ਰੋਪੜ: ਸ਼ਹਿਰ 'ਚ ਸਥਿਤ ਖ਼ਾਲਸਾ ਸਕੂਲ ਵਿੱਚ ਕੈਪਟਨ ਅਮਰਿੰਦਰ ਸਿੰਘ ਪਾਸਿਓਂ ਰਣਜੀਤ ਸਿੰਘ ਅਵਾਰਡ ਪ੍ਰਾਪਤ ਕਰਨ ਵਾਲੀਆਂ 3 ਖਿਡਾਰਨਾਂ ਅਮਨਦੀਪ ਕੌਰ, ਮੰਨਿਦਰ ਕੌਰ ਤੇ ਰਾਜਵੰਤ ਕੌਰ ਤੇ ਉਨ੍ਹਾਂ ਦੇ ਮਾਪਿਆਂ ਨੂੰ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ: 'ਫ਼ਿਲਹਾਲ ਤਾਂ ਮੇਰੇ ਕੋਲ ਬਿਜਲੀ ਮੰਤਰੀ ਹੀ ਨਹੀਂ ਹੈ'
ਇਸ ਬਾਰੇ ਸਕੂਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਤਿੰਨ ਖਿਡਾਰਨਾਂ ਇਸ ਸਕੂਲ ਵਿਚ ਪੜ੍ਹੀਆਂ ਹਨ ਤੇ ਇਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਅਵਾਰਡ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੋਸ਼ਨ ਕੀਤਾ ਹੈ।
ਉੱਥੇ ਹੀ ਅਵਾਰਡ ਪ੍ਰਾਪਤ ਖਿਡਾਰਨਾਂ ਨੇ ਕਿਹਾ ਉਨ੍ਹਾਂ ਨੂੰ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਵਲੋਂ ਅਵਾਰਡ ਪ੍ਰਾਪਤ ਕਰਕੇ ਖੁਸ਼ੀ ਹੋਈ ਹੈ ਉਥੇ ਹੀ ਉਨ੍ਹਾਂ ਨੂੰ ਆਪਣੇ ਸਕੂਲ ਵਲੋਂ ਕੀਤੇ ਸਨਮਾਨ ਤੇ ਵੀ ਮਾਣ ਮਹਿਸੂਸ ਹੋਇਆ ਹੈ।