ਪਟਿਆਲ਼ਾ: ਕੋਵਿਡ 19 ਕਰਕੇ ਜਿੱਥੇ ਪੂਰੇ ਵਿਸ਼ਵ ਦੇ ਵਿੱਚ ਡਰ ਦਾ ਮਾਹੌਲ ਹੈ। ਇਸ ਵਾਇਰਸ ਤੋਂ ਬਚਣ ਦਾ ਸਿਰਫ਼ ਇੱਕੋ ਇੱਕ ਪ੍ਰਹੇਜ਼ ਦੱਸਿਆ ਜਾ ਰਿਹਾ ਹੈ ਕਿ ਕਿਸੇ ਵੀ ਪਬਲਿਕ ਪਲੇਸ ਉੱਪਰ ਵਸਤੂ ਨੂੰ ਛੋਹਣਾ ਨਹੀਂ ਅਤੇ ਸੋਸ਼ਲ ਡਿਸਟੈਂਸ ਮੈਨਟੇਨ ਰੱਖਣਾ ਹੈ।
ਇਸ ਦੇ ਚੱਲਦੇ ਹੋਏ ਪਟਿਆਲ਼ਾ ਦੇ ਕੋਰਟ ਕੰਪਲੈਕਸ ਨੂੰ ਗਣਪਤੀ ਕੰਸਲਟੈਂਟ ਕੈਮੀਕਲਜ਼ ਨਾਮ ਦੀ ਸੰਸਥਾ ਨੇ ਸੈਨੇਟਾਈਜ਼ ਕੀਤਾ। ਇਸ ਸੰਸਥਾ ਨੇ ਯਾਦਵਿੰਦਰਾ ਕੰਪਲੈਕਸ ਅਤੇ ਮਹਾਤਮਾ ਗਾਂਧੀ ਕੰਪਲੈਕਸ ਦੇ ਸਾਰੇ ਚੈਂਬਰ ਅਤੇ ਸ਼ੈੱਡਾਂ ਨੂੰ ਪਾਰਕਿੰਗ ਵਿੱਚ ਖੜ੍ਹੇ ਹੋਏ ਸਾਰੇ ਵਾਹਨਾਂ ਨੂੰ ਸੈਨੇਟਾਈਜ਼ ਕੀਤਾ ਗਿਆ।
ਇਸ ਮੌਕੇ ਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਇਸ ਸੰਸਥਾ ਦਾ ਧੰਨਵਾਦ ਵੀ ਕੀਤਾ। ਸੰਸਥਾ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਉਹ ਪਬਲਿਕ ਪਲੇਸ ਅਤੇ ਹੋਰ ਕਈ ਥਾਵਾਂ ਉੱਪਰ ਜਿਵੇਂ ਕਿ ਸ੍ਰੀ ਨੈਨਾ ਦੇਵੀ ਮੰਦਿਰ, ਸ੍ਰੀ ਫਤਿਹਗੜ੍ਹ ਸਾਹਿਬ ਨੂੰ ਸੈਨੇਟਾਈਜ਼ ਕਰ ਚੁੱਕੇ ਹਨ ਅਤੇ ਹੁਣ ਸ੍ਰੀ ਕਾਲੀ ਮਾਤਾ ਮੰਦਿਰ, ਸ੍ਰੀ ਦੁਖਨਿਵਾਰਨ ਸਾਹਿਬ ਅਤੇ ਮੋਤੀ ਬਾਗ਼ ਗੁਰਦੁਆਰਾ ਸਾਹਿਬ ਵੀ ਸੈਨੇਟਾਈਜ਼ ਕਰਨਾ ਹੈ।