ਰੂਪਨਗਰ: ਪੰਜਾਬ ਸਰਕਾਰ ਵੱਲੋਂ ਪਿੰਡ ਵਾਸੀਆਂ ਦੀ ਸਹੂਲਤ ਲਈ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡਾਂ ਵਿੱਚ ਕਮਨਿਊਟੀ ਸੈਂਟਰ ਬਣਾਏ ਜਾ ਰਹੇ ਹਨ।ਸ੍ਰੀ ਕੀਰਤਪੁਰ ਸਾਹਿਬ ਕਮਨਿਊਟੀ ਸੈਂਟਰ (Community Center)ਦੀ ਗੱਲ ਕਰੀਏ ਤਾਂ ਇਸ ਵਿੱਚ ਆਧੁਨਿਕ ਸਹੂਲਤਾਂ ਹੋਣਗੀਆਂ ਅਤੇ ਇਸ ਦੀ ਲਾਗਤ 1.63 ਕਰੋੜ ਰੁਪਏ ਆਵੇਗੀ।
ਪੰਜਾਬ ਦੇ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਹੈ ਕਿ ਇਲਾਕੇ ਦੇ ਕਈ ਪਿੰਡਾਂ ਵਿੱਚ ਪਿੰਡਾਂ ਦੇ ਲੋਕਾਂ ਲਈ ਕਮਨਿਊਟੀ ਸੈਂਟਰ ਬਣਾਏ ਜਾ ਰਹੇ ਹਨ। ਪਿੰਡ ਦੇ ਗਰੀਬ ਲੋਕਾਂ ਨੂੰ ਇਨ੍ਹਾਂ ਕੇਂਦਰਾਂ ਦਾ ਵਧੇਰੇ ਲਾਭ ਮਿਲੇਗਾ। ਜਿਹੜੇ ਲੋਕ ਆਪਣੇ ਬੱਚਿਆਂ ਦੇ ਵਿਆਹ ਜਾਂ ਸਮਾਜਕ ਇਕੱਠ ਮਹਿੰਗੇ ਪੈਲੇਸਾਂ ਵਿੱਚ ਨਹੀਂ ਕਰ ਸਕਦੇ ਸਨ। ਉਹ ਹੁਣ ਇਨ੍ਹਾਂ ਕਮਨਿਊਟੀ ਸੈਂਟਰਾਂ (Community Center) ਵਿੱਚ ਕਰ ਸਕਣਗੇ।
ਇਸ ਮੌਕੇ ਐਮਸੀ ਤੇਜਪਾਲ ਸਿੰਘ ਦਾ ਕਹਿਣਾ ਹੈ ਕਿ ਅਸੀਂ ਸਪੀਕਰ ਰਾਣਾ ਕੇਪੀ ਸਿੰਘ ਦਾ ਧੰਨਵਾਦ ਕਰਦੇ ਹਨ ਕਿ ਜਿਨ੍ਹਾਂ ਇਲਾਕੇ ਵਿਚ ਕਮਨਿਊਟੀ ਸੈਟਰ ਸਥਾਪਿਤ ਕੀਤਾ ਗਿਆ ਹੈ।ਇਸ ਸੈਂਟਰ ਨੂੰ ਬਣਾਉਣ ਲਈ 1.63 ਕਰੋੜ ਰੁਪਏ ਦੀ ਲਾਗਤ ਆਵੇਗੀ।ਉਨ੍ਹਾਂ ਨੇ ਕਿਹਾ ਹੈ ਕਿ ਸੈਂਟਰ ਬਣਨ ਨਾਲ ਗਰੀਬ ਪਰਿਵਾਰਾਂ ਨੂੰ ਬਹੁਤ ਵੱਡਾ ਸਹਾਰਾ ਮਿਲ ਜਾਵੇਗਾ।ਸੈਂਟਰ ਵਿਚ ਹਰ ਵਿਅਕਤੀ ਥੋੜੇ ਖਰਚ ਉਤੇ ਵਿਆਹ ਕਰ ਸਕੇਗਾ।
ਸਥਾਨਕ ਲੋਕਾਂ ਨੇ ਸਪੀਕਰ ਰਾਣਾ ਕੇਪੀ ਸਿੰਘ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕਮਨਿਊਟੀ ਸੈਂਟਰ ਬਣਨ ਨਾਲ ਆਮ ਲੋਕਾਂ ਨੂੰ ਬਹੁਤ ਫਾਇਦਾ ਮਿਲੇਗਾ।ਉਨ੍ਹਾਂ ਕਿਹਾ ਹੈ ਕਿ ਜਿਹੜੇ ਲੋਕ ਆਪਣੇ ਬੱਚਿਆਂ ਦੇ ਵਿਆਹ ਜਾਂ ਸਮਾਜਕ ਇਕੱਠ ਮਹਿੰਗੇ ਪੈਲੇਸਾਂ ਵਿੱਚ ਨਹੀਂ ਕਰ ਸਕਦੇ ਸਨ। ਉਹ ਹੁਣ ਇਨ੍ਹਾਂ ਕਮਨਿਊਟੀ ਸੈਂਟਰਾਂ ਵਿੱਚ ਕਰ ਸਕਣਗੇ।
ਇਹ ਵੀ ਪੜੋ:ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਮੂਹ ਸਿੱਖ ਸੰਗਤਾਂ ਨੂੰ ਦਿੱਤੀਆਂ ਵਧਾਈਆਂ