ਰੋਪੜ: ਸ੍ਰੀ ਦਰਬਾਰ ਸਾਹਿਬ ਦੇ ਰਸਤੇ ਤੋਂ ਪਹਿਲਾਂ ਜੋ ਬੁੱਤ ਲਗਾਏ ਸਨ ਉਸ ਦਾ ਪਿਛਲੇ ਲੰਬੇ ਸਮੇਂ ਤੋਂ ਵਿਰੋਧ ਹੋ ਰਿਹਾ ਸੀ। ਪਿਛਲੇ ਦਿਨੀਂ ਸਿੱਖ ਸੰਗਤ ਵੱਲੋਂ ਉਨ੍ਹਾਂ ਬੁੱਤਾਂ ਨੂੰ ਤੋੜਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਉਹ ਬੁੱਤ ਉੱਥੋਂ ਹਟਵਾ ਦਿੱਤੇ ਗਏ ਹਨ। ਇਸ ਮਾਮਲੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆ ਕਿਹਾ ਕਿ ਚੰਗੀ ਗੱਲ ਹੈ ਜੇ ਉਹ ਬੁੱਤ ਉੱਥੋਂ ਹਟਾ ਦਿੱਤੇ ਗਏ। ਉਨ੍ਹਾਂ ਨੇ ਕਿਹਾ ਇਹ ਬੁੱਤ ਕਿਤੇ ਹੋਰ ਵੀ ਲਗਾਏ ਜਾ ਸਕਦੇ ਹਨ।
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਲੋਕਲ ਸਿੱਖ ਜਥੇਬੰਦੀਆਂ ਅਤੇ ਸਿੱਖ ਸੰਗਤ ਵੱਲੋਂ ਉਨ੍ਹਾਂ ਨੂੰ ਹਟਾਏ ਜਾਣ ਦੀ ਮੰਗ ਸੀ, ਜਿਸ ਨੂੰ ਸਰਕਾਰ ਨੇ ਮੰਨ ਲਿਆ ਹੈ ਪਰ ਜਿਨ੍ਹਾਂ ਵੱਲੋਂ ਉੱਥੇ ਬੁੱਤ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਉਨ੍ਹਾਂ ਉੱਪਰ ਮਾਮਲੇ ਦਰਜ ਕੀਤੇ ਗਏ ਸਨ ਹੁਣ ਕੈਪਟਨ ਸਰਕਾਰ ਉਹ ਮਾਮਲੇ ਵੀ ਵਾਪਸ ਕਰ ਲਵੇ ਕਿਉਂਕਿ ਜਦੋਂ ਸਰਕਾਰ ਨੇ ਉਨ੍ਹਾਂ ਦੀ ਵਾਜਬ ਮੰਗ ਨੂੰ ਮੰਨ ਹੀ ਲਿਆ ਤਾਂ ਉਨ੍ਹਾਂ ਨੂੰ ਹੁਣ ਜੇਲ੍ਹ ਦੇ ਵਿੱਚ ਰੱਖਣਾ ਸਹੀ ਨਹੀਂ, ਉਨ੍ਹਾਂ ਨੂੰ ਛੱਡ ਦੇਣਾ ਚਾਹੀਦਾ ਹੈ।
ਬੁੱਤ ਨੂੰ ਪੱਟਣ ਦੇ ਮਾਮਲਿਆਂ 'ਤੇ ਜਿਨ੍ਹਾਂ ਉੱਪਰ ਮਾਮਲੇ ਦਰਜ ਹੋਏ ਹਨ ਉਨ੍ਹਾਂ ਦੇ ਮਾਮਲੇ ਖਾਰਜ ਕਰਨ ਦੀ ਮੰਗ ਅਕਾਲੀ ਦਲ ਵੱਲੋਂ ਕੀਤੀ ਗਈ ਹੈ।
ਇਹ ਵੀ ਪੜੋ: ਖੇਤੀਬਾੜੀ ਖੇਤਰ ਲਈ 2.83 ਲੱਖ ਕਰੋੜ ਰਾਖਵੇਂ: ਵਿੱਤ ਮੰਤਰੀ
ਹੁਣ ਦੇਖਣਾ ਇਹ ਹੋਵੇਗਾ ਕਿ ਕੈਪਟਨ ਸਰਕਾਰ ਅਕਾਲੀ ਦਲ ਦੀ ਇਸ ਮੰਗ 'ਤੇ ਕੀ ਕਾਰਵਾਈ ਕਰਦੀ ਹੈ।