ਅਨੰਦਪੁਰ ਸਾਹਿਬ : ਖ਼ਾਲਸੇ ਦੀ ਧਰਤੀ ਉੱਤੇ ਹੋਲੇ-ਮਹੱਲੇ ਨੂੰ ਲੈ ਕੇ ਤਿਆਰੀਆਂ ਧੂਮ-ਧਾਮ ਨਾਲ ਮੁਕੰਮਲ ਹੋ ਗਈਆਂ ਹਨ। ਹੋਲੇ-ਮਹੱਲੇ ਨੂੰ ਲੈ ਕੇ ਸਿੱਖ ਸੰਗਤ ਵਿੱਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। ਹੋਲੇ-ਮਹੱਲੇ ਨੂੰ ਲੈ ਕੇ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਚੌਂਕਸ ਹੈ।
ਪਰ ਉੱਥੇ ਹੀ ਦੂਸਰੇ ਪਾਸੇ ਕੋਰੋਨਾ ਵਾਇਰਸ ਦਾ ਖੌਫ਼ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ਦੌਰਾਨ ਬਾਜ਼ਾਰਾਂ ਵਿੱਚ ਕਰੋਨਾ ਵਾਇਰਸ ਤੋਂ ਬਚਾਓ ਲਈ ਮਾਸਕ ਆਮ ਮਿਲ ਰਹੇ ਹਨ। ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਦੇ ਮੇਲੇ ਦੌਰਾਨ ਮਿਲ ਰਹੇ ਕਰੋਨਾ ਵਾਇਰਸ ਦੇ ਬਚਾਓ ਲਈ ਮਾਸਕ ਇਸ ਗੱਲ ਦਾ ਸਬੂਤ ਹਨ ਕਿ ਕਰੋਨਾ ਵਾਇਰਸ ਨੂੰ ਲੋਕੀ ਕਿੰਨਾ ਸੰਜੀਦਗੀ ਨਾਲ ਲੈ ਰਹੇ ਹਨ।
ਹਾਲਾਂਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਜੇ ਗੱਲ ਕਰੀਏ ਤਾਂ ਦਵਾਈਆਂ ਦੀਆਂ ਦੁਕਾਨਾਂ ਅਤੇ ਹਸਪਤਾਲਾਂ ਵਿੱਚ ਮਾਸਕ ਦੀ ਕਮੀ ਜ਼ਰੂਰ ਹੈ ਪਰ ਇਸ ਦਾ ਪੂਰਾ ਫ਼ਾਇਦਾ ਰੇਹੜੀਆਂ ਅਤੇ ਦੁਕਾਨਾਂ ਵਾਲੇ ਲੈ ਰਹੇ ਹਨ।
ਇਹ ਵੀ ਪੜ੍ਹੋ : ਹੋਲਾ ਮਹੱਲਾ ਸਮਾਗਮ ਤੱਕ ਸ੍ਰੀ ਆਨੰਦਪੁਰ ਸਾਹਿਬ ਦੇ 'ਟੋਲ ਮੁਫ਼ਤ'
ਮੇਲੇ ਦੌਰਾਨ ਲੱਗੇ ਬਾਜ਼ਾਰ ਵਿੱਚ ਰੇਹੜੀਆਂ ਉੱਤੇ ਵਿਕਦੇ ਇਹ ਮਾਸਕ ਤੇ ਇਨ੍ਹਾਂ ਨੂੰ ਖ਼ਰੀਦ ਰਹੇ ਲੋਕਾਂ ਦਾ ਕਹਿਣਾ ਹੈ ਕਿ ਮੇਲੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕੀਂ ਪਹੁੰਚ ਰਹੇ ਹਨ ਅਤੇ ਇਹੋ ਜਿਹੇ ਮੌਕੇ ਦੌਰਾਨ ਆਪਣਾ ਬਚਾਓ ਬਹੁਤ ਜ਼ਰੂਰੀ ਹੈ।
ਉੱਧਰ ਦੂਸਰੇ ਪਾਸੇ ਮਾਸਕ ਵੇਚਣ ਵਾਲੇ ਦੁਕਾਨਦਾਰ ਵੀ ਇਸ ਗੱਲ ਨੂੰ ਮੰਨਦੇ ਹਨ ਕਿ ਲੋਕਾਂ ਵਿੱਚ ਕੋਰੋਨਾ ਵਾਇਰਸ ਬਾਰੇ ਜਾਗਰੂਕਤਾ ਹੈ ਇਸੇ ਕਰਕੇ ਲੋਕ ਮਾਸਕ ਖ਼ਰੀਦ ਰਹੇ ਹਨ। ਦੁਕਾਨ ਉੱਤੇ ਮਾਸਕ ਵੇਚ ਰਹੇ ਦੁਕਾਨਦਾਰ ਬੰਟੀ ਅਨੁਸਾਰ ਉਸ ਦੇ ਬਾਕੀ ਰੱਖੇ ਸਾਮਾਨ ਵਿੱਚੋਂ ਸਭ ਤੋਂ ਜ਼ਿਆਦਾ ਮਾਸਕ ਦੀ ਵਿਕਰੀ ਹੋ ਰਹੀ ਹੈ।
ਉੱਧਰ ਦੂਸਰੇ ਪਾਸੇ ਮਾਸਕ ਖ੍ਰੀਦਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਹ ਮਾਸਕ ਮੈਡੀਕਲ ਸਟੋਰ ਅਤੇ ਹੋਰ ਹਸਪਤਾਲਾਂ ਵਿੱਚ ਨਹੀਂ ਮਿਲ ਰਹੇ ਜਿਸ ਕਰਕੇ ਉਨ੍ਹਾਂ ਨੂੰ ਇਹ ਮਾਸਕ ਰੇਹੜੀ ਤੋਂ ਅਤੇ ਦੁਕਾਨਾਂ ਤੋਂ ਲੈਣੇ ਪੈ ਰਹੇ ਹਨ।