ਰੂਪਨਗਰ: ਸਰਕਾਰੀ ਹਸਪਤਾਲ ਦੀ ਤੀਜੀ ਮੰਜ਼ਿਲ ਸਥਿਤ ਕਮਰਿਆਂ ਦੇ ਵਿੱਚ ਸਫਾਈ ਦਾ ਕੰਮ ਚੱਲ ਰਿਹਾ ਸੀ ਜਿੱਥੇ ਭਰਿੰਡਾਂ ਦੇ ਛੱਤੇ ਲੱਗੇ ਹੋਏ ਸਨ। ਇਨ੍ਹਾਂ ਭਰਿੰਡਾਂ ਨੂੰ ਭਜਾਉਣ ਵਾਸਤੇ ਉੱਥੇ ਪਏ ਪੁਰਾਣੇ ਗੱਦਿਆਂ ਨੂੰ ਹੀ ਅੱਗ ਲੱਗਾ ਕੇ ਧੂੰਆਂ ਕਰ ਦਿੱਤਾ ਗਿਆ।
ਭਰਿੰਡਾਂ ਨੂੰ ਭਜਾਉਣ ਵਾਸਤੇ ਕਿਸੇ ਦਵਾਈ ਜਾਂ ਹੋਰ ਕੈਮੀਕਲ ਸਪਰੇਅ ਦੀ ਵੀ ਵਰਤੋਂ ਕਿਤੀ ਜਾ ਸਕਦੀ ਸੀ ਪਰ ਰੂਪਨਗਰ ਦੇ ਸਰਕਾਰੀ ਹਸਪਤਾਲ ਪ੍ਰਸ਼ਾਸਨ ਨੇ ਭਰਿੰਡ ਭਜਾਉਣ ਲਈ ਪੁਰਾਣੇ ਗੱਦਿਆਂ ਨੂੰ ਅੱਗ ਲੱਗਾਉਣਾ ਹੀ ਸਹੀ ਸਮਝਿਆ। ਹਸਪਤਾਲ ਪ੍ਰਸ਼ਾਸਨ ਦੀ ਇਹ ਇੱਕ ਵੱਡੀ ਲਾਪਰਵਾਹੀ ਸਮਝੀ ਜਾ ਰਹੀ ਹੈ।
ਇਸ ਸਬੰਧੀ ਰੂਪਨਗਰ ਦੇ ਐਸਐਮਓ ਡਾ. ਪਵਨ ਨੂੰ ਸਵਾਲ ਕੀਤਾ ਗਿਆ ਤਾਂ ਉਹ ਇਸ ਮਾਮਲੇ 'ਤੇ ਕੋਈ ਤਸੱਲੀ ਬਖ਼ਸ਼ ਜਵਾਬ ਨਹੀਂ ਦੇ ਸਕੇ। ਉਨ੍ਹਾਂ ਦਾ ਕਹਿਣਾ ਸੀ ਕਿ ਭਰਿੰਡਾਂ ਨੂੰ ਛੱਤੇ ਤੋਂ ਭਜਾਉਣ ਵਾਸਤੇ ਹੀ ਉੱਥੇ ਪੁਰਾਣੇ ਕੂੜੇ ਨੂੰ ਅੱਗ ਲਗਾਈ ਗਈ ਸੀ