੱਚ ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਬੰਧਿਤ ਗੁਰਦੁਆਰਾ ਭੱਠਾ ਸਾਹਿਬ ਵੱਲ ਆਉਣ ਦੀ ਬਜਾਏ ਨੂਰਪੁਰ ਬੇਦੀ ਅਤੇ ਦੂਸਰੇ ਰਸਤਿਆਂ ਤੋਂ ਰੋਪੜ ਲਿਆਂਦਾ ਗਿਆ।

ਜਦੋਂ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਅਤੇ ਰੂਪਨਗਰ ਦੇ ਰਸਤੇ ਦੇ ਵਿੱਚ ਕਰੀਬ 22 ਇਤਿਹਾਸਕ ਗੁਰੂ ਘਰ ਹਨ ਜਿਨ੍ਹਾਂ ਵੱਲ ਲਿਜਾਣ ਦੀ ਬਜਾਏ ਰਸਤਾ ਬਦਲ ਕੇ ਨਗਰ ਕੀਰਤਨ ਦਾ ਸਿਆਸੀਕਰਨ ਕੀਤਾ ਗਿਆ। ਜਿਸ ਨੂੰ ਲੈ ਕੇ ਜ਼ਿਲ੍ਹੇ ਦੀਆਂ ਸਮੂਹ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਹੈ।

ਇਹ ਵੀ ਪੜ੍ਹੋ : ਨਨਕਾਣਾ ਸਾਹਿਬ ਜਾਣ ਵਾਲੀ ਬੱਸ ਵੀ ਹੋਈ ਬੰਦ

ਜੇ.ਪੀ ਢੇਰ ਨੇ ਕਿਹਾ ਕਿ ਇਸ ਇਤਿਹਾਸਕ ਕੌਮਾਂਤਰੀ ਨਗਰ ਕੀਰਤਨ ਦੇ ਪ੍ਰਬੰਧਕ ਇਸ ਗੱਲ ਦਾ ਜਵਾਬ ਦੇਣ ਕਿ ਕੀ ਕਾਰਨ ਰਹੇ ਹਨ, ਕੀ ਇਸ ਦਾ ਰੂਟ ਬਦਲਿਆ ਗਿਆ? ਜੇ.ਪੀ ਢੇਰ ਨੇ ਕਿਹਾ ਕਿ ਕੁੱਝ ਰਾਜਨੀਤਿਕ ਬੰਦਿਆਂ ਵੱਲੋਂ ਕਿਉਂ ਇਸ ਦਾ ਰੂਟ ਪਲਾਨ ਬਦਲਿਆ ਗਿਆ ਅਤੇ ਸਾਰੇ ਮਹਾਨ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਕਿਉਂ ਅੱਖੋਂ ਪਰੋਖਿਆ ਗਿਆ?

Intro:exclusive onlyon etvb harat
edited video ...
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਪੰਜਾਹਵੇਂ ਗੁਰਪੁਰਬ ਨੂੰ ਸਮਰਪਿਤ ਉਨ੍ਹਾਂ ਦੇ ਜਨਮ ਸਥਾਨ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਰਵਾਨਾ ਹੋਇਆ ਕੌਮਾਂਤਰੀ ਨਗਰ ਕੀਰਤਨ ਜੋ ਬੀਤੇ ਦਿਨ ਸ੍ਰੀ ਆਨੰਦਪੁਰ ਸਾਹਿਬ ਤੋਂ ਰੂਪਨਗਰ ਪੁੱਜਿਆ ਸੀ ਉਹਦਾ ਰੂਟ ਪਲਾਨ ਬਦਲਿਆ ਗਿਆ ਅਤੇ ਇਸ ਮਹਾਨ ਨਗਰ ਕੀਰਤਨ ਦਾ ਸਿਆਸੀਕਰਨ ਕੀਤਾ ਗਿਆ ਜਿਸ ਨੂੰ ਲੈ ਕੇ ਰੂਪਨਗਰ ਦੇ ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ

Body:ਰੂਪਨਗਰ ਦੇ ਵਿੱਚ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦੇ ਬਾਰ ਕੌਂਸਲ ਦੇ ਪ੍ਰਧਾਨ ਜੇ ਪੀ ਢੇਰ ਨੇ ਕਿਹਾ ਕੀ ਸ੍ਰੀ ਅਨੰਦਪੁਰ ਸਾਹਿਬ ਤੋਂ ਇਹ ਨਗਰ ਕੀਰਤਨ ਕੀਰਤਪੁਰ ਸਾਹਿਬ ਔਰ ਰਸਤੇ ਦੇ ਵਿੱਚ ਪੈਂਦੇ ਅਨੇਕਾਂ ਇਤਿਹਾਸਕ ਗੁਰਦੁਆਰਿਆਂ ਤੋਂ ਅਤੇ ਰੂਪਨਗਰ ਦੇ ਵਿੱਚ ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਬੰਧਿਤ ਗੁਰਦੁਆਰਾ ਭੱਠਾ ਸਾਹਿਬ ਵੱਲ ਆਉਣ ਦੀ ਬਜਾਏ ਨੂਰਪੁਰ ਬੇਦੀ ਅਤੇ ਦੂਸਰੇ ਰਸਤਿਆਂ ਤੋਂ ਰੋਪੜ ਲਿਆਂਦਾ ਗਿਆ . ਜਦੋਂ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਅਤੇ ਰੂਪਨਗਰ ਦੇ ਰਸਤੇ ਦੇ ਵਿੱਚ ਕਰੀਬ ਬਾਈ ਇਤਿਹਾਸਕ ਗੁਰੂ ਘਰ ਹਨ ਜਿਨ੍ਹਾਂ ਵੱਲ ਲਿਜਾਣ ਦੀ ਬਜਾਏ ਰਸਤਾ ਬਦਲ ਕੇ ਇਹਦਾ ਸਿਆਸੀਕਰਨ ਕੀਤਾ ਗਿਆ . ਇਸ ਕਾਰਨ ਜ਼ਿਲ੍ਹੇ ਦੇ ਸਮੂਹ ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ ਹੈ
ਜੇ ਪੀ ਢੇਰ ਨੇ ਕਿਹਾ ਕਿ ਇਸ ਇਤਿਹਾਸਕ ਕੌਮਾਂਤਰੀ ਨਗਰ ਕੀਰਤਨ ਦੇ ਪ੍ਰਬੰਧਕ ਇਸ ਗੱਲ ਦਾ ਜਵਾਬ ਦੇਣ ਕਿ ਕੀ ਕਾਰਨ ਰਹੇ ਹਨ ਕੀ ਇਸ ਦਾ ਰੂਟ ਬਦਲਿਆ ਗਿਆ ਜੇਪੀ ਢੇਰ ਨੇ ਕਿਹਾ ਕਿ ਕੁਝ ਰਾਜਨੀਤਿਕ ਬੰਦਿਆਂ ਵੱਲੋਂ ਕਿਉਂ ਇਸ ਦਾ ਰੂਟ ਪਲਾਨ ਬਦਲਿਆ ਗਿਆ ਅਤੇ ਸਾਰੇ ਮਹਾਨ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਕਿਉਂ ਅੱਖੋਂ ਪਰੋਖਿਆ ਗਿਆ
one2one Jatinder Pal Singh Dher president Bar council Rupnagar with Devinder Garcha Reporter

Conclusion:ਹੁਣ ਦੇਖਣਾ ਹੋਵੇਗਾ ਕਿ ਪਾਕਿਸਤਾਨ ਤੋਂ ਰਵਾਨਾ ਹੋਏ ਇਸ ਕੌਮਾਂਤਰੀ ਨਗਰ ਕੀਰਤਨ ਦਾ ਕਿਉਂ ਸਿਆਸੀਕਰਨ ਕੀਤਾ ਗਿਆ ਏ ਕਿਉਂ ਸ੍ਰੀ ਅਨੰਦਪੁਰ ਸਾਹਿਬ ਤੋਂ ਰੂਪਨਗਰ ਵਿਚਕਾਰ ਇਤਿਹਾਸਕ ਗੁਰਦੁਆਰਿਆਂ ਵਾਲੇ ਪਾਸੇ ਇਸ ਨਗਰ ਕੀਰਤਨ ਨੂੰ ਨਹੀਂ ਲਿਜਾਇਆ ਗਿਆ ਦੇਖਣਾ ਹੋਵੇਗਾ ਕਿ ਪ੍ਰਬੰਧਕ ਇਸ ਤੇ ਕੀ ਪ੍ਰਤੀਕਿਰਿਆ ਦਿੰਦੇ ਹਨ ਦਵਿੰਦਰ ਗਰਚਾ ਈਟੀਵੀ ਭਾਰਤ ਰੂਪਨਗਰ
ETV Bharat Logo

Copyright © 2024 Ushodaya Enterprises Pvt. Ltd., All Rights Reserved.