ਰੂਪਨਗਰ: ਆਮ ਆਦਮੀ ਪਾਰਟੀ ਰੂਪਨਗਰ ਆਗੂਆਂ ਨੇ ਪੰਜਾਬ ਦੇ ਐੱਸਸੀ/ਐੱਸਟੀ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ 'ਚ ਕੀਤੇ ਘੁਟਾਲੇ ਵਿਰੁੱਧ ਪਿਛਲੇ ਪੰਜ ਦਿਨਾਂ ਤੋਂ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਢਾਹੇ ਦੀ ਅਗਵਾਈ ਹੇਠ ਐੱਸ.ਸੀ.ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਪਿੰਕੀ ਅਤੇ ਐੱਸ.ਸੀ.ਵਿੰਗ ਦੇ ਸੂਬਾ ਸੰਯੁਕਤ ਸਕੱਤਰ ਰਾਜਿੰਦਰ ਸਿੰਘ ਚਕਲਾ ਵੱਲੋਂ ਰੂਪਨਗਰ ਦੇ ਅੰਬੇਡਕਰ ਚੌਕ ਵਿੱਖੇ ਕਾਂਗਰਸ ਸਰਕਾਰ ਵਿਰੁੱਧ ਧਰਨਾ ਦੇ ਕੇ ਪੰਜਾਬ 'ਚ ਭੁੱਖ-ਹੜਤਾਲ ਅਣਮਿੱਥੇ ਸਮੇਂ ਲਈ 24 ਘੰਟੇ ਜਾਰੀ ਸੀ।
ਜ਼ਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਢਾਹੇ ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ, ਕਿ ਰਾਸ਼ੀ ਜਾਰੀ ਕਰਨ ਤੇ ਸਰਕਾਰ ਦੇ ਇਸ ਫ਼ੈਸਲੇ ਤੋਂ ਸਿੱਧ ਹੋਇਆ ਹੈ, ਕਿ ਸਰਕਾਰ ਹੁਣ ਤੱਕ ਝੂਠ ਬੋਲ ਰਹੀ ਸੀ, ਕਿ ਸਿਰਫ਼ ਕੇਂਦਰ ਦਾ ਪੈਸਾ ਹੀ ਬਕਾਇਆ ਹੈ। ਜਦਕਿ ਹੁਣ ਸਰਕਾਰ ਨੇ ਆਪਣੇ ਹਿੱਸੇ ਦਾ 40 ਪ੍ਰਤੀਸ਼ਤ ਪੈਸਾ ਦੇਣਾ ਮੰਨ ਲਿਆ ਹੈ। ਪਾਰਟੀ ਵਲੋਂ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਭੁੱਖ-ਹੜਤਾਲ ਅਣਮਿਥੇ ਸਮੇਂ ਲਈ 24 ਘੰਟੇ ਜਾਰੀ ਸੀ। ਆਮ ਆਦਮੀ ਪਾਰਟੀ ਦੇ ਸੰਗਰਸ਼ ਦੇ ਚੱਲਦਿਆਂ ਅਖੀਰ ਸਰਕਾਰ ਨੂੰ ਮਜ਼ਬੂਰ ਹੋ ਕੇ ਗ਼ਰੀਬ ਬੱਚਿਆਂ ਦੀ ਸਕਾਲਰਸ਼ਿਪ ਦੀ ਬਕਾਇਆ ਰਾਸ਼ੀ ਦੇ ਆਰਡਰ ਜਾਰੀ ਕਰਨੇ ਪਏ। ਕੈਪਟਨ ਹੁਣ ਆਪਣੇ ਭ੍ਰਿਸ਼ਟਾਚਾਰੀ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਤੁਰੰਤ ਬਰਖਾਸਤ ਕਰਨ, ਜੇਕਰ ਕੈਪਟਨ ਧਰਮਸੋਤ ਨੂੰ ਬਰਖ਼ਾਸਤ ਨਹੀਂ ਕਰਦੇ, ਤਾਂ ਆਪ ਵੱਡਾ ਜਨ ਅੰਦੋਲਨ ਕਰੇਗੀ। ਜ਼ਿਲ੍ਹਾ ਪ੍ਰਧਾਨ ਵਲੋਂ ਭੁੱਖ-ਹੜਤਾਲ ਤੇ ਬੈਠੇ ਆਗੂਆਂ ਨੂੰ ਜੂਸ ਪਿਲਾ ਕੇ ਭੁੱਖ-ਹੜਤਾਲ ਖ਼ਤਮ ਕੀਤੀ, ਤੇ ਆਗੂਆਂ ਦਾ ਲੱਡੂ ਖਿਲਾਕੇ ਮੂੰਹ ਮਿੱਠਾ ਕਰਵਾਇਆ ਗਿਆ।
ਇਹ ਵੀ ਪੜ੍ਹੋ:-ਅਰਵਿੰਦ ਕੇਜਰੀਵਾਲ ਕੱਲ੍ਹ ਪੰਜਾਬ ਦੌਰੇ 'ਤੇ