ETV Bharat / state

Stok Kangri Mountains: ਭਾਰਤੀ ਫੌਜ ਦੇ ਜਵਾਨ ਨੇ ਚਮਕਾਇਆ ਨਾਂ, 6153 ਮੀਟਰ ਉੱਚੇ "ਸਟੋਕ ਕਾਂਗੜੀ" 'ਤੇ ਲਹਿਰਾਇਆ ਤਿਰੰਗਾ

ਸ੍ਰੀ ਅਨੰਦਪੁਰ ਸਾਹਿਬ ਦੇ ਚੌਧਰੀ ਮੋਹਨ ਲਾਲ ਨੇ ਭਾਰਤ ਦਾ ਨਾਂ ਚਮਕਾਇਆ ਹੈ। ਭਾਰਤੀ ਫੌਜ ਦੇ ਜਵਾਨ ਚੌਧਰੀ ਮੋਹਨ ਲਾਲ ਨੇ 6153 ਮੀਟਰ ਉਚਾਈ ਉਤੇ ਜਾ ਕੇ ਤਿਰੰਗਾ ਲਹਿਰਾਇਆ ਹੈ।

author img

By

Published : Mar 15, 2023, 12:56 PM IST

Indian Army Soldier hoisted the tricolor on 6153 meters high "Stok Kangadi"
ਭਾਰਤੀ ਫੌਜ ਦੇ ਜਵਾਨ ਨੇ ਚਮਕਾਇਆ ਨਾਂ, 6153 ਮੀਟਰ ਉੱਚੇ "ਸਟੋਕ ਕਾਂਗੜੀ" 'ਤੇ ਲਹਿਰਾਇਆ ਤਿਰੰਗਾ

ਰੂਪਨਗਰ : ਚੰਗਰ ਇਲਾਕੇ ਦੇ ਪਿੰਡ ਲਖੇੜ ਦੇ ਜੰਮਪਲ ਅਤੇ ਭਾਰਤੀ ਫੌਜ ਦੀ 26 ਪੰਜਾਬ ਬਟਾਲੀਅਨ ਵਿੱਚ ਬਤੌਰ ਹੌਲਦਾਰ ਤਾਇਨਾਤ 36 ਸਾਲਾ ਜਵਾਨ ਚੌਧਰੀ ਮੋਹਨ ਲਾਲ ਨੇ 6153 ਮੀਟਰ ਉਚਾਈ ਵਾਲੇ ਲੇਹ ਲਦਾਖ ਵਿੱਚ ਸਥਿਤ ਸਟੋਕ ਕਾਂਗੜੀ ਪਰਬਤ ਵਿਖੇ ਚਾਰ ਦਿਨਾਂ ਵਿੱਚ ਤਿਰੰਗਾ ਝੰਡਾ ਲਹਿਰਾ ਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਦੱਸਣਯੋਗ ਹੈ ਕਿ ਮੋਹਨ ਲਾਲ ਚੌਧਰੀ ਸਵੀਟਸ ਦਾ ਮਾਲਕ ਚੌਧਰੀ ਪਹੂ ਲਾਲ ਅਤੇ ਰਾਮ ਪ੍ਰਕਾਸ਼ ਦਾ ਛੋਟਾ ਭਰਾ ਅਤੇ ਪਿੰਡ ਲੱਖੇੜ ਦੇ ਸਾਬਕਾ ਸਰਪੰਚ ਚੌਧਰੀ ਬਚਨਾ ਰਾਮ ਦਾ ਪੁੱਤਰ ਹੈ। ਉਹ ਮੌਜੂਦਾ ਸਮੇਂ ਵਿੱਚ ਭਾਰਤੀ ਫੌਜ ਵਿੱਚ ਰੇਤ ਦੇ ਗਲੇਸ਼ੀਅਰ ਜੰਮੂ-ਕਸ਼ਮੀਰ ਵਿੱਚ ਤਾਇਨਾਤ ਹੈ।

Indian Army Soldier hoisted the tricolor on 6153 meters high

ਇਸ ਤੋਂ ਪਹਿਲਾਂ ਚੌਧਰੀ ਮੋਹਨ ਲਾਲ ਨੇ 2015 'ਚ ਮਚੋਈ, 2016 'ਚ ਜੋਗਿਨ 3 ਪਹਾੜ, ਮੋਮੇਸਤੰਗ ਕਾਂਗੜੀ, ਵਰਜ਼ਨ ਪੀਕ, 2017 'ਚ ਸਟਾਕ ਕਾਂਗੜੀ, 2018 'ਚ ਭਾਗੀਰਥੀ 2, ਕਾਮੇਤ, ਬਨੋਰੀ, ਕੋਟ, ਥਾਰ ਕੋਟ, ਤੰਤੀਪੀਕ ਸਮੇਤ 12 ਚੋਟੀਆਂ ਨੂੰ ਫਤਹਿ ਕੀਤਾ ਸੀ। ਕਾਮਤ ਪਰਬਤ ਸਟੋਕ ਕਾਂਗੜੀ ਪਰਬਤ 'ਤੇ ਝੰਡਾ ਲਹਿਰਾਉਣ ਵਾਲੀ 20 ਮੈਂਬਰੀ ਟੀਮ 'ਚ ਉਹ ਪੰਜਾਬ ਦਾ ਇਕਲੌਤਾ ਭਾਗੀਦਾਰ ਸੀ। ਉਸ ਦੇ ਨਾਲ ਕਿਰਗਿਸਤਾਨ ਫੌਜ ਦੇ 8, ਲੇਹ ਤੋਂ 8, ਹਰਿਆਣਾ ਤੋਂ 2 ਅਤੇ ਪੱਛਮੀ ਬੰਗਾਲ ਦਾ 1 ਜਵਾਨ ਵੀ ਸੀ।

ਇਹ ਵੀ ਪੜ੍ਹੋ : G-20 summit Amritsar: ਐਜੂਕੇਸ਼ਨ ਵਰਕਿੰਗ ਗਰੁੱਪ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ ਅੰਮ੍ਰਿਤਸਰ, ਭਾਜਪਾ ਨੇ ਕਿਹਾ- "ਮੋਦੀ ਨੇ ਪੰਜਾਬ ਦਾ ਸਿਰ ਕੀਤਾ ਉੱਚਾ"

ਮੋਹਨ ਲਾਲ 20 ਮੈਂਬਰੀ ਟੀਮ 'ਚ ਪੰਜਾਬ ਦਾ ਇਕਲੌਤਾ ਖਿਡਾਰੀ : ਚੌਧਰੀ ਮੋਹਨ ਲਾਲ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਉਦੇਸ਼ ਭਾਰਤ ਦੀ ਸਭ ਤੋਂ ਉੱਚੀ ਚੋਟੀ ਕੰਚਨਜੰਗਾ (8586 ਮੀਟਰ ਉਚਾਈ) ਨੂੰ ਫਤਹਿ ਕਰਨਾ ਹੈ, ਜਿਸ ਲਈ ਉਹ ਦਿਨ-ਰਾਤ ਮਿਹਨਤ ਕਰ ਰਹੇ ਹਨ। ਚੌਧਰੀ ਮੋਹਨ ਲਾਲ ਦੇ ਮਿਲਣ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਕੁਲਵੰਤ ਸਿੰਘ ਬਾਠ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਡਾ.ਅੱਛਰ ਸ਼ਰਮਾ, ‘ਆਪ’ ਯੂਥ ਵਿੰਗ ਦੇ ਪ੍ਰਧਾਨ ਕਮਿੱਕਰ ਸਿੰਘ ਢਾਡੀ, ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਦੌਲਤ ਸਿੰਘ ਚੱਬਰੇਵਾਲ, ਬਲਾਕ ਪ੍ਰਧਾਨ ਪ੍ਰੇਮ ਸਿੰਘ ਸ. ਬਾਸੋਵਾਲ, ਕਿਸਾਨ ਆਗੂ ਤਰਲੋਚਨ ਸਿੰਘ ਚੱਠਾ, ਸਾਬਕਾ ਪ੍ਰਧਾਨ ਮਹਿੰਦਰ ਸਿੰਘ ਵਾਲੀਆ, ਗੁਰਦਿਆਲ ਸਿੰਘ ਬੈਂਸ ਆਦਿ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

ਉਹ ਇਸ ਤੋਂ ਪਹਿਲਾਂ 2015 ਵਿੱਚ ਮਚੋਈ, 2016 ਵਿੱਚ ਜ਼ੋਗਿੰਨ 3 ਪਰਬਤ, 2017 ਵਿੱਚ ਮੋਮੋਸਟਾਂਗ ਕਾਂਗੜੀ, ਵਰਜਨ ਪੀਕ, ਸਟਾਕ ਕਾਂਗੜੀ, 2018 ਵਿੱਚ ਭਾਗੀਰਥੀ 2, ਕਾਮੇਟ, ਬਨੋਤੀ, ਕੋਟ, ਥਾਰ ਕੋਟ, ਟੈਂਟਪੀਕ, ਅਤੇ ਫਿਰ ਚਮੋਲੀ ਉਤਰਾਖੰਡ ਵਿੱਚ ਸਥਿਤ ਕਾਮੇਟ ਪਰਬਤ ਸਮੇਤ 12 ਚੋਟੀਆਂ ਫਤਿਹ ਕਰ ਚੁੱਕੇ ਹਨ। ਸਟਾਕ ਕਾਂਗੜੀ ਪਰਬਤ ਵਿਖੇ ਝੰਡਾ ਲਹਿਰਾਉਣ ਸਮੇਂ 20 ਮੈਂਬਰੀ ਟੀਮ ਵਿੱਚ ਉਹ ਪੰਜਾਬ ਦੇ ਇਕੱਲੇ ਨੌਜੁਆਨ ਸਨ, ਜਿਨ੍ਹਾਂ ਨਾਲ ਲੇਹ ਦੇ 8, ਹਰਿਆਣਾ ਦੇ 2 ਅਤੇ ਬੰਗਾਲ ਦੇ 1 ਨੋਜਵਾਨ ਦੇ ਨਾਲ ਨਾਲ ਕਿਰਗਿਸਸਤਾਨ ਦੀ ਫੌਜ ਦੇ 8 ਮੈਂਬਰ ਵੀ ਸ਼ਾਮਲ ਸਨ। ਚੌਧਰੀ ਮੋਹਨ ਲਾਲ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਭਾਰਤ ਦੀ ਸਾਰਿਆਂ ਤੋਂ ਉੱਚੀ ਚੋਟੀ ਕੰਚਨ ਜੰਗਾ ਨੂੰ ਫਤਿਹ ਕਰਨਾ ਹੈ, ਜਿਸ ਲਈ ਉਹ ਦਿਨ ਰਾਤ ਮਿਹਨਤ ਕਰ ਰਹੇ ਹਨ।

ਇਹ ਵੀ ਪੜ੍ਹੋ : Moosewala Parents for Justice: ਪੁੱਤ ਦੇ ਇਨਸਾਫ਼ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ ਮੂਸੇਵਾਲਾ ਦੇ ਮਾਤਾ-ਪਿਤਾ

ETV Bharat Logo

Copyright © 2024 Ushodaya Enterprises Pvt. Ltd., All Rights Reserved.