ਰੂਪਨਗਰ: ਸਿੱਖ ਸੰਗਤਾਂ ਵੱਲੋਂ ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਬਹੁਤ ਹੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ।
ਉੱਥੇ ਇਸ ਵਾਰ ਵਿਸ਼ੇਸ਼ ਤੌਰ ‘ਤੇ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ (Kiratpur Sahib and Sri Anandpur Sahib) ਵਿਖੇ ਗੁਰੂ ਘਰਾਂ ਨੂੰ ਰੰਗ ਬਰੰਗੀਆਂ ਲਾਈਟਾਂ ਦੇ ਨਾਲ ਸਜਾਇਆ ਗਿਆ ਹੈ। ਜਿਸ ਦੇ ਨਾਲ ਗੁਰੂ ਨਗਰੀ ਦੀ ਫ਼ਿਜ਼ਾ ਦੇ ਵਿੱਚ ਦਿਲ ਖਿੱਚਵਾਂ ਨਜ਼ਾਰਾ ਦਿਖਾਈ ਦੇ ਰਿਹਾ ਹੈ।
ਬੀਤੀ ਦੇਰ ਸ਼ਾਮ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (Takhat Sri Kesgarh Sahib) ਨਹਾਉਂਦੇ ਇਕ ਸ਼ਰਧਾਲੂ ਦੀ ਸਰੋਵਰ ’ਚ ਡੁੱਬਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਸਰਧਾਲੂ ਕਮਲਪ੍ਰੀਤ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਕੀਤੋਂ ਹਰੀ ਕੇ ਪੱਤਣ ਜ਼ਿਲ੍ਹਾ ਤਰਨਤਾਰਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਰੋਵਰ ’ਚ ਨਹਾ ਰਿਹਾ ਸੀ।
ਇਸੇ ਦੌਰਾਨ ਕਮਲਪ੍ਰੀਤ ਸਿੰਘ ਸਰੋਵਰ ਦੇ ਡੂੰਘੇ ਪਾਣੀ ’ਚ ਡੁੱਬ ਗਿਆ ਜਿਸ ਨੂੰ ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਵੱਲੋਂ ਬਾਹਰ ਕੱਢਕੇ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਲੈ ਗਏ। ਜਿੱਥੇ ਡਾਕਰਟਾਂ ਨੇ ਕਮਲਪ੍ਰੀਤ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:- ਬੇਕਾਬੂ ਹੋਏ ਟਰੱਕ ਨੇ ਮਚਾਈ ਤਬਾਹੀ