ਪਟਿਆਲਾ:ਪੰਜਾਬੀ ਯੂਨੀਵਰਸਿਟੀ ਮਾਲਵਾ ਖੇਤਰ ਦਾ ਮਹੱਤਵਪੂਰਨ ਵਿੱਦਿਅਕ ਅਦਾਰਾ ਹੈ ਜੋ ਕਿ ਪੱਕੇ ਕੁਲਪਤੀ ਤੋਂ ਬਿਨ੍ਹਾ ਚਲ ਰਿਹਾ ਸੀ। ਹੁਣ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫ਼ੈਸਰ ਅਰਵਿੰਦ ਨੂੰ ਨਿਯੁਕਤ ਕੀਤਾ ਗਿਆ ਹੈ।ਉਨ੍ਹਾ ਦੀ ਇਹ ਨਿਯੁਕਤੀ ਅਗਲੇ ਤਿੰਨ ਸਾਲਾਂ ਲਈ ਕੀਤੀ ਗਈ ਹੈ।
ਇੱਥੇ ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਉਪ-ਕੁਲਪਤੀ ਡਾ. ਬੀ. ਐੈੱਸ. ਘੁੰਮਣ ਦੇ ਅਸਤੀਫ਼ਾ ਦੇਣ ਤੋਂ ਬਾਅਦ ਆਈ. ਏ. ਐਸ.ਅਧਿਕਾਰੀ ਸ਼੍ਰੀਮਤੀ ਰਵਨੀਤ ਕੌਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਕਾਰਜਕਾਰੀ ਉਪ-ਕੁਲਪਤੀ ਨਿਯੁਕਤ ਕੀਤਾ ਗਿਆ ਸੀ। ਜੋੇ ਕਿ ਜੰਗਲਾਤ ਮਹਿਕਮੇੇ ਵਿੱਚੋਂ ਸਨ।
ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬੀ ਯੂਨੀਵਰਸਿਟੀ ਵਿੱਚ ਲੰਬੇ ਸਮੇਂ ਤੋਂ ਅਕਾਦਮਿਕ ਪੇਸ਼ੇ ਤੋਂ ਰੈਗੂਲਰ ਉਪ-ਕੁਲਪਤੀ ਨਿਯੁਕਤ ਕਰਨ ਦੀ ਮੰਗ ਹੋ ਰਹੀ ਸੀ। ਜਿਸ ਨੂੰ ਪੰਜਾਬ ਸਰਕਾਰ ਨੇ ਹੁਣ ਪੂਰਾ ਕੀਤਾ ਹੈ।