ਰੋਪੜ: ਆਮ ਆਦਮੀ ਪਾਰਟੀ, ਕੈਪਟਨ ਸਰਕਾਰ ਤੋਂ ਲਗਾਤਾਰ 'ਕਿਆ ਹੂਆ ਤੇਰਾ ਵਾਅਦਾ' ਵਰਗੇ ਸਵਾਲ ਪੁੱਛ ਰਹੀ ਹੈ। ਰੂਪਨਗਰ ਦੇ ਵਿਕਾਸ ਦੇ ਵੱਡੇ- ਵੱਡੇ ਦਾਅਵੇ ਕਰਨ ਵਾਲੇ ਕਾਂਗਰਸੀ ਲੀਡਰ ਬਰਿੰਦਰ ਸਿੰਘ ਢਿੱਲੋਂ 'ਤੇ 'ਆਪ' ਆਗੂ ਨੇ ਕਈ ਨਿਸ਼ਾਨੇ ਵਿੰਨ੍ਹੇ ਹਨ।
ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਲੀਡਰ ਰਣਜੀਤ ਸਿੰਘ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਵਿਕਾਸ ਵਾਸਤੇ ਅਨੇਕਾਂ ਵੱਡੇ ਵੱਡੇ ਦਾਅਵੇ ਤੇ ਵਾਅਦੇ ਕੀਤੇ ਸਨ। ਰਣਜੀਤ ਸਿੰਘ ਨੇ ਕਿਹਾ ਕਿ ਰੋਪੜ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਚੁੱਕੇ ਬਰਿੰਦਰ ਸਿੰਘ ਢਿੱਲੋਂ ਵੱਲੋਂ ਜ਼ਿਲ੍ਹੇ ਦੇ ਵਿਕਾਸ ਦੇ ਅਨੇਕਾਂ ਵਾਅਦੇ ਕੀਤੇ ਸਨ। ਇਨ੍ਹਾਂ ਵਿੱਚ ਪੰਜਾਬ ਟੂਰਿਜ਼ਮ ਦੇ ਪੁਰਾਣੇ ਬੋਰਡ ਕਲੱਬ ਦੀ ਥਾਂ ਤੇ ਨਵੀਂ ਉਸਾਰੀ ਪਟਿਆਲਾ ਪਿੰਡ ਤੱਕ ਸੈਲਾਨੀਆਂ ਵਾਸਤੇ ਵਧੀਆ ਸਥਾਨ ਉਸਾਰਿਆ ਜਾਵੇਗਾ।
ਇਸ ਤੋਂ ਇਲਾਵਾ ਪਿੰਡ 'ਤੇ ਖਾੜੀ ਦੀ ਨਦੀ ਦੇ ਕੰਢੇ ਖੜ੍ਹ ਕੇ ਇਹ ਕਿਹਾ ਸੀ ਕਿ ਇਸ ਸਥਾਨ 'ਤੇ ਜਲਦੀ ਪੁਲ ਉਸਾਰਿਆ ਜਾਵੇਗਾ, ਜਿਸ ਦੇ ਟੈਂਡਰ ਵੀ ਹੋ ਚੁੱਕੇ ਹਨ। ਇਹ ਐਲਾਨ ਬਰਿੰਦਰ ਸਿੰਘ ਢਿੱਲੋਂ ਵੱਲੋਂ ਕੀਤਾ ਗਿਆ ਸੀ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਵਾਸਤੇ ਢਿੱਲੋਂ ਵੱਲੋਂ ਇੱਕੀ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਸੀ, ਅੱਜ ਤੱਕ ਨਾ ਹੀ ਨਾਜਾਇਜ਼ ਮਾਈਨਿੰਗ ਰੁੱਕੀ ਉਹ ਕਮੇਟੀ ਕਿੱਥੇ ਆ ਕਿਸੇ ਨੂੰ ਕੁਝ ਪਤਾ ਨਹੀਂ ਹੈ।
ਇਸ ਤੋਂ ਪਹਿਲਾਂ ਰੂਪਨਗਰ ਜ਼ਿਲ੍ਹੇ ਵਿੱਚ 6 ਮਹੀਨੇ ਪਹਿਲੇ ਹੜ੍ਹ ਆਏ ਉਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਦੌਰਾ ਕਰਕੇ ਗਏ ਸਨ ਅਤੇ ਲੋਕਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਆਖ ਕੇ ਗਏ, ਜਿਸ 'ਤੇ ਬਰਿੰਦਰ ਸਿੰਘ ਢਿੱਲੋਂ ਨੇ ਇੱਕੀ ਮੈਂਬਰੀ ਕਮੇਟੀ ਬਣਾ ਕੇ ਜਿਨ੍ਹਾਂ ਦਾ ਵੱਧ ਨੁਕਸਾਨ ਹੋਇਆ, ਉਨ੍ਹਾਂ ਨੂੰ ਪੂਰਾ ਮੁਆਵਜ਼ਾ ਦੇਣ ਦੀ ਗੱਲ ਵੀ ਆਖੀ ਸੀ।
ਹੜ੍ਹ ਦੌਰਾਨ ਰੋਪੜ ਦੇ ਫੂਲ ਪਿੰਡ ਵਿੱਚ ਹਰ ਘਰ ਦਾ ਢਾਈ ਢਾਈ ਲੱਖ ਰੁਪਏ ਦਾ ਨੁਕਸਾਨ ਹੋਇਆ ਪਰ ਉਨ੍ਹਾਂ ਨੂੰ ਮਾਮੂਲੀ ਮੁਆਵਜ਼ਾ ਦਿੱਤਾ ਗਿਆ। ਰਣਜੀਤ ਸਿੰਘ ਨੇ ਕਿਹਾ ਕਿ ਕਾਂਗਰਸ ਮਹਿਜ਼ ਗੱਲਾਂ ਦਾ ਕੜਾਹ ਬਣਾ ਰਹੇ ਹਨ ਤੇ ਰੂਪਨਗਰ ਜ਼ਿਲ੍ਹੇ ਦੇ ਲੋਕਾਂ ਨੂੰ ਬੇਵਕੂਫ਼ ਬਣਾ ਰਹੇ ਹਨ।