ਰੋਪੜ: ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਦੇ ਸਬੰਧ ਵਿੱਚ ਅੱਜ ਸਵੇਰੇ ਗੁਰਦੁਆਰਾ ਗੁਰੂ ਕਾ ਮਹਿਲ ਭੋਰਾ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਬਰਾਤ ਰੂਪੀ ਨਗਰ ਕੀਰਤਨ ਸਜਾਇਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ਵਿੱਚ ਬਰਾਤ ਰੂਪੀ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਦੇ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਦਾ ਬੱਸ ਸਟੈਂਡ ਤੱਕ ਪੈਦਲ ਗਿਆ।

12 ਕਿਲੋਮੀਟਰ ਦਾ ਸਫਰ ਤੈਅ: ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ 12 ਕਿਲੋਮੀਟਰ ਦਾ ਸਫਰ ਤੈਅ ਕਰਕੇ। ਗੁਰੂਦੁਆਰਾ ਗੁਰੂ ਕਾ ਲਾਹੌਰ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿਖੇ ਪਹੁੰਚੇਗਾ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਪਾਕਿਸਤਾਨ ਦੇ ਲਾਹੌਰ ਵਿੱਚ ਰਹਿਣ ਵਾਲੇ ਹਰਜਸ ਖੱਤਰੀ ਜੀ ਦੀ ਸਪੁੱਤਰੀ ਜੀਤ ਕੌਰ ਨਾਲ 23 ਹਾੜ ਸੰਮਤ 1734 ਨੂੰ ਇਸ ਸਥਾਨ ਉੱਤੇ ਹੋਇਆ ਸੀ। ਵਿਆਹ ਤੋਂ ਪਹਿਲਾਂ ਹਰਜਸ ਖੱਤਰੀ ਜੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਸੀ ਕਿ ਉਹ ਬਰਾਤ ਲਾਹੌਰ ਪਾਕਿਸਤਾਨ ਲੈ ਕੇ ਆਉਣ, ਪਰ ਉਸ ਸਮੇਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਬਹੁਤ ਸਾਰੇ ਕਾਰਜ ਸ਼ੁਰੂ ਕੀਤੇ ਹੋਏ ਸਨ।
ਉਨ੍ਹਾਂ ਲਈ ਸ੍ਰੀ ਅਨੰਦਪੁਰ ਸਾਹਿਬ ਛੱਡਣਾ ਸੰਭਵ ਨਹੀਂ ਸੀ ਜਿਸ ਕਰਕੇ ਉਹਨਾਂ ਨੇ ਹਰਜਸ ਖੱਤਰੀ ਜੀ ਨੂੰ ਕਿਹਾ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਤੋਂ ਕੁਝ ਦੂਰੀ 'ਤੇ ਲਾਹੌਰ ਨਾਮ ਦਾ ਸ਼ਹਿਰ ਵਸਾਉਣਗੇ ਅਤੇ ਆਪਣੇ ਵਾਅਦੇ 'ਤੇ ਖਰਾ ਉਤਰਦਿਆਂ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਕੁਝ ਕਿਲੋਮੀਟਰ ਦੀ ਦੂਰੀ 'ਤੇ ਇਹ ਸ਼ਹਿਰ ਵਸਾਇਆ ਜਿਸ ਨੂੰ ਗੁਰੂ ਜੀ ਨੇ ਗੁਰੂ ਕਾ ਲਹੌਰ ਨਾਮ ਦਿੱਤਾ |
ਇਹ ਵੀ ਪੜ੍ਹੋ: Controversy over the tableau of Punjab: ਕੇਂਦਰ ਦੇ ਫੈਸਲੇ ਉੱਤੇ ਭੜਕੇ ਸੀਐੱਮ ਮਾਨ, ਕਿਹਾ- ਕੁਰਬਾਨੀਆਂ ਦੇਣ ਵਾਲੇ ਪੰਜਾਬ...
ਬਰਾਤ ਰੂਪੀ ਨਗਰ ਕੀਰਤਨ: ਫਿਰ ਸ੍ਰੀ ਅਨੰਦਪੁਰ ਸਾਹਿਬ ਤੋਂ ਇੱਕ ਵਿਸ਼ਾਲ ਬਰਾਤ ਰੂਪੀ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਹਿਮਾਚਲ ਖੇਤਰ ਵਿੱਚ ਗੁਰੂ ਕਾ ਲਹੌਰ ਵਿਖੇ ਪਹੁੰਚਿਆ ਅਤੇ ਇਸ ਅਸਥਾਨ ਉੱਤੇ ਗੁਰੂ ਸਾਹਿਬ ਸਿਹਰਾ ਸੁਸ਼ੋਭਿਤ ਹੈ। ਇਸ ਅਸਥਾਨ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਿਹਰਾ ਸਜਾਇਆ ਗਿਆ ਸੀ ਅਤੇ ਫਿਰ ਇਸ ਤੋਂ ਕੁਝ ਹੀ ਦੂਰੀ ਉੱਤੇ ਸਥਿਤ ਗੁਰਦੁਆਰਾ ਅਨੰਦ ਕਾਰਜ ਸਾਹਿਬ ਗੁਰੂ ਕਾ ਲਾਹੌਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦ ਕਾਰਜ ਹੋਏ ਸਨ। ਉਸ ਦਿਨ ਤੋਂ ਲੈ ਹਰ ਸਾਲ ਬਸੰਤ ਪੰਚਮੀ ਵਾਲੇ ਦਿਨ ਸਮੂਹ ਖਾਲਸਾ ਪੰਥ ਗੁਰੂ ਦੇ ਲਾਹੌਰ ਵਿਚ ਗੁਰੂ ਜੀ ਦਾ ਵਿਆਹ ਪੁਰਬ ਬੜੀ ਧੂਮ-ਧਾਮ ਨਾਲ ਮਨਾਉਂਦਾ ਹੈ। ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਨੇ ਪਾਵਨ ਪਵਿੱਤਰ ਅਸਥਾਨਾਂ ਤੇ ਆ ਕੇ ਨਤਮਸਤਕ ਹੁੰਦੀ ਹੈ।