ETV Bharat / state

ਲੋਕਾਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਪ੍ਰਸ਼ਾਸਨ ਕਿੰਨ੍ਹਾ ਤਿਆਰ ? - ਭਾਖੜਾ ਡੈਮ

ਹਰ ਸਾਲ ਬਰਸਾਤ ਦੇ ਮੌਸਮ ਵਿੱਚ ਸਤਲੁਜ ਦਰਿਆ ‘ਤੇ ਵਸਦੇ ਪਿੰਡ ਹੜ੍ਹਾਂ ਦੀ ਚਪੇਟ ਚ ਆ ਜਾਂਦੇ ਹਨ ਜਿਸ ਕਾਰਨ ਪਿੰਡ ਵਾਸੀਆਂ ਦਾ ਜਾਨੀ ਤੇ ਮਾਲੀ ਕਾਫੀ ਨੁਕਸਾਨ ਹੋ ਜਾਂਦਾ ਹੈ। ਇਸ ਵਾਰ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਦੇ ਵੱਲੋਂ ਹੜ੍ਹਾਂ ਨੂੰ ਲੈਕੇ ਪੁਖਤਾ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਲੋਕਾਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਪ੍ਰਸ਼ਾਸਨ ਕਿੰਨ੍ਹਾ ਤਿਆਰ ?

author img

By

Published : Jul 6, 2021, 8:50 PM IST

ਰੂਪਨਗਰ: ਹਰ ਸਾਲ ਬਰਸਾਤ ਦਾ ਮੌਸਮ ਸਤਲੁਜ ਦਰਿਆ ਕੰਢੇ ‘ਤੇ ਵਸੇ ਦਰਜਨਾਂ ਪਿੰਡਾਂ ਲਈ ਮੁਸੀਬਤ ਲਿਆਉਂਦਾ ਹੈ ਕਿਉਂਕਿ ਬਰਸਾਤੀ ਦਿਨਾਂ ਦੌਰਾਨ ਜਦੋਂ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿਚ ਪਾਣੀ ਛੱਡਿਆ ਜਾਂਦਾ ਹੈ ਅਤੇ ਦੂਜੇ ਪਾਸੇ ਇਸ ਦਾ ਪਾਣੀ ਸਵਾਨ ਨਦੀ ਦਾ ਪਾਣੀ ਵੀ ਸਤਲੁਜ ਦਰਿਆ ਵਿਚ ਮਿਲਦਾ ਤਾਂ ਇਸਦੇ ਚੱਲਦੇ ਇਹ ਦਰਿਆ ਆਪਣਾ ਭਿਆਨਕ ਰੂਪ ਧਾਰ ਲੈਂਦਾ ਹੈ।

ਦਰਿਆ ਵਿੱਚ ਪਾਣੀ ਭਰਨ ਦੇ ਕਾਰਨ ਇਸਦੇ ਕਿਨਾਰੇ ‘ਤੇ ਵਸਦੇ ਦਰਜਨਾਂ ਪਿੰਡਾਂ ਦਾ ਨੁਕਸਾਨ ਹੁੰਦਾ ਹੈ। ਦਰਿਆ ਦੇ ਕੰਢੇ ਲੋਕਾਂ ਦੀ ਫਸਲ ਦਰਿਆ ਦਾ ਪਾਣੀ ਆਪਣੇ ਨਾਲ ਵਹਾ ਕੇ ਨਾਲ ਲੈ ਜਾਂਦਾ ਹੈ, ਜਿਥੇ ਲੋਕਾਂ ਦੀਆਂ ਫਸਲਾਂ ਵੀ ਬਰਬਾਦ ਹੋ ਜਾਂਦੀਆਂ ਹਨ ਅਤੇ ਇਹ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖਲ ਹੁੰਦਾ ਹੈ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਲੋਕਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਸਤਲੁਜ ਦਰਿਆ ਦੇ ਕੰਢੇ ਵਸੇ ਪਿੰਡ ਲੋਧੀਪੁਰ, ਬੁਰਜ, ਚਾਂਦਪੁਰ, ਗੱਜਪੁਰ, ਬੱਲੋਵਾਲਾ, ਨਿੱਕੂਵਾਲ ਪਿੰਡਾਂ ਵਿੱਚੋਂ ਨਿਕਲਨ ਵਾਲੇ ਦਰਿਆ ਦੇ ਕਿਨਾਰਿਆਂ ਨੂੰ ਪੱਕਾ ਕਰਨ ਲਈ ਪੈਸੇ ਦੀ ਮਨਜ਼ੂਰੀ ਦੇ ਕੇ ਕੰਮ ਸ਼ੁਰੂ ਕਰਨ ਦੀ ਗੱਲ ਕਹੀ ਗਈ ਹੈ। ਇਸ ਦੌਰਾਨ ਰਾਣਾ ਕੇ.ਪੀ ਵੱਲੋਂ ਵਿਰੋਧੀ ਪਾਰਟੀ ਅਕਾਲੀ ਦਲ ਤੇ ਵੀ ਸਵਾਲ ਚੁੱਕੇ ਗਏ ਹਨ।

ਲੋਕਾਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਪ੍ਰਸ਼ਾਸਨ ਕਿੰਨ੍ਹਾ ਤਿਆਰ ?

ਇਸਦੇ ਨਾਲ ਹੀ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਵਲੋਂ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨਾਲ ਕੰਮ ਦਾ ਜਾਇਜ਼ਾ ਲਿਆ ਗਿਆ ਹੈ। ਇਸ ਮੌਕੇ ਉਨ੍ਹਾ ਵੱਲੋਂ ਦੱਸਿਆ ਗਿਆ ਕਿ ਹੜ੍ਹਾਂ ਨੂੰ ਲੈਕੇ ਪ੍ਰਸ਼ਾਸਨ ਦੇ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਤਲੁਜ ਦਰਿਆ ਦੇ ਕੰਢੇ ਵਸੇ ਦਰਜਨਾਂ ਪਿੰਡਾਂ ਲਈ ਹੁਣ ਰਾਹਤ ਦੀ ਖ਼ਬਰ ਇਹ ਹੈ ਕਿ ਹੁਣ ਉਨ੍ਹਾਂ ਦੇ ਪਿੰਡ ਵਿਚੋਂ ਲੰਘ ਰਹੀ ਸਤਲੁਜ ਦਰਿਆ ਨੂੰ ਕਰੋੜਾਂ ਦੀ ਲਾਗਤ ਨਾਲ ਬੰਨ੍ਹ ਬਣਾ ਕੇ ਮਜ਼ਬੂਤ ​​ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੇ ਲੰਬੇ ਸਮੇਂ ਤੋਂ ਮੰਗ ਕੀਤੀ ਸੀ ਕਿ ਦਰਿਆ ਦੇ ਕਿਨਾਰੇ ਨੂੰ ਮਜ਼ਬੂਤ ​​ਕੀਤਾ ਜਾਵੇ। ਪਿੰਡ ਵਾਸੀਆਂ ਕਿਹਾ ਕਿ ਉਨ੍ਹਾਂ ਦੀਆਂ ਸਾਲਾਂ ਪੁਰਾਣੀ ਮੰਗ ਨੂੰ ਪੂਰਾ ਕੀਤਾ ਜਾ ਰਿਹਾ ਹੈ ਜਿਸਦੇ ਚੱਲਦੇ ਉਹ ਸਰਕਾਰ ਦਾ ਧੰਨਵਾਦ ਕਰਦੇ ਹਨ।

ਇਹ ਵੀ ਪੜ੍ਹੋ:8 ਜੁਲਾਈ ਨੂੰ ਸੜਕਾਂ 'ਤੇ ਹੋਣਗੇ ਦੇਸ਼ ਦੇ ਲੋਕ:ਜਾਣੋ ਕਿਉਂ ?

ETV Bharat Logo

Copyright © 2024 Ushodaya Enterprises Pvt. Ltd., All Rights Reserved.