ਪਟਿਆਲਾ: ਪਟਿਆਲਾ ਸਰਹਿੰਦ ਰੋਡ 'ਤੇ ਦੋ ਬਦਮਾਸ਼ ਇੱਕ ਵਿਅਕਤੀ ਕੋਲੋਂ ਨਕਦੀ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ। ਚੋਰਾਂ ਵਲੋਂ ਲੁੱਟ ਦੀ ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ ਗਿਆ, ਜਦੋਂ ਉਕਤ ਵਿਅਕਤੀ 3 ਲੱਖ 50 ਹਜ਼ਾਰ ਦੇ ਕਰੀਬ ਰਕਮ ਇਕੱਠੀ ਕਰਕੇ ਬੈਂਕ 'ਚ ਜਮ੍ਹਾਂ ਕਰਵਾਉਣ ਲਈ ਆ ਰਿਹਾ ਸੀ। ਚੋਰੀ ਦੀ ਵਾਰਦਾਤ ਤੋਂ ਬਾਅਦ ਚੋਰ ਫ਼ਰਾਰ ਹੋ ਗਏ ਅਤੇ ਪੁਲਿਸ ਵਲੋਂ ਉਨ੍ਹਾਂ ਨੂੰ ਜਲਦ ਕਾਬੂ ਕਰਨ ਦੀ ਗੱਲ ਕੀਤੀ ਜਾ ਰਹੀ ਹੈ।
ਇਸ ਸਬੰਧੀ ਪੀੜ੍ਹਤ ਬੈਂਕ ਏਜੰਟ(BANK AGENT) ਅਸ਼ੋਕ ਕੁਮਾਰ ਦਾ ਕਹਿਣਾ ਕਿ ਜਦੋਂ ਉਹ ਬੈਂਕ ਦੇ ਇਕੱਠੇ ਕੀਤੇ ਪੈਸੇ ਜਮ੍ਹਾਂ ਕਰਵਾਉਣ ਲਈ ਜਾ ਰਹੇ ਸੀ ਤਾਂ ਮੋਟਰਸਾਈਕਲ 'ਤੇ ਦੋ ਚੋਰ ਉਨ੍ਹਾਂ ਦਾ ਬੈਗ ਲੁੱਟ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਬੈਗ 'ਚ 3 ਲੱਖ 50 ਹਜ਼ਾਰ ਦੇ ਕਰੀਬ ਰਕਮ ਦੇ ਨਾਲ ਹੀ ਬੈਂਕ ਦੀ ਕਾਪੀਆਂ ਅਤੇ ਲਿਸਟਾਂ ਵੀ ਸਨ। ਉਨ੍ਹਾਂ ਦਾ ਕਹਿਣਾ ਕਿ ਮੋਟਰਸਾਈਕਲ ਦੀ ਰਫ਼ਤਾਰ ਤੇਜ਼ ਹੋਣ ਕਾਰਨ ਉਹ ਚੋਰਾਂ ਦੀ ਸ਼ਕਲ ਨਹੀਂ ਦੇਖ ਸਕੇ।
ਇਸ ਮੌਕੇ ਡੀ.ਐੱਸ.ਪੀ ਸਿਟੀ 2 ਦੇ ਸੌਰਵ ਜਿੰਦਲ ਦਾ ਕਹਿਣਾ ਕਿ ਉਨ੍ਹਾਂ ਦੀ ਟੀਮ ਨੂੰ ਚੋਰੀ ਸਬੰਧੀ ਸੂਚਨਾ ਮਿਲੀ ਸੀ, ਜਿਸ 'ਚ ਉਨ੍ਹਾਂ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਕਿ ਜਲਦ ਹੀ ਉਨ੍ਹਾਂ ਵਲੋਂ ਚੋਰਾਂ ਦੀ ਗ੍ਰਿਫ਼ਤਾਰੀ ਕੀਤੀ ਜਾਵੇਗੀ। ਪੁਲਿਸ ਦਾ ਕਹਿਣਾ ਕਿ ਉਨ੍ਹਾਂ ਵਲੋਂ ਇਲਾਕੇ ਦੇ ਸੀਸੀਟੀਵੀ ਫੁਟੇਜ ਵੀ ਖੰਘਾਲੇ ਜਾ ਰਹੇ ਹਨ।
ਇਹ ਵੀ ਪੜ੍ਹੋ: ਲਾਈਸੈਂਸ ਲਈ RTA ਦਫ਼ਤਰ ਦੇ ਚੱਕਰ ਲੱਗਾ ਕੇ ਪਰੇਸ਼ਾਨ ਬਿਨੈਕਾਰ