ETV Bharat / state

ਪਟਿਆਲਾ ਦੀ ਕੇਂਦਰੀ ਸੁਧਾਰ ਜੇਲ੍ਹ ਚੋਂ ਤਿੰਨ ਕੈਦੀ ਹੋਏ ਫਰਾਰ - ਜੇਲ੍ਹ ਦੀ ਕੰਧ ਤੋੜ ਕੇ ਫਰਾਰ

ਜ਼ਿਲ੍ਹੇ ’ਚ ਜੇਲ੍ਹ ਚੋਂ ਤਿਨ ਕੈਦੀਆਂ ਵੱਲੋਂ ਜੇਲ੍ਹ ਦੀ ਕੰਧ ਤੋੜ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਜੇਲ੍ਹ ਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਇਸ ਸਬੰਧ ਚ ਜਾਣਕਾਰੀ ਦਿੰਦੇ ਹੋਏ ਆਈਜੀ ਜੇਲ੍ਹ ਰੂਪ ਅਰੋੜਾ ਨੇ ਦੱਸਿਆ ਕਿ ਜੇਲ੍ਹ ਦੇ ਅੰਦਰ ਸਰਚ ਆਪਰੇਸ਼ਨ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਤਿੰਨੋਂ ਹੀ ਕੈਦੀ ਇਸ ਜੇਲ੍ਹ ਵਿੱਚ ਬੰਦ ਸੀ ਇਨ੍ਹਾਂ ਵਿੱਚੋਂ ਦੋ ਕੈਦੀਆਂ ’ਤੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਸੀ

ਪਟਿਆਲਾ ਦੀ ਕੇਂਦਰੀ ਸੁਧਾਰ ਜੇਲ੍ਹ ਚੋਂ ਤਿੰਨ ਕੈਦੀ ਹੋਏ ਫਰਾਰ

author img

By

Published : Apr 28, 2021, 5:55 PM IST

ਪਟਿਆਲਾ: ਜ਼ਿਲ੍ਹੇ ’ਚ ਜੇਲ੍ਹ ਚੋਂ ਤਿਨ ਕੈਦੀਆਂ ਵੱਲੋਂ ਜੇਲ੍ਹ ਦੀ ਕੰਧ ਤੋੜ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਜੇਲ੍ਹ ਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਕੇਂਦਰੀ ਸੁਧਾਰ ਜੇਲ੍ਹ ਵਿੱਚੋਂ ਫਰਾਰ ਹੋਏ ਤਿੰਨ ਕੈਦੀ ਜਿਨ੍ਹਾਂ ਵਿਚੋਂ ਇੱਕ ਦਾ ਨਾਂ ਸ਼ੇਰ ਸਿੰਘ ਜਿਸਨੂੰ ਮਾਣਯੋਗ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ,ਦੂਜਾ ਕੈਦੀ ਇੰਦਰਜੀਤ ਸਿੰਘ ਜਿਸ ਨੂੰ ਅਦਾਲਤ ਵੱਲੋਂ 22 ਸਾਲ ਦੀ ਸਜ਼ਾ ਸੁਣਾਈ ਗਈ ਸੀ,ਅਤੇ ਤੀਜਾ ਕੈਦੀ ਜਸਪ੍ਰੀਤ ਸਿੰਘ ਜਿਸ ਨੂੰ ਕਿਸੇ ਮੁਕੱਦਮੇ ਵਿੱਚ ਸਜਾ ਦਿੱਤੀ ਗਈ ਸੀ।

ਕੈਦੀਆਂ ਦੀ ਕੀਤੀ ਜਾ ਰਹੀ ਹੈ ਭਾਲ

ਇਸ ਸਬੰਧ ਚ ਜਾਣਕਾਰੀ ਦਿੰਦੇ ਹੋਏ ਆਈਜੀ ਜੇਲ੍ਹ ਰੂਪ ਅਰੋੜਾ ਨੇ ਦੱਸਿਆ ਕਿ ਜੇਲ੍ਹ ਦੇ ਅੰਦਰ ਸਰਚ ਆਪਰੇਸ਼ਨ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਤਿੰਨੋਂ ਹੀ ਕੈਦੀ ਇਸ ਜੇਲ੍ਹ ਵਿੱਚ ਬੰਦ ਸੀ ਇਨ੍ਹਾਂ ਵਿੱਚੋਂ ਦੋ ਕੈਦੀਆਂ ’ਤੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਸੀ ਅਤੇ ਇੱਕ ਹਵਾਲਾਤੀ ਸੀ ਫਿਲਹਾਲ ਤਿੰਨਾਂ ਦੀ ਭਾਲ ਕੀਤੀ ਜਾ ਰਹੀ ਹੈ। ਜਿਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਹ ਹਨ ਤਿੰਨੋਂ ਕੈਦੀ

1. ਸ਼ੇਰ ਸਿੰਘ ਉਮਰ 32 ਸਾਲ ਪਿੰਡ ਵਨੀਕੇ ਜਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਜਿਸ ਨੂੰ ਕਿਸੇ ਮੁਕੱਦਮੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ

2. ਇੰਦਰਜੀਤ ਸਿੰਘ ਉਮਰ 35 ਜੋ ਕਿ ਪਿੰਡ ਰਾਣੀਪੁਰ ਜਿਲ੍ਹਾ ਕਪੂਰਥਲਾ ਰਹਿਣ ਵਾਲਾ ਸੀ ਜਿਸਨੂੰ ਨੂੰ ਇੱਕ ਮੁਕਾਦਮੇ ਵਿੱਚ 10 ਸਾਲ ਦੀ ਸਜ਼ਾ ਅਤੇ 1 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਸੀ

3. ਜਸਪ੍ਰੀਤ ਸਿੰਘ ਉਮਰ 28 ਸਾਲ ਪਿੰਡ ਢਾਡੀ ਥਾਣਾ ਕੀਰਤਪੁਰ ਸਾਹਿਬ ਜਿਲ੍ਹਾ ਰੂਪਨਗਰ ਜਿਸਨੂੰ ਕਿਸੇ ਮੁਕਦਮੇ ਵਿਚ ਸਜ਼ਾ ਸੁਣਾਈ ਗਈ ਸੀ

ਇਹ ਵੀ ਪੜੋ: ਪਿਛਲੇ 24 ਘੰਟਿਆ 'ਚ ਲੁਧਿਆਣਾ ਤੋਂ 1,248 ਨਵੇਂ ਮਾਮਲੇ ਆਏ ਸਾਹਮਣੇ, 17 ਦੀ ਮੌਤ

ETV Bharat Logo

Copyright © 2025 Ushodaya Enterprises Pvt. Ltd., All Rights Reserved.