ETV Bharat / state

ਮੰਗਾਂ ਲਈ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਚੜ੍ਹੇ ਮੋਬਾਈਲ ਟਾਵਰ 'ਤੇ, ਵਾਇਰਲ ਹੋਈ ਵੀਡੀਓ - ਅਧਿਆਪਕ ਚੜ੍ਹੇ ਮੋਬਾਈਲ ਟਾਵਰ 'ਤੇ

ਬੇਰੁਜ਼ਗਾਰ ਅਧਿਆਪਕ ਹੱਥਾਂ ਵਿੱਚ ਪੈਟਰੋਲ ਦੀ ਬੋਤਲ ਲੈ ਕੇ ਲੀਲਾ ਭਵਨ ਚੌਂਕ ਸਥਿਤ ਬੀ.ਐੱਸ.ਐਨ.ਐਲ ਟਾਵਰ ਉੱਤੇ ਚੜ੍ਹੇ ਹਨ। ਉੱਥੇ ਉਹ ਸੂਬਾ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰ ਰਹੇ ਹਨ। ਟਾਵਰ ਉੱਤੇ ਚੜੇ ਅਧਿਆਪਕਾਂ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।

ਫ਼ੋਟੋ
ਫ਼ੋਟੋ
author img

By

Published : Mar 21, 2021, 4:57 PM IST

ਪਟਿਆਲਾ: ਬੇਰੁਜ਼ਗਾਰ ਅਧਿਆਪਕ ਹੱਥਾਂ ਵਿੱਚ ਪੈਟਰੋਲ ਦੀ ਬੋਤਲ ਲੈ ਕੇ ਲੀਲਾ ਭਵਨ ਚੌਂਕ ਸਥਿਤ ਬੀ.ਐੱਸ.ਐਨ.ਐਲ ਟਾਵਰ ਉੱਤੇ ਚੜ੍ਹੇ ਹਨ। ਉੱਥੇ ਉਹ ਸੂਬਾ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰ ਰਹੇ ਹਨ। ਟਾਵਰ ਉੱਤੇ ਚੜੇ ਅਧਿਆਪਕਾਂ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।

ਇਸ ਵੀਡੀਓ ਵਿੱਚ ਅਧਿਆਪਕਾਂ ਨੇ ਕਿਹਾ ਕਿ ਉਹ ਪਟਿਆਲਾ ਦੇ ਬੀ.ਐੱਸ.ਏਨ.ਐਲ ਟਾਵਰ ਉੱਤੇ ਚੜ੍ਹੇ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਬੇਰੁਜ਼ਗਾਰ ਟੈੱਟ ਪਾਸ ਅਧਿਆਪਕ ਹਨ। ਉਨ੍ਹਾਂ ਦੀ ਜਿਹੜੀ ਈਟੀਟੀ ਦੀ ਭਰਤੀ ਚਲ ਰਹੀ ਹੈ। ਉਸ ਵਿੱਚ ਜਿਹੜੀਆਂ ਸ਼ਰਤਾਂ ਲਗਾਈਆਂ ਗਈਆਂ ਉਨ੍ਹਾਂ ਸ਼ਰਤਾਂ ਨੂੰ ਹਟਾਉਣ ਦੀ ਉਨ੍ਹਾਂ ਨੇ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਟੈੱਟ ਪਾਸ ਨਹੀਂ ਕੀਤਾ ਹੋਇਆ। ਉਨ੍ਹਾਂ ਨੂੰ ਇਸ ਭਰਤੀ ਤੋਂ ਬਾਹਰ ਕੀਤਾ ਜਾਵੇ।

ਮੰਗਾਂ ਲਈ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਚੜ੍ਹੇ ਮੋਬਾਈਲ ਟਾਵਰ 'ਤੇ, ਵਾਇਰਲ ਹੋਈ ਵੀਡੀਓ

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟਾਵਰ ਉੱਤੇ ਬੈਠਣ ਦਾ ਕਾਰਨ ਇਹ ਹੈ ਕਿ ਜਦੋਂ ਵੀ ਉਨ੍ਹਾਂ ਦੀ ਮੀਟਿੰਗ ਹੁੰਦੀ ਉਦੋਂ ਉਨ੍ਹਾਂ ਨੂੰ ਲਾਰਿਆਂ ਵਿੱਚ ਰੱਖਿਆ ਜਾਂਦਾ ਸੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨਾਲ ਪੁਲਿਸ ਪ੍ਰਸ਼ਾਸਨ ਕੋਈ ਵਧੀਕੀ ਕਰਦਾ ਹੈ ਤਾਂ ਉਨ੍ਹਾਂ ਦੇ ਜਾਨੀ ਨੁਕਸਾਨ ਦੀ ਜਿੰਮੇਵਾਰ ਸੂਬਾ ਸਰਕਾਰ ਹੋਵੇਗੀ।

ਦੂਜੇ ਪਾਸੇ ਬੀ.ਐਸ.ਐਨ.ਐਲ ਦੇ ਐਸ.ਡੀ.ਓ ਜਗਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਾਡੀ ਸਿਵਬਿਲਡਿੰਗ ਹੈ ਜੋ ਕਿ ਚਾਰੋ ਪਾਸੋ ਦੀ ਸੁਰਖਿਅਤ ਹੈ ਪਤਾ ਨਹੀਂ ਕਿਥੋਂ ਦੀ ਇਹ ਬੇਰੁਜ਼ਗਾਰ ਅਧਿਆਪਕ ਆਪਣੀ ਮੰਗਾਂ ਦੇ ਲਈ BSNL ਟਾਵਰ ਉੱਤੇ ਚੜ੍ਹ ਗਏ। ਪਟਿਆਲਾ ਪ੍ਰਸ਼ਾਸਨ ਇਨ੍ਹਾਂ ਦੇ ਨਾਲ ਗੱਲਬਾਤ ਕਰ ਰਿਹਾ ਹੈ ਜੋ ਵੀ ਇਨ੍ਹਾਂ ਦੀਆਂ ਮੰਗਾਂ ਨੇ ਉਸ ਦੇ ਵੱਲ ਗੌਰ ਕੀਤਾ ਜਾ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.