ਰੂਪਨਗਰ : ਸ਼ਹਿਰ ਦੇ ਬੇਲਾ ਚੌਕ ਵਿੱਚ ਬਾਡੀ ਬਿਲਡਿੰਗ ਦੀ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ਵਿੱਚ ਪੰਜਾਬ ਭਰ ਤੋਂ ਬਾਡੀ ਬਿਲਡਿੰਗ ਨਾਲ ਜੁੜੇ ਨੌਜਵਾਨਾਂ ਨੇ ਹਿੱਸਾ ਲਿਆ। ਇਸ ਮੁਕਾਬਲੇ ਵਿੱਚ ਹਰਦੀਪ ਸਿੰਘ ਮਿਸਟਰ ਪੰਜਾਬ ਬਣੇ ਅਤੇ ਸਿਕੰਦਰ ਯਾਦਵ ਮਿਸਟਰ ਰੋਪੜ ਚੁਣੇ ਗਏ।
ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦੇ ਹੋਏ ਹਰਦੀਪ ਸਿੰਘ ਨੇ ਇਸ ਜਿੱਤ ਲਈ ਆਪਣੇ ਮਾਪਿਆਂ ਦਾ ਅਤੇ ਆਪਣੇ ਕੋਚ ਸਾਹਿਬਾਨ ਦਾ ਧੰਨਵਾਦ ਕੀਤਾ। ਸਿਕੰਦਰ ਸਿੰਘ ਯਾਦਵ ਨੇ ਮਿਸਟਰ ਰੋਪੜ ਬਣਨ 'ਤੇ ਕਿਹਾ ਮੇਰੀ ਮਿਹਨਤ ਦੇ ਪਿੱਛੇ ਮੇਰੇ ਉਸਤਾਦ ਮਨੋਜ ਰਾਣਾ ਦਾ ਹੱਥ ਹੈ, ਜਿੰਨਾਂ ਕਰਕੇ ਅੱਜ ਮੈਂ ਚੈਂਪੀਅਨ ਬਣਿਆ ਹਾਂ।
ਇਸ ਚੈਂਪੀਅਨਸ਼ਿਪ ਵਿੱਚ ਬਤੌਰ ਜੱਜ ਭੂਮਿਕਾ ਨਿਭਾ ਰਹੇ ਹਰਦੀਪ ਸਿੰਘ ਸੋਢੀ ਨੇ ਦੱਸਿਆ ਕਿ ਬਾਡੀ ਬਿਲਡਿੰਗ ਦੇ ਨਾਲ ਜੁੜੇ ਨੌਜਵਾਨਾਂ ਲਈ ਆਪਣਾ ਜਿੰਮ ਖੋਲ੍ਹਣਾ ਕਮਾਈ ਦਾ ਬਹੁਤ ਵਧੀਆ ਸਾਧਨ ਹੈ, ਜਿੱਥੇ ਉਹ ਆਪ ਸਰੀਰਕ ਤੌਰ 'ਤੇ ਫਿੱਟ ਰਹਿੰਦੇ ਹਨ। ਉੱਥੇ ਹੀ ਉਹ ਸਾਡੇ ਨੌਜਵਾਨਾਂ ਨੂੰ ਸਰੀਰਕ ਤੌਰ ਉੱਤੇ ਫਿੱਟ ਰੱਖਦੇ ਹਨ।
ਰੂਪਨਗਰ ਦੇ ਡੀਸੀ ਦਾ ਹੋਇਆ ਤਬਾਦਲਾ, ਅਧੂਰੇ ਪ੍ਰਾਜੈਕਟਾਂ ਬਾਰੇ ਦਿੱਤੀ ਜਾਣਕਾਰੀ