ਰੂਪਨਗਰ: ਆਪ ਨੇ ਬਿਜਲੀ ਦੇ ਬਿੱਲ ਸਾੜਣ ਦੀ ਮੁਹਿੰਮ ਦੇ ਤਹਿਤ ਨੰਗਲ ਦੇ ਕਰੀਬੀ ਪਿੰਡ ਸੈਨਸੋਵਾਲ ਵਿਖੇ ਬਿਜਲੀ ਦੇ ਬਿੱਲ ਸਾੜੇ। ਇਸ ਮੁਹਿੰਮ ਤਹਿਤ ਅੱਜ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਰਾਣਾ ਦੀ ਅਗਵਾਈ 'ਚ ਬਿਜਲੀ ਦੇ ਬਿੱਲ ਫੂਕੇ ਗਏ। ਇਸ ਮੌਕੇ ਇੱਕਤਰ ਨੌਜਵਾਨਾਂ ਅਤੇ 'ਆਪ' ਆਗੂਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਆਪ ਪਾਰਟੀ ਵੱਲੋਂ ਪੰਜਾਬ ਭਰ ਵਿੱਚ ਹਰ ਜ਼ਿਲ੍ਹੇ, ਹਰ ਪਿੰਡ, ਹਰ ਬਲਾਕ, ਹਰ ਸ਼ਹਿਰ, ਹਰ ਗਲੀ ਵਿਚ ਬਿੱਲ ਸਾੜ ਕੇ ਸਰਕਾਰ ਦੀਆ ਅੱਖਾਂ ਖੋਲ੍ਹ ਰਹੀ ਹੈ।
ਆਪ ਆਗੂ ਸੰਜੀਵ ਰਾਣਾ ਨੇ ਕਿਹਾ ਕਿ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਲੋਕਾਂ ਨੂੰ ਮੁਫ਼ਤ ਬਿਜਲੀ ਦੇ ਰਹੀ ਹੈ ਅਤੇ ਕੈਪਟਨ ਸਰਕਾਰ ਬਿਜਲੀ ਰਾਹੀਂ ਲੋਕਾਂ ਨੂੰ ਲੁੱਟ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੇ ਬਿੱਲ ਫੂਕਨ ਦੀ ਮੁਹਿੰਮ ਦੇ ਤਹਿਤ ਜਦੋਂ ਉਹ ਸੰਸੋਵਾਲ ਪਿੰਡ ਪੁੱਜੇ ਤਾਂ ਉਨ੍ਹਾਂ ਨੂੰ ਇੱਕ ਵਿਧਵਾ ਔਰਤ ਨੂੰ 20650 ਰੁਪਏ ਦਾ ਬਿਜਲੀ ਭਾਰੀ ਭਰਕਮ ਬਿੱਲ ਆਉਣ ਦਾ ਪਤਾ ਲੱਗਿਆ। ਵਿਧਵਾ ਔਰਤ ਦੀ ਬਿੱਲ ਜਮ੍ਹਾ ਕਰਵਾਉਣ ਦੀ ਸਮਰਥਾ ਨਹੀਂ ਹੈ। ਜਿਸ ਦੇ ਚਲਦੇ ਹੋਏ ਵਿਧਵਾ ਔਰਤ ਨੂੰ ਡਰ ਹੈ ਕਿ ਹੁਣ ਉਸ ਦਾ ਬਿਜਲੀ ਦਾ ਕਨੈਕਸ਼ਨ ਕੱਟ ਜਾਵੇਗਾ।
ਸੰਜੀਵ ਰਾਣਾ ਦਾ ਕਹਿਣਾ ਹੈ ਕਿ ਵਿਧਵਾ ਔਰਤ ਨੂੰ ਤਿੰਨ ਮਹੀਨੇ ਪਹਿਲਾ ਇਕ ਬਿੱਲ ਆਇਆ ਸੀ ਜਿਸਦੀ ਰੀਡਿੰਗ 1ਯੂਨਿਟ ਤੋਂ ਲੈ ਕੇ 2400 ਤੱਕ ਯੂਨਿਟ ਦਾ ਬਿੱਲ 740 ਰੁਪਿਆ ਬਿਜਲੀ ਦਾ ਬਿੱਲਾ ਆਉਂਦਾ ਹੈ ਤੇ ਉਹ ਬਿੱਲ ਵਿਧਵਾ ਔਰਤ ਵਲੋਂ ਜਮਾ ਕਰਵਾ ਦਿੱਤਾ ਗਿਆ ਸੀ ਤਾਂ ਅਗਲਾ ਬਿੱਲ ਆਉਂਦਾ ਹੈ 20650 ਰੁਪਏ ਦਾ ਜਿਸ ਵਿੱਚ ਮੀਟਰ ਰੈਡਿੰਗ 1 ਤੋਂ ਲੈ ਕੇ 2614 ਯੂਨਿਟ ਦੱਸੀ ਗਈ ਹੈ। ਬਿਜਲੀ ਮਹਿਕਮੇ ਦੀ ਗ਼ਲਤੀ ਦੇ ਚਲਦੇ ਵਿਧਵਾ ਔਰਤ ਪ੍ਰੇਸ਼ਾਨ ਹੋ ਚੁਕੀ ਹੈ ਤੇ ਹੁਣ ਆਮ ਆਦਮੀ ਪਾਰਟੀ ਵੱਲੋਂ ਉਸ ਮਹਿਲਾ ਦੇ ਤੋਂ ਇੱਕ ਪੱਤਰ ਬਿਜਲੀ ਮਹਿਕਮੇ ਨੂੰ ਲਿਖਵਾਇਆ ਗਿਆ ਹੈ ਤੇ ਵਿਭਾਗ ਨੂੰ ਗ਼ਲਤੀ ਠੀਕ ਕਰਨ ਲਈ ਕਹਿ ਕਿਹਾ ਗਿਆ ਹੈ।
ਦੱਸਣਾ ਚਾਹੁੰਦੇ ਹਾਂ ਕਿ ਬਿਜਲੀ ਵਿਭਾਗ ਵੱਲੋਂ ਇਹ ਗ਼ਲਤੀ ਪਹਿਲੀ ਵਾਰ ਨਹੀਂ ਹੋਈ ਹੈ ਇਸ ਤੋਂ ਪਹਿਲਾ ਵੀ ਗ਼ਲਤੀ ਨਾਲ ਭਾਰੀ ਭਰਕਮ ਬਿਜਲੀ ਦੇ ਬਿੱਲ ਖਪਤਕਾਰਾਂ ਨੂੰ ਭੇਜਣਾ ਅਤੇ ਫਿਰ ਮੀਡਿਆ ਦੀ ਸੁਰਖੀਆਂ ਬਣਨ ਤੋਂ ਬਾਅਦ ਵਿਭਾਗ ਜਾਗਦਾ ਹੈ ਤੇ ਆਪਣੀ ਗ਼ਲਤੀ ਠੀਕ ਕਰਦੇ ਹੋਏ ਬਿੱਲਾਂ ਨੂੰ ਠੀਕ ਕੀਤਾ ਜਾਂਦਾ ਹੈ।