ਰੋਪੜ: ਬਲਾਕ ਨੂਰਪੁਰ ਬੇਦੀ ਦੇ ਪਿੰਡ ਰੋਡੂਆਣਾ ਵਿੱਚ ਐਤਵਾਰ ਰਾਤ ਦਰਦਨਾਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਇੱਕ ਸਕਾਰਪੀਓ ਗੱਡੀ ਨੂੰ ਅੱਗ ਲੱਗਣ ਨਾਲ ਇੱਕ ਵਿਅਕਤੀ ਦੀ ਮੌਕੇ 'ਤੇ ਅੱਗ ਨਾਲ ਸੜਨ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਰੇਸ਼ ਕੁਮਾਰ ਵਾਸੀ ਰਾਮਪੁਰ ਕਲਾਂ ਦੇ ਰੂਪ ਵਿੱਚ ਹੋਈ ਹੈ।
ਜਾਣਕਾਰੀ ਮੁਤਾਬਕ ਨਰੇਸ਼ ਕੁਮਾਰ ਆਪਣੇ ਪਿੰਡ ਵਾਲਿਆਂ ਨਾਲ ਨਲਹੋਟੀ ਪਿੰਡ ਬਰਾਤ ਨਾਲ ਗਿਆ ਹੋਇਆ ਸੀ। ਐਤਵਾਰ ਰਾਤ ਕਰੀਬ 11 ਵਜੇ ਜਦ ਨਰੇਸ਼ ਵਾਪਸ ਆ ਰਿਹਾ ਸੀ ਤਾਂ ਪਿੰਡ ਰੋਡੂਆਣਾ ਦੇ ਨਜ਼ਦੀਕ ਗੱਡੀ ਨੂੰ ਅੱਗ ਲੱਗ ਗਈ। ਗੱਡੀ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਮੌਕੇ ਉੱਤੇ ਪਹੁੰਚੇ ਕਲਮਾਂ ਪੁਲਿਸ ਚੌਕੀ ਇੰਚਾਰਜ ਰਜਿੰਦਰ ਕੁਮਾਰ ਅਤੇ ਉਨ੍ਹਾਂ ਦੀ ਟੀਮ ਜਾਂਚ ਵਿੱਚ ਜੁੱਟੀ ਹੋਈ ਹੈ।
ਇਹ ਵੀ ਪੜ੍ਹੋ: ਜਪਾਨ ਨੇ ਪਾਕਿਸਤਾਨ ਨੂੰ ਬੋਧੀ ਥਾਵਾਂ ਦੀ ਰੱਖਿਆ ਲਈ ਕੀਤੀ ਮਦਦ ਦੀ ਪੇਸ਼ਕਸ਼