ETV Bharat / state

ਗੁਰਦਾਸ ਮਾਨ ਨੂੰ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ: ਸੰਤ ਸੁਰਿੰਦਰ ਪਾਲ ਸਿੰਘ - ਗਾਇਕ ਗੁਰਦਾਸ ਮਾਨ

ਗਾਇਕ ਗੁਰਦਾਸ ਮਾਨ ਦੇ ਵਿਰੋਧ ਇਸ ਵੇਲੇ ਸਭ ਪਾਸੇ ਹੋ ਰਿਹਾ ਹੈ। ਇੱਕ ਦੇਸ਼ ਅਤੇ ਇੱਕ ਭਾਸ਼ਾ ਨੂੰ ਸਮਰਥਨ ਦੇਣ ਤੋਂ ਬਾਅਦ ਉਨ੍ਹਾਂ ਨੇ ਲਾਇਵ ਸ਼ੋਅ ਦੇ ਵਿੱਚ ਵਿਰੋਧ ਕਰ ਰਹੇ ਲੋਕਾਂ ਲਈ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਜਿਸ ਤੋਂ ਬਾਅਦ ਮਸਲਾ ਹੋੇਰ ਪੱਖ ਗਿਆ। ਇਸ ਤੋਂ ਬਾਅਦ ਉਨ੍ਹਾਂ ਦੇ ਵਿਰੁੱਧ ਕੈਨੇਡਾ ਅਤੇ ਪੰਜਾਬ ਦੇ ਵੱਖ-ਵੱਖ ਧਰਨੇ ਲੱਗੇ। ਰੋਪੜ ਦੇ ਵਿੱਚ ਜਦੋਂ ਸੰਤ ਸੁਰਿੰਦਰ ਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਵਿਵਾਦ ਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ ਅਤੇ ਗੁੁਰਦਾਸ ਮਾਨ ਨੂੰ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ।

ਫ਼ੋਟੋ
author img

By

Published : Sep 24, 2019, 1:18 PM IST

ਰੋਪੜ: ਸੋਸ਼ਲ ਮੀਡੀਆ 'ਤੇ ਇਸ ਵੇਲੇ ਪੰਜਾਬੀ ਗਾਇਕ ਗੁਰਦਾਸ ਮਾਨ ਦਾ ਵਿਵਾਦ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਸਬੰਧ ਦੇ ਵਿੱਚ ਸ਼ਹਿਰ ਦੇ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਸੰਤ ਸੁਰਿੰਦਰ ਪਾਲ ਸਿੰਘ ਦੇ ਨਾਲ ਈਟੀਵੀ ਭਾਰਤ ਨੇ ਗੱਲਬਾਤ ਕੀਤੀ। ਇਸ ਗੱਲਬਾਤ ਦੇ ਵਿੱਚ ਉਨ੍ਹਾਂ ਨੇ ਕਿਹਾ ਕਿ ਇਹ ਵਿਵਾਦ ਚੰਗਾ ਨਹੀਂ ਹੈ। ਇਸ ਨੂੰ ਛੇਤੀ ਤੋਂ ਛੇਤੀ ਖ਼ਤਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਇਸ ਵੇਲੇ ਜੋ ਵਿਵਾਦ ਹੋ ਰਿਹਾ ਹੈ ਉਹ ਬੇਲੋੜਾ ਹੈ। ਜੇਕਰ ਗੁਰਦਾਸ ਮਾਨ ਨੇ ਗਲਤੀ ਕੀਤੀ ਵੀ ਹੈ ਤਾਂ ਉਨ੍ਹਾਂ ਨੂੰ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ।

ਹੋਰ ਪੜ੍ਹੋ: ਸਾਂਡ ਕੀ ਆਂਖ' ਟ੍ਰੇਲਰ ਰਿਲੀਜ਼, ਦਮਦਾਰ ਅੰਦਾਜ਼ ਵਿੱਚ ਨਜ਼ਰ ਆਈਆਂ ਤਾਪਸੀ ਤੇ ਭੂਮੀ

ਕਾਬਿਲ-ਏ-ਗੌਰ ਹੈ ਕਿ ਇਸ ਵਿਵਾਦ ਦੀ ਸ਼ੁਰੂਆਤ ਉਸ ਵੇਲੇ ਹੋਈ ਜਦੋਂ ਇੱਕ ਨਿਜੀ ਰੇਡੀਓ ਸਟੇਸ਼ਨ ਦੇ ਇੰਟਰਵਿਊ ਦੇ ਵਿੱਚ ਗੁਰਦਾਸ ਮਾਨ ਨੇ ਇੱਕ ਦੇਸ਼ ਅਤੇ ਇੱਕ ਭਾਸ਼ਾ ਦਾ ਸਮਰਥਨ ਕੀਤਾ। ਇਸ ਬਿਆਨ ਤੋਂ ਬਾਅਦ ਗੁਰਦਾਸ ਮਾਨ ਦਾ ਵਿਰੋਧ ਹੋਇਆ। ਗੁਰਦਾਸ ਮਾਨ ਦੇ ਲਾਇਵ ਸ਼ੋਅ ਦੇ ਵਿੱਚ ਗੁਰਦਾਸ ਮਾਨ ਦੇ ਵਿਰੁਧ ਲੋਕਾਂ ਨੇ ਪੰਜਾਬੀ ਬੋਲੀ ਦੇ ਗਧਾਰ ਦੀਆਂ ਤਖ਼ਤੀਆਂ ਫ਼ੜੀਆਂ ਸਨ। ਇਨ੍ਹਾਂ ਤਖ਼ਤੀਆਂ ਨੂੰ ਜਦੋਂ ਗੁਰਦਾਸ ਮਾਨ ਨੇ ਵੇਖਿਆ ਤਾਂ ਇਹ ਵਿਵਾਦ ਹੋਰ ਪੱਖ ਗਿਆ। ਲਾਇਵ ਸ਼ੋਅ ਦੇ ਵਿੱਚ ਗੁਰਦਾਸ ਮਾਨ ਨੇ ਇਤਰਾਜਯੋਗ ਸ਼ਬਦਾਵਲੀ ਵਰਤੀ।

ਗੁਰਦਾਸ ਮਾਨ ਨੂੰ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ: ਸੰਤ ਸੁਰਿੰਦਰ ਪਾਲ ਸਿੰਘ

ਹੋਰ ਪੜ੍ਹੋ: ਇਸ ਕਾਰਨ ਗਾਇਕ ਕੰਵਰ ਸੁਖਬੀਰ ਸਿੰਘ ਨੂੰ ਗਾਇਕੀ ਵਿੱਚ ਨਹੀਂ ਮਿਲੀ ਪਛਾਣ

ਜ਼ਿਕਰਏਖ਼ਾਸ ਹੈ ਕਿ ਸਭ ਤੋਂ ਪਹਿਲਾਂ ਗੁਰਦਾਸ ਮਾਨ ਦੇ ਵਿਰੁੱਧ ਕੈਨੇਡਾ 'ਚ ਧਰਨੇ ਲੱਗੇ, ਉਸ ਤੋਂ ਬਾਅਦ ਬੀਤੇ ਦਿਨ੍ਹੀ ਉਨ੍ਹਾਂ ਦਾ ਜਲੰਧਰ 'ਚ ਪੁਤਲਾ ਸਾੜਿਆ ਗਿਆ। ਹਰ ਪਾਸੇ ਇਸ ਵੇਲੇ ਪੰਜਾਬੀ ਮਾਂ ਬੋਲੀ ਦਾ ਪਹਿਰੇਦਾਰ ਕਹੇ ਜਾਣ ਵਾਲੇ ਗੁਰਦਾਸ ਮਾਨ ਦਾ ਵਿਰੋਧ ਹੋ ਰਿਹਾ ਹੈ। ਇਹ ਮਸਲਾ ਕਦੋਂ ਹੱਲ ਹੋਵੇਗਾ ਇਹ ਤਾਂ ਆਉਣ ਵਾਲਾ ਵਕਤ ਹੀ ਤੈਅ ਕਰੇਗਾ।

Intro:edited pkg...
ਸੋਸ਼ਲ ਮੀਡੀਆ ਤੇ ਸਭ ਤੋਂ ਵੱਧ ਵਿਵਾਦ ਇਸ ਟਾਈਮ ਕੈਨੇਡਾ ਦੇ ਵਿੱਚ ਚੱਲ ਰਹੇ ਗੁਰਦਾਸ ਮਾਨ ਦੇ ਸ਼ੋਆਂ ਨੂੰ ਲੈ ਕੇ ਹੋ ਰਿਹਾ ਹੈ ਜਿੱਥੇ ਗੁਰਦਾਸ ਮਾਨ ਵੱਲੋਂ ਹਿੰਦੀ ਭਾਸ਼ਾ ਨੂੰ ਲੈ ਕੇ ਬਿਆਨ ਦਿੱਤਾ ਗਿਆ ਸੀ ਜਿੱਥੇ ਹੁਣ ਕੈਨੇਡਾ ਦੇ ਪੰਜਾਬੀ ਉਸ ਦੇ ਇਸ ਬਿਆਨ ਦੀ ਵਿਰੋਧਤਾ ਕਰ ਰਹੇ ਹਨ ਇਸ ਵਿਵਾਦ ਨੂੰ ਲੈ ਕੇ ਈ ਟੀ ਵੀ ਭਾਰਤ ਦੀ ਟੀਮ ਨੇ ਰੂਪਨਗਰ ਦੇ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਦੇ ਨਾਲ ਖਾਸ ਗੱਲਬਾਤ ਕੀਤੀ

Body: ਬੀਤੇ ਦਿਨਾਂ ਤੋਂ ਗੁਰਦਾਸ ਮਾਨ ਦਾ ਕੈਨੇਡਾ ਦੇ ਵਿੱਚ ਖਾਸਾ ਵਿਰੋਧ ਹੋ ਰਿਹਾ ਕਿਉਂਕਿ ਬੀਤੇ ਦਿਨ ਹੀ ਗੁਰਦਾਸ ਮਾਨ ਨੇ ਹਿੰਦੀ ਭਾਸ਼ਾ ਦੇ ਪੱਖ ਵਿੱਚ ਇੱਕ ਬਿਆਨ ਦਿੱਤਾ ਸੀ ਜਿਸ ਤੋਂ ਬਾਅਦ ਕੈਨੇਡਾ ਦੇ ਪੰਜਾਬੀ ਗੁਰਦਾਸ ਮਾਨ ਦਾ ਵਿਰੋਧ ਕਰ ਰਹੇ ਹਨ
ਇਸ ਵਿਵਾਦ ਤੇ etv bharat ਨੇ ਰੂਪਨਗਰ ਦੇ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਨਾਲ ਖਾਸ ਗੱਲਬਾਤ ਕੀਤੀ ..ਪ੍ਰਿੰਸੀਪਲ ਸੰਤ ਸੁਰਿੰਦਰਪਾਲ ਸਿੰਘ ਨੇ ਦੱਸਿਆ ਇਹ ਵਿਵਾਦ ਸੋਸ਼ਲ ਮੀਡੀਆ ਤੇ ਬਹੁਤ ਫੈਲਿਆ ਹੋਇਆ ਹੈ ਤੇ ਸਾਨੂੰ ਪੰਜਾਬੀਆਂ ਨੂੰ ਅਹਿਜੇ ਵਿਵਾਦਾਂ ਤੋਂ ਗੁਰੇਜ਼ ਕਰਨ ਦੀ ਲੋੜ ਹੈ ਜੇਕਰ ਕਿਸੇ ਨੇ ਕੋਈ ਗਲਤੀ ਕੀਤੀ ਹੈ ਤਾਂ ਉਹਨੂੰ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ ਤੇ ਇਸ ਵਿਵਾਦ ਦਾ ਹੱਲ ਕਰਵਾਉਣਾ ਚਾਹੀਦਾ ਹੈ

ਵਨ ਟੂ ਵਨ ਸੈਂਟ ਸੁਰਿੰਦਰਪਾਲ ਸਿੰਘ ਪ੍ਰਿੰਸੀਪਲ ਨਾਲ ਦਵਿੰਦਰ ਗਰਚਾ ਰਿਪੋਰਟਰ

Conclusion:ਗੁਰਦਾਸ ਮਾਨ ਅਤੇ ਵਿਰੁੱਧ ਪ੍ਰਦਰਸ਼ਨ ਕਰਨ ਵਾਲੇ ਵਿਚਾਲੇ ਵਿਵਾਦ ਤੇ ਜਿਉਂ ਦਾ ਤਿਉਂ ਚੱਲ ਰਿਹਾ ਹੈ ਗੁਰਦਾਸ ਮਾਨ ਵੱਲੋਂ ਅਜੇ ਤੱਕ ਆਪਣੇ ਬਿਆਨ ਤੇ ਕਿਸੇ ਵੀ ਤਰ੍ਹਾਂ ਦਾ ਸਪੱਸ਼ਟੀਕਰਨ ਲਈ ਦਿੱਤਾ
ETV Bharat Logo

Copyright © 2025 Ushodaya Enterprises Pvt. Ltd., All Rights Reserved.