ਰੋਪੜ: ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਤਾਂ ਕੀਤਾ ਪਰ ਦੌਰਾ ਕਰਨ ਤੋਂ ਬਾਅਦ ਉਹ ਵਿਰੋਧੀਆਂ ਦੇ ਨਿਸ਼ਾਨਿਆਂ ਤੇ ਆ ਗਏ ਹਨ। ਇਸ ਦੌਰਾਨ ਸ੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਧੁੱਪ ਨਿਕਲੀ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਆਏ ਹਨ ਜਦੋਂ ਹੜ੍ਹ ਦੇ ਹਲਾਤ ਸੀ ਉਦੋਂ ਕਿਉਂ ਨਹੀਂ ਆਏ।
ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਦੱਸਿਆ ਜ਼ਿਲ੍ਹੇ ਦੇ ਵਿੱਚ ਬੀਤੇ ਦਿਨ ਆਏ ਹੜ੍ਹਾਂ ਤੋਂ ਬਾਅਦ ਲੋਕਾਂ ਦੇ ਭਾਰੀ ਨੁਕਸਾਨ ਹੋਏ ਹਨ। ਚੀਮਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਜੋ ਕਿਸਾਨਾਂ ਦੀਆਂ ਫ਼ਸਲਾਂ ਦਾ ਅਤੇ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਸਰਕਾਰ ਉਨ੍ਹਾਂ ਨੂੰ ਤੁਰੰਤ ਇਸ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ ਅਤੇ ਜਿਨ੍ਹਾਂ ਕਾਰਨਾਂ ਕਰਕੇ ਲੋਕਾਂ ਦਾ ਇਨ੍ਹਾਂ ਨੁਕਸਾਨ ਹੋਇਆ ਹੈ ਮੁੱਖ ਮੰਤਰੀ ਉਸ ਚੀਜ਼ 'ਤੇ ਵੀ ਤਵੱਜੋ ਦੇਣ ਅਤੇ ਵਿਉਂਤਬੰਦੀ ਕਰਕੇ ਇਨ੍ਹਾਂ ਚੀਜਾਂ ਨੂੰ ਠੀਕ ਕਰਨ ਤਾਂ ਜੋ ਦੁਬਾਰਾ ਲੋਕਾਂ ਦਾ ਨੁਕਸਾਨ ਨਾ ਹੋਵੇ।
ਮੁੱਖ ਮੰਤਰੀ ਨੇ ਇਸ ਦੌਰਾਨ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 100 ਕਰੋੜ ਦੀ ਰਾਸ਼ੀ ਦਾ ਐਲਾਨ ਕੀਤਾ ਹੈ। ਇਸ ਮੁਆਵਜ਼ੇ ਤੇ ਡਾ. ਚੀਮਾ ਨੇ ਕਿਹਾ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਹੈ ਇਹ ਰਾਸ਼ੀ ਉਨ੍ਹਾਂ ਲਈ ਕਾਫ਼ੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਹਮਦਰਦੀ ਨਾਲ਼ ਕੁਝ ਨਹੀਂ ਹੋਵੇਗਾ।
ਇਸ ਦੇ ਨਾਲ ਡਾ. ਨੇ ਕੈਪਟਨ ਦੇ ਦੌਰੇ ਤੇ ਚੁਟਕੀ ਲੈਂਦਿਆਂ ਕਿਹਾ ਕਿ ਜਦੋਂ ਹੜ੍ਹ ਆਏ ਹੋਏ ਸਨ ਉਦੋਂ ਮੁੱਖ ਮੰਤਰੀ ਨੂੰ ਆ ਕੇ ਇੱਥੇ ਮੌਕੇ 'ਤੇ ਜਾਇਜ਼ਾ ਲੈਣਾ ਚਾਹੀਦਾ ਸੀ ਹੁਣ ਚਾਰ ਦਿਨ ਨਿਕਲ ਗਏ ਜਦੋਂ ਹੁਣ ਧੁੱਪ ਚੜ੍ਹੀ ਤਾਂ ਸਰਕਾਰ ਨੂੰ ਟਾਈਮ ਮਿਲਿਆ ਸਰਕਾਰ ਪਹਿਲਾਂ ਵੀ ਆ ਸਕਦੀ ਸੀ।