ਰੂਪਨਗਰ : ਜ਼ਿਲ੍ਹਾ ਰੈੱਡ ਕਰਾਸ ਵੱਲੋਂ ਚਲਾਈ ਜਾ ਰਹੀ 'ਆਪਣੀ ਰਸੋਈ' ਲਈ 50 ਹਜ਼ਾਰ ਰੁਪਏ ਦਾ ਚੈੱਕ ਦਾਨ ਵੱਜੋਂ ਦਿੱਤਾ ਗਿਆ। ਇਹ ਚੈੱਕ ਸੁਰਭੀ ਮਹਿਲਾ ਮਿਲਨ ਨਿਆ ਦੇ ਪ੍ਰਧਾਨ ਅਤੇ ਮੈਂਬਰ ਵੱਲੋਂ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਨੂੰ ਦਿੱਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਨੇ ਕਿਹਾ ਕਿ ਜ਼ਰੂਰਤਮੰਦਾਂ ਨੂੰ 10 ਰੁਪਏ ਵਿੱਚ ਪੋਸ਼ਟਿਕ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦਾਨ ਕੀਤੀ ਗਈ ਰਾਸ਼ੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਰੈੱਡ ਕਰਾਸ ਇਨਸਾਨੀਅਤ ਅਤੇ ਮਾਨਵਤਾ ਨੂੰ ਸਮਰਪਿਤ ਇੱਕ ਇੰਟਰਨੈਸ਼ਨਲ ਸੰਸਥਾ ਹੈ ਅਤੇ ਇਸ ਸੰਸਥਾ ਵਲੋਂ ਚਲਾਏ ਜਾ ਰਹੇ ਭਲਾਈ ਕਾਰਜ ਸਾਡੇ ਸਭ ਦੇ ਸਹਿਯੋਗ ਅਤੇ ਸਾਂਝੇ ਉਪਰਾਲੇ ਨਾਲ ਹੀ ਸੰਭਵ ਹੁੰਦੇ ਹਨ।
ਇਸ ਮੌਕੇ ਅਮਰਦੀਪ ਸਿੰਘ ਗੁਜਰਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸਰਬਜੀਤ ਕੌਰ, ਸਹਾਇਕ ਕਮਿਸ਼ਨਰ (ਸ਼ਿਕਾਇਤਾ), ਸੰਜੀਵ ਬੁਧੀਰਾਜਾ ਸਕੱਤਰ ਰੈੱਡ ਕਰਾਸ, ਕਿਰਨ ਮਹਿਤਾ, ਪ੍ਰਧਾਨ ਸੁਰਭੀ ਮਹਿਲਾ ਮਿਲਨ, ਸੁਮਨ ਸ਼੍ਰੀਵਾਸਤਵਾ ਹਾਜ਼ਰ ਸਨ। ਇਸ ਤੋਂ ਬਾਅਦ ਪ੍ਰਧਾਨ ਅਤੇ ਮੈਸ਼ਰ ਸੁਰਭੀ ਮਹਿਲਾ ਮਿਲਨ ਨਿਯਾ ਨੰਗਲ ਵਲੋਂ ਆਪਣੀ ਰਸੋਈ ਵਿਖੇ ਪਹੁੰਚ ਕੇ ਖਾਣਾ ਦਾ ਸਵਾਦ ਚੱਖਿਆ ਗਿਆ।