ਰੂਪਨਗਰ : ਦੋ ਸਾਲ ਪਹਿਲਾਂ ਰੂਪਨਗਰ ਦੇ ਪਿੰਡ ਚੰਦਪੁਰ ਵਿੱਚ ਪੁੱਲ ਬਣਨ ਨਾਲ ਲੋਕਾਂ ਨੂੰ ਰਾਹਤ ਮਿਲੀ ਸੀ। ਕਿਉਂਕਿ ਇਹ ਪੁੱਲ ਬਣਨ ਦੇ ਨਾਲ ਸ੍ਰੀ ਆਨੰਦਪੁਰ ਸਾਹਿਬ ਅਤੇ ਨੂਰਪੁਰ ਆਉਣਾ ਜਾਣਾ ਸੌਖਾ ਹੋ ਗਿਆ ਸੀ। ਇਹ ਪੁਲ ਦਰਿਆ ਉੱਤੇ ਬਣਿਆ ਸੀ ਅਤੇ ਇਸ ਤੋਂ ਪਹਿਲਾਂ ਲੋਕਾਂ ਨੂੰ ਕਈ ਤਰ੍ਹਾਂ ਦੀਆਂਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਨ੍ਹਾਂ ਪਿੰਡਾਂ ਦੀਆਂ ਜ਼ਮੀਨਾਂ ਪੁਲ ਦੇ ਦੋਵੇਂ ਪਾਸੇ ਸਨ, ਜਿਸ ਕਾਰਨ ਦਰਿਆ ਵਿੱਚ ਟਿਊਬ ਪਾ ਕੇ ਲੰਘਣਾ ਪੈਂਦਾ ਸੀ। ਇਸ ਤੋਂ ਇਲਾਵਾ ਹਸਪਤਾਲ ਜਾਣ ਅਤੇ ਬੱਚਿਆਂ ਨੂੰ ਸਕੂਲ ਜਾਣ ਲਈ ਵੀ ਪਰੇਸ਼ਾਨੀ ਹੁੰਦੀ ਸੀ। ਪਰ ਹੁਣ ਹਾਲਾਤ ਹੋਰ ਪਰੇਸ਼ਾਨੀ ਵਾਲੇ ਬਣ ਗਏ ਹਨ।
ਪਿਡਾਂ ਦੀ ਟੁੱਟੀ ਕਨੈਟੀਵਿਟੀ : ਬਰਸਾਤ ਕਾਰਨ ਭਾਰੀ ਮੀਂਹ ਪੰਜਾਬ ਅਤੇ ਹਿਮਾਚਲ ਵਿੱਚ ਪੈਣ ਕਾਰਨ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਇਹਨਾਂ ਪਿੰਡਾਂ ਵਿੱਚ ਹੜ੍ਹ ਤੋਂ ਵੀ ਬੁਰੇ ਹਾਲਾਤ ਬਣ ਗਏ ਸੀ। ਪਿੰਡ ਵਾਸੀਆਂ ਦੇ ਘਰਾਂ ਅਤੇ ਜ਼ਮੀਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਦੂਜੇ ਪਾਸੇ ਪ੍ਰਸ਼ਾਸ਼ਨ ਵਲੋਂ ਰਾਹਤ ਕੈਂਪ ਲਾ ਕੇ ਪਿੰਡਾਂ ਵਿੱਚ ਜਾ ਜਾ ਕੇ ਵੀ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕੀਤੀਆਂ ਗਈਆਂ ਹਨ ਪਰ ਹੁਣ ਇਹ ਪੁਲ ਦੇ ਰੁੜਨ ਕਾਰਨ ਦੇਵੇਂ ਪਾਸਿਓਂ ਇਨ੍ਹਾਂ ਪਿੰਡਾਂ ਦੀ ਆਪਸ ਵਿੱਚ ਕਨੈਕਟੀਵਿਟੀ ਟੁੱਟ ਚੁੱਕੀ ਹੈ। ਇਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਸਾਹਮਣਾ ਕਰਨਾ ਪੈ ਰਿਹਾ ਹੈ।
ਪਾਣੀ ਵਾਲੇ ਪਾਇਪ ਵੀ ਟੁੱਟੇ : ਸਕੂਲ ਜਾਣ ਲਈ ਬੱਚਿਆਂ ਨੂੰ ਵੀ ਇਸ ਦਰਿਆ ਵਿੱਚੋਂ ਹੀ ਲੰਘਣਾ ਪੈਂਦਾ ਹੈ ਅਤੇ ਆਪਣੀ ਜਾਨ ਜੌਖਮ ਵਿੱਚ ਪਾਉਣੀ ਪੈਂਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪੀਣ ਵਾਲੇ ਪਾਣੀ ਦੇ ਪਾਇਪ ਵੀ ਟੁੱਟ ਗਏ ਹਨ। ਕਾਫੀ ਦਿਨਾਂ ਤੋਂ ਪੀਣ ਲ਼ਈ ਪਾਣੀ ਵੀ ਨਹੀਂ ਮਿਲ ਰਿਹਾ ਹੈ। ਸਕੂਲ ਜਾਣ ਲਈ ਬੱਚਿਆਂ ਨੂੰ ਪਰੇਸ਼ਾਨੀ ਹੋ ਰਹੀ ਹੈ। ਪਸ਼ੂਆਂ ਦਾ ਚਾਰਾ ਲਿਆਉਣ ਲਈ ਵੀ ਇਸ ਰਿਆ ਵਿੱਚੋਂ ਲੰਘਣਾ ਪੈਂਦਾ ਹੈ। ਕਿਉਂਕਿ ਉਹਨਾਂ ਦੇ ਖੇਤ ਇਸ ਦਰਿਆ ਅਤੇ ਦੂਜੇ ਪਾਸੇ ਪੈਂਦੇ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ ਹੈ।