ਰੂਪਨਗਰ: ਰੂਪਨਗਰ ਦੇ ਬੇਲਾ ਚੌਕ 'ਚ ਸਥਿਤ ਬਜ਼ਾਰ ਵਿੱਚਲੀਆਂ ਦੁਕਾਨਾਂ ਦੇ ਸਾਹਮਣੇ ਆਮ ਲੋਕਾਂ ਲਈ ਬਣੀ ਰਾਹਦਾਰੀ ਵਿੱਚ ਦੁਕਾਨਦਾਰਾਂ ਵਲੋਂ ਦੁਕਾਨਾਂ ਦਾ ਸਮਾਣ ਰੱਖ ਕੇ ਨਜ਼ਾਇਜ ਤੌਰ 'ਤੇ ਕਬਜ਼ਾ ਕੀਤਾ ਹੋਇਆ ਹੈ। ਜਿਸ ਕਾਰਨ ਆਮ ਲੋਕਾਂ ਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਕਬਜ਼ਿਆਂ ਦਾ ਆਮ ਲੋਕਾਂ ਤੇ ਬਜ਼ਾਰ ਦੇ ਕੁਝ ਸੂਜਵਾਨ ਦੁਕਾਨਦਾਰਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ ।
ਸਾਬਕਾ ਐੱਮ.ਸੀ ਸੰਤੋਖ ਸਿੰਘ ਨੇ ਕਿਹਾ ਦੁਕਾਨਦਾਰਾਂ ਨੇ ਜੋ ਸਮਾਣ ਦੁਕਨਾਂ ਦੇ ਬਾਹਰ ਰੱਖਿਆ ਹੈ, ਉਸ ਨਾਲ ਖ਼ਰਾਬ ਮੌਸਮ ਸਮੇਂ ਤੇ ਗਰਮੀ ਦੇ ਦਿਨਾਂ ਵਿੱਚ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੇ ਨਗਰ ਪ੍ਰੀਸ਼ਦ ਨੂੰ ਚਾਹੀਦਾ ਹੈ ਕਿ ਇਨ੍ਹਾਂ ਨਜ਼ਾਇਜ ਕਬਜ਼ਿਆਂ ਨੂੰ ਤੁਰੰਤ ਹਟਾਇਆ ਜਾਵੇ।
ਇਸੇ ਬਜ਼ਾਰ ਦੇ ਦੁਕਾਨਦਾਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਦੁਕਾਨਦਾਰਾਂ ਵਲੋਂ ਰਾਹਦਾਰੀ 'ਤੇ ਕੀਤਾ ਗਿਆ ਨਜ਼ਾਇਜ ਕਬਜ਼ਾ ਬਿਲਕੁਲ ਗਲਤ ਹੈ। ਜਿਸ ਨਾਲ ਲੋਕਾਂ ਨੂੰ ਭਾਰੀ ਦਿੱਕਤਾਂ ਹੁੰਦੀਆਂ ਹਨ।ਉਥੇ ਹੀ ਇਥੋਂ ਦੇ ਦੁਕਾਨਦਾਰਾਂ ਨੂੰ ਵੀ ਇਨ੍ਹਾਂ ਕਬਜ਼ਿਆਂ ਕਾਰਨ ਮੁਸ਼ਕਲਾਂ ਹੁੰਦੀਆਂ ਹਨ ਅਤੇ ਬਜ਼ਾਰ ਦੀ ਸੁੰਦਰਤਾ ਨੂੰ ਵੀ ਇਹ ਕਬਜ਼ੇ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਆਪਣੇ ਦੁਕਾਨਦਾਰ ਸਾਥੀਆਂ ਨੂੰ ਅਪੀਲ ਕੀਤੀ ਕਿ ਬਜ਼ਾਰ ਅਤੇ ਆਮ ਲੋਕਾਂ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਕਬਿਜ਼ਆਂ ਨੂੰ ਤੁਰੰਤ ਹਟਾ ਦੇਣ।
ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ 'ਤੇ ਨਗਰ ਪ੍ਰੀਸ਼ਦ ਇਨ੍ਹਾਂ ਨਜ਼ਾਇਜ ਕਬਜ਼ਿਆਂ ਨੂੰ ਕਦੋਂ ਹਟਾਉਂਦਾ ਹੈ ਅਤੇ ਆਮ ਲੋਕਾਂ ਨੂੰ ਕਦੋਂ ਰਾਹਤ ਮਿਲਦੀ ਹੈ।