ਰੂਪਨਗਰ: ਸਥਾਨਕ ਘਨੌਲੀ ਇਲਾਕੇ ਦੇ ਵਿੱਚ ਇੱਕ ਸਬਜ਼ੀ ਵੇਚਣ ਵਾਲੇ ਦੀ ਲਾਸ਼ ਬਰਾਮਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੂਜੇ ਪਾਸੇ ਪੁਲਿਸ ਨੇ ਲਾਸ਼ ਬਰਾਮਦ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰੂਪਨਗਰ ਐੱਸਪੀ ਰਵੀ ਕੁਮਾਰ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਉਹ ਬੀਤੀ ਸ਼ਾਮ ਘਰੋਂ ਕਿਸੇ ਕੋਲੋਂ ਪੈਸੇ ਲੈਣ ਵਾਸਤੇ ਗਿਆ ਸੀ ਜਿਸ ਤੋਂ ਬਾਅਦ ਘਰ ਵਾਪਸ ਨਹੀਂ ਪਰਤਿਆ।
ਉਨ੍ਹਾਂ ਦੱਸਿਆ ਕਿ ਸਵੇਰੇ 6 ਵਜੇ ਉਸਦੇ ਲੜਕੇ ਦਾ ਪੁਲਿਸ ਨੂੰ ਫੋਨ ਆਇਆ ਉਸ ਦੀ ਲਾਸ਼ ਮਿਲ ਗਈ ਹੈ। ਘਨੌਲੀ ਬੈਰੀਅਰ ਤੋਂ 100 ਮੀਟਰ ਦੂਰ ਨਾਲਾਗੜ੍ਹ ਦੇ ਨੇੜੇ ਅਤੇ ਉਸ ਦੇ ਗਲੇ ਦੇ ਉੱਪਰ ਕੱਟ ਦੇ ਨਿਸ਼ਾਨ ਹਨ। ਰਵੀ ਕੁਮਾਰ ਨੇ ਦੱਸਿਆ ਕਿ ਜਿਸ ਬੰਦੇ ਦੀ ਲਾਸ਼ ਮਿਲੀ ਹੈ ਉਹ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ ਅਤੇ ਕਿਸੇ ਕੋਲ ਪੈਸੇ ਲੈਣ ਵਾਸਤੇ ਬੀਤੇ ਦਿਨ ਘਰੋਂ ਗਿਆ ਸੀ।
ਪੁਲਿਸ ਨੇ ਦੱਸਿਆ ਕਿ ਮੌਕੇ ਤੋਂ ਫਿੰਗਰ ਪ੍ਰਿੰਟ ਲੈ ਕੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।