ਰੋਪੜ: ਪੰਜਾਬ 'ਚ ਟ੍ਰੈਫ਼ਿਕ ਪੁਲਿਸ ਦੇ ਏਡੀਜੀਪੀ ਐੱਸ ਐੱਸ ਚੌਹਾਨ ਵੱਲੋਂ ਨਵੇਂ ਹੁਕਮ ਜਾਰੀ ਕਰਦਿਆਂ ਕਿਹਾ ਕਿ ਪੁਲਿਸ ਵਾਲੇ ਸਿਰਫ਼ ਟ੍ਰੈਫ਼ਿਕ ਵਿਵਸਥਾ 'ਤੇ ਧਿਆਨ ਦੇਣ।
ਇਹ ਵੀ ਪੜ੍ਹੋ: ਮੁੰਬਈ ਹਮਲੇ ਦਾ ਮਾਸਟਰਮਾਇਂਡ ਹਾਫਿਜ਼ ਸਈਦ ਗ੍ਰਿਫ਼ਤਾਰ
ਉਨ੍ਹਾਂ ਕਿਹਾ ਕਿ ਪੁਲਿਸ ਵਾਲੇ ਸਿਰਫ਼ ਏਡੀਜੀਪੀ ਦੇ ਹੁਕਮਾਂ ਤੋਂ ਬਾਅਦ ਹੀ ਕਿਸੇ ਵਾਹਨ ਦੇ ਰੋਕ ਕੇ ਕਾਗਜ਼ ਚੈੱਕ ਕਰਨ, ਅਜਿਹਾ ਨਾ ਕਰਨ 'ਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਦੱਸ ਦਈਏ, ਟ੍ਰੈਫ਼ਿਕ ਪੁਲਿਸ ਵੱਲੋਂ ਲੋਕਾਂ ਨੂੰ ਬੇਵਜ੍ਹਾ ਰੋਕ ਕੇ ਚੈਕਿੰਗ ਕੀਤੀ ਜਾਂਦੀ ਸੀ ਤੇ ਉਨ੍ਹਾਂ ਦੇ ਵਾਹਨ ਦੇ ਕਾਗਜ਼ ਚੈੱਕ ਕੀਤੇ ਜਾਂਦੇ ਸਨ।