ਰੂਪਨਗਰ: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਰਕਾਰੀ ਕਾਲਜ ਵਿਖੇ ਸੈਮੀਨਾਰ ਕਰਵਾਇਆ ਗਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਦਿਸ਼ਾਂ-ਨਿਰਦੇਸ਼ਾਂ ਉੱਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਦੀ ਅਗਵਾਈ ਹੇਠਾਂ ਸਮਾਗਮ ਕਰਵਾਇਆ ਗਿਆ। ਇਸ ਵਿੱਚ ਉਨ੍ਹਾਂ ਨੇ ਬਲਾਤਕਾਰ ਤੋਂ ਪੀੜਤ ਔਰਤਾਂ/ ਬੱਚੀਆਂ ਦੇ ਗਰਭਪਾਤ ਦੇ ਮੁੱਦਿਆਂ ਸਬੰਧੀ ਕਾਲਜ ਦੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ।
ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ ਕਿ ਕਿਹੜੇ ਹਾਲਾਤਾਂ ਵਿੱਚ ਆਪਣਾ ਗਰਭਪਾਤ ਐਮ.ਪੀ.ਟੀ 1971 ਦੇ ਅਧੀਨ ਕਰਵਾਇਆ ਜਾ ਸਕਦਾ ਹੈ। ਇਹ ਵੀ ਦੱਸਿਆ ਕਿ ਕੋਈ ਬਲਾਤਕਾਰ ਤੋਂ ਪੀੜਤ ਔਰਤ/ ਬੱਚੀ ਆਪਣੀ ਮਰਜ਼ੀ ਨਾਲ ਗਰਭਧਾਰਨ ਕਰਨ ਦੇ 12 ਹਫ਼ਤਿਆਂ ਅੰਦਰ ਦਫ਼ਾ 3 ਐਮ.ਟੀ.ਪੀ ਐਕਟ 1971 ਦੇ ਹੇਠ ਰਜਿਸਟਰਡ ਡਾਕਟਰ ਵੱਲੋਂ ਸਰਕਾਰੀ ਹਸਪਤਾਲ ਵਿੱਚ ਗਰਭਪਾਤ ਕਰਵਾ ਸਕਦੀ ਹੈ।
ਸੈਮੀਨਾਰ ਦੌਰਾਨ ਦੱਸਿਆ ਕਿ ਜੇਕਰ ਪੀੜਤ ਲੜਕੀ/ ਬੱਚੀ ਦੇ ਗਰਭ ਦਾ ਸਮਾਂ 12 ਹਫ਼ਤੇ ਲੰਘ ਗਿਆ ਹੋਵੇ ਪਰ 20 ਹਫ਼ਤਿਆਂ ਤੋਂ ਹੇਠਾਂ ਹੋਵੇ ਤਾਂ ਉਨ੍ਹਾਂ ਹਲਾਤਾਂ ਵਿੱਚ 2 ਰਜਿਸਰਟਡ ਡਾਕਟਰ ਜੇਕਰ ਗਰਭ ਪੀੜਤ ਲੜਕੀ ਦੀ ਜ਼ਿੰਦਗੀ ਨੂੰ ਖ਼ਤਰਾ ਹੋਵੇ ਜਾਂ ਉਸ ਦੀ ਮਾਨਸਿਕ ਜਾਂ ਸਰੀਰਕ ਸਿਹਤ ਨੂੰ ਗੰਭੀਰ ਹਾਨੀ ਪਹੁੰਚਾਉਂਦਾ ਹੋਵੇ ਤਾਂ ਇਨ੍ਹਾਂ ਸੂਰਤਾਂ ਵਿੱਚ ਗਰਭਪਾਤ ਡਾਕਟਰਾਂ ਰਾਹੀਂ ਕੀਤਾ ਜਾਂਦਾ ਹੈ।