ETV Bharat / state

ਪੰਜਾਬੀ ਯੂਨੀਵਰਸਿਟੀ ਵਿੱਚ ਵਿਦਿਆਰਥੀ ਚੋਣਾਂ ਕਰਵਾਉਣ ਨੂੰ ਲੈ ਕੇ ਦਿੱਤਾ ਗਿਆ ਧਰਨਾ - ਪੰਜਾਬੀ ਯੂਨੀਵਰਸਿਟੀ

ਪੰਜਾਬੀ ਯੂਨੀਵਰਸਿਟੀ ਵਿੱਚ ਵਿਦਿਆਰਥੀ ਚੋਣਾਂ ਕਰਵਾਉਣ ਨੂੰ ਲੈ ਕੇ ਅਲੱਗ-ਅਲੱਗ ਵਿਦਿਆਰਥੀ ਜਥੇਬੰਦੀਆਂ ਵੱਲੋਂ ਧਰਨਾ ਦਿੱਤਾ ਗਿਆ। ਉਨ੍ਹਾਂ ਨੇ ਸਰਕਾਰ ਨੂੰ ਵਿਦਿਆਰਥੀ ਚੋਣਾ 'ਤੇ ਲਗੀ ਪਾਬੰਦੀ ਨੂੰ ਹਟਾਉਣ ਦੀ ਮੰਗ ਕੀਤੀ ਹੈ।

ਫ਼ੋਟੋ
author img

By

Published : Sep 19, 2019, 9:08 AM IST

ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਵਿਦਿਆਰਥੀ ਚੋਣਾਂ 'ਤੇ ਲੱਗੀ ਰੋਕ ਨੂੰ ਹਟਾ ਕੇ ਚੋਣਾਂ ਕਰਵਾਉਣ ਲਈ ਸੰਕੇਤਕ ਧਰਨਾ ਦਿੱਤਾ ਗਿਆ। ਇਸ ਧਰਨੇ ਦੇ ਵਿੱਚ ਅਲੱਗ-ਅਲੱਗ ਵਿਦਿਆਰਥੀ ਜਥੇਬੰਦੀਆਂ ਡੀਐਸਓ, ਆਇਰਸਾ, ਸੀ.ਵਾਈ.ਐੱਸ.ਐੱਸ ਆਦਿ ਦੇ ਕਈ ਆਗੂਆਂ ਨੇ ਵਿਦਿਆਰਥੀ ਚੋਣਾਂ ਕਰਵਾਉਣ ਦੇ ਹੱਕ ਵਿੱਚ ਆਪਣੀ ਗੱਲਬਾਤ ਰੱਖੀ।

ਵੇਖੋ ਵੀਡੀਓ

ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਸ਼ਪਿੰਦਰ ਜਿੰਮੀ, ਸੂਬਾ ਆਗੂ ਸੰਦੀਪ ਕੌਰ, ਯੂਨੀਵਰਸਿਟੀ ਆਗੂ ਸੁਮਨ ਤੇ ਸਤਨਾਮ ਨੇ ਕਿਹਾ ਕਿ ਪਿਛਲੇ 35 ਸਾਲ ਤੋਂ ਪੰਜਾਬ ਵਿੱਚ ਵਿਦਿਆਰਥੀ ਚੋਣਾਂ 'ਤੇ ਪਾਬੰਦੀ ਲੱਗੀ ਹੋਈ ਹੈ। 27 ਮਾਰਚ 2018 ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਨੂੰ ਬਹਾਲ ਕਰਨ ਬਾਰੇ ਕਿਹਾ ਗਿਆ ਸੀ। ਆਗੂਆਂ ਨੇ ਕਿਹਾ ਕਿ ਯੂਨੀਵਰਸਿਟੀ ਦੇ ਅੰਦਰ ਜਦੋਂ ਪੁੱਨਟਾ ਅਤੇ ਪੁੱਟਾ ਦੀਆਂ ਚੋਣਾਂ ਹੋ ਸਕਦੀਆਂ ਹਨ ਤਾਂ ਵਿਦਿਆਰਥੀਆਂ ਚੋਣਾਂ ਕਿਉਂ ਨਹੀਂ ਹੋ ਸਕਦੀਆਂ।

ਉਨ੍ਹਾਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਪਹਿਲਾਂ ਵੀ ਪੰਜਾਬ ਅੰਦਰ ਵਿਦਿਆਰਥੀ ਚੋਣਾਂ ਬਹਾਲ ਕਰਵਾਉਣ ਲਈ ਪੰਜਾਬ ਦੇ ਕਈ ਕਾਲਜਾਂ ਅਤੇ ਪੰਜਾਬੀ ਯੂਨੀਵਰਸਿਟੀ ਵਿੱਚ ਕਨਵੈਨਸ਼ਨਾਂ ਕਰਵਾਈਆਂ ਗਈਆਂ ਸਨ ਤੇ ਹੁਣ ਹਸਤਾਖ਼ਰ ਮੁਹਿੰਮ ਚਲਾਉਣ ਤੋਂ ਬਾਅਦ ਇਹ ਸੰਕੇਤਕ ਧਰਨਾ ਪੰਜਾਬ ਸਰਕਾਰ ਨੂੰ ਸੰਕੇਤ ਦੇਣ ਲਈ ਹੈ। ਵਿਦਿਆਰਥੀ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇ ਚੋਣਾਂ ਉਤੇ ਲੱਗੀ ਪਾਬੰਦੀ ਨਹੀਂ ਹਟਦੀ ਤਾਂ ਆਉਣ ਵਾਲੇ ਦਿਨਾਂ 'ਚ ਜੱਥੇਬੰਦੀਆਂ ਵੱਲੋਂ ਸਾਂਝਾ ਮੋਰਚਾ ਬਣਾ ਕੇ ਸਰਕਾਰ ਨੂੰ ਘੇਰਿਆ ਜਾਵੇਗਾ ਅਤੇ ਸੰਘਰਸ਼ ਵਿੱਢਿਆ ਜਾਵੇਗਾ।

Intro:ਵਿਦਿਆਰਥੀ ਚੋਣਾਂ ਕਰਵਾਉਣ ਦੇ ਹੱਕ ਵਿੱਚ ਧਰਨਾBody:ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਵਿਦਿਆਰਥੀ ਚੋਣਾਂ ਉੱਪਰ ਲੱਗੀ ਪਾਬੰਧੀ ਨੂੰ ਹਟਾ ਕੇ ਚੋਣਾਂ ਕਰਵਾਉਣ ਲਈ ਸੰਕੇਤਕ ਧਰਨਾ ਦਿੱਤਾ ਗਿਆ। ਇਸ ਧਰਨੇ ਦੇ ਅੰਦਰ ਅਲੱਗ-ਅਲੱਗ ਵਿਦਿਆਰਥੀ ਜਥੇਬੰਦੀਆਂ ਡੀਐਸਓ ਤੋਂ ਜਸਪ੍ਰੀਤ ,
ਆਇਰਸਾ ਤੋਂ ਕੁਲਵੀਰ ਸਿੰਘ , ਸੀ.ਵਾਈ.ਐੱਸ.ਐੱਸ ਗੁਰਜੀਤ ਸਿੰਘ, ਐਨ.ਪੀ.ਵੀ.ਐੱਸ. ਤੋਂ ਯਾਦਵਿੰਦਰ ਗੋਲਡੀ , ਪੀ.ਐੱਸ.ਯੂ. ਦੇ ਅਰਸ਼, ਐਸ.ਐਫ.ਆਈ, ਏ.ਆਈ.ਐਸ.ਐਫ, ਸੋਈ ਆਦਿ ਦੇ ਆਗੂਆਂ ਨੇ ਵਿਦਿਆਰਥੀ ਚੋਣਾਂ ਕਰਵਾਉਣ ਦੇ ਹੱਕ ਵਿੱਚ ਆਪਣੀ ਗੱਲਬਾਤ ਰੱਖੀ ।
ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਸ਼ਪਿੰਦਰ ਜਿੰਮੀ, ਸੂਬਾ ਆਗੂ ਸੰਦੀਪ ਕੌਰ, ਯੂਨੀਵਰਸਿਟੀ ਆਗੂ ਸੁਮਨ ਤੇ ਸਤਨਾਮ ਨੇ ਕਿਹਾ ਕਿ ਪਿਛਲੇ ਪੈਂਤੀ ਸਾਲ ਤੋਂ ਪੰਜਾਬ ਵਿੱਚ ਵਿਦਿਆਰਥੀ ਚੋਣਾਂ ਉੱਪਰ ਪਾਬੰਦੀ ਲੱਗੀ ਹੋਈ ਹੈ।27 ਮਾਰਚ 2018 ਨੂੰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਚੋਣਾਂ ਨੂੰ ਬਹਾਲ ਕਰਨ ਬਾਰੇ ਕਿਹਾ ਸੀ। ਯੂਨੀਵਰਸਿਟੀ ਦੇ ਅੰਦਰ ਜਦੋਂ ਪੁੱਨਟਾ ਅਤੇ ਪੁੱਟਾ ਦੀਆਂ ਚੋਣਾਂ ਹੋ ਸਕਦੀਆਂ ਹਨ ਤਾਂ ਵਿਦਿਆਰਥੀਆਂ ਚੋਣਾਂ ਕਿਉਂ ਨਹੀਂ ਹੋ ਸਕਦੀਆਂ।
ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਪਹਿਲਾਂ ਵੀ ਪੰਜਾਬ ਅੰਦਰ ਵਿਦਿਆਰਥੀ ਚੋਣਾਂ ਬਹਾਲ ਕਰਵਾਉਣ ਲਈ ਪੰਜਾਬ ਦੇ ਕਈ ਕਾਲਜਾਂ ਅਤੇ ਪੰਜਾਬੀ ਯੂਨੀਵਰਸਿਟੀ ਵਿੱਚ ਕਨਵੈਨਸ਼ਨਾਂ ਕਰਵਾਈਆਂ ਗਈਆਂ ਸਨ ਤੇ ਹੁਣ ਹਸਤਾਖਰ ਮੁਹਿੰਮ ਚਲਾਉਣ ਤੋਂ ਬਾਅਦ ਇਹ ਸੰਕੇਤਕ ਧਰਨਾ ਪੰਜਾਬ ਸਰਕਾਰ ਨੂੰ ਸੰਕੇਤ ਦੇਣ ਲਈ ਹੈ, ਵਿਦਿਆਰਥੀ ਜਥੇਬੰਦੀਆਂ ਆਪਣੇ ਵਿਚਾਰਧਾਰਕ ਮੱਤਭੇਦ ਇੱਕ ਪਾਸੇ ਰੱਖਕੇ ਵਿਦਿਆਰਥੀ ਚੋਣਾਂ ਕਰਵਾਉਣ ਲਈ ਇਕੱਠੀਆਂ ਹੋਇਆ ਹਨ ਕਿ ਪੰਜਾਬ ਦੇ ਅੰਦਰ ਵੀ ਵਿਦਿਆਰਥੀ ਚੋਣਾਂ ਕਰਵਾਈਆਂ ਜਾਣ। ਜੇ ਚੋਣਾਂ ਉੱਪਰ ਲੱਗੀ ਪਾਬੰਦੀ ਨਹੀਂ ਹਟਦੀ ਤਾਂ ਆਉਣ ਵਾਲੇ ਦਿਨਾਂ 'ਚ ਜੱਥੇਬੰਦੀਆਂ ਵੱਲੋਂ ਸਾਂਝਾ ਮੋਰਚਾ ਬਣਾ ਕੇ ਸਰਕਾਰ ਨੂੰ ਘੇਰਿਆ ਜਾਵੇਗਾ ਅਤੇ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਸੰਦੀਪ ਕੌਰ ਨੇ ਨਿਭਾਈ।

-ਜਾਰੀ ਕਰਤਾ
ਸੰਦੀਪ ਕੌਰ
ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ
ਸ਼ੁਮਨConclusion:ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਵਿਦਿਆਰਥੀ ਚੋਣਾਂ ਉੱਪਰ ਲੱਗੀ ਪਾਬੰਧੀ ਨੂੰ ਹਟਾ ਕੇ ਚੋਣਾਂ ਕਰਵਾਉਣ ਲਈ ਸੰਕੇਤਕ ਧਰਨਾ ਦਿੱਤਾ ਗਿਆ। ਇਸ ਧਰਨੇ ਦੇ ਅੰਦਰ ਅਲੱਗ-ਅਲੱਗ ਵਿਦਿਆਰਥੀ ਜਥੇਬੰਦੀਆਂ ਡੀਐਸਓ ਤੋਂ ਜਸਪ੍ਰੀਤ ,
ਆਇਰਸਾ ਤੋਂ ਕੁਲਵੀਰ ਸਿੰਘ , ਸੀ.ਵਾਈ.ਐੱਸ.ਐੱਸ ਗੁਰਜੀਤ ਸਿੰਘ, ਐਨ.ਪੀ.ਵੀ.ਐੱਸ. ਤੋਂ ਯਾਦਵਿੰਦਰ ਗੋਲਡੀ , ਪੀ.ਐੱਸ.ਯੂ. ਦੇ ਅਰਸ਼, ਐਸ.ਐਫ.ਆਈ, ਏ.ਆਈ.ਐਸ.ਐਫ, ਸੋਈ ਆਦਿ ਦੇ ਆਗੂਆਂ ਨੇ ਵਿਦਿਆਰਥੀ ਚੋਣਾਂ ਕਰਵਾਉਣ ਦੇ ਹੱਕ ਵਿੱਚ ਆਪਣੀ ਗੱਲਬਾਤ ਰੱਖੀ ।
ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਸ਼ਪਿੰਦਰ ਜਿੰਮੀ, ਸੂਬਾ ਆਗੂ ਸੰਦੀਪ ਕੌਰ, ਯੂਨੀਵਰਸਿਟੀ ਆਗੂ ਸੁਮਨ ਤੇ ਸਤਨਾਮ ਨੇ ਕਿਹਾ ਕਿ ਪਿਛਲੇ ਪੈਂਤੀ ਸਾਲ ਤੋਂ ਪੰਜਾਬ ਵਿੱਚ ਵਿਦਿਆਰਥੀ ਚੋਣਾਂ ਉੱਪਰ ਪਾਬੰਦੀ ਲੱਗੀ ਹੋਈ ਹੈ।27 ਮਾਰਚ 2018 ਨੂੰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਚੋਣਾਂ ਨੂੰ ਬਹਾਲ ਕਰਨ ਬਾਰੇ ਕਿਹਾ ਸੀ। ਯੂਨੀਵਰਸਿਟੀ ਦੇ ਅੰਦਰ ਜਦੋਂ ਪੁੱਨਟਾ ਅਤੇ ਪੁੱਟਾ ਦੀਆਂ ਚੋਣਾਂ ਹੋ ਸਕਦੀਆਂ ਹਨ ਤਾਂ ਵਿਦਿਆਰਥੀਆਂ ਚੋਣਾਂ ਕਿਉਂ ਨਹੀਂ ਹੋ ਸਕਦੀਆਂ।
ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਪਹਿਲਾਂ ਵੀ ਪੰਜਾਬ ਅੰਦਰ ਵਿਦਿਆਰਥੀ ਚੋਣਾਂ ਬਹਾਲ ਕਰਵਾਉਣ ਲਈ ਪੰਜਾਬ ਦੇ ਕਈ ਕਾਲਜਾਂ ਅਤੇ ਪੰਜਾਬੀ ਯੂਨੀਵਰਸਿਟੀ ਵਿੱਚ ਕਨਵੈਨਸ਼ਨਾਂ ਕਰਵਾਈਆਂ ਗਈਆਂ ਸਨ ਤੇ ਹੁਣ ਹਸਤਾਖਰ ਮੁਹਿੰਮ ਚਲਾਉਣ ਤੋਂ ਬਾਅਦ ਇਹ ਸੰਕੇਤਕ ਧਰਨਾ ਪੰਜਾਬ ਸਰਕਾਰ ਨੂੰ ਸੰਕੇਤ ਦੇਣ ਲਈ ਹੈ, ਵਿਦਿਆਰਥੀ ਜਥੇਬੰਦੀਆਂ ਆਪਣੇ ਵਿਚਾਰਧਾਰਕ ਮੱਤਭੇਦ ਇੱਕ ਪਾਸੇ ਰੱਖਕੇ ਵਿਦਿਆਰਥੀ ਚੋਣਾਂ ਕਰਵਾਉਣ ਲਈ ਇਕੱਠੀਆਂ ਹੋਇਆ ਹਨ ਕਿ ਪੰਜਾਬ ਦੇ ਅੰਦਰ ਵੀ ਵਿਦਿਆਰਥੀ ਚੋਣਾਂ ਕਰਵਾਈਆਂ ਜਾਣ। ਜੇ ਚੋਣਾਂ ਉੱਪਰ ਲੱਗੀ ਪਾਬੰਦੀ ਨਹੀਂ ਹਟਦੀ ਤਾਂ ਆਉਣ ਵਾਲੇ ਦਿਨਾਂ 'ਚ ਜੱਥੇਬੰਦੀਆਂ ਵੱਲੋਂ ਸਾਂਝਾ ਮੋਰਚਾ ਬਣਾ ਕੇ ਸਰਕਾਰ ਨੂੰ ਘੇਰਿਆ ਜਾਵੇਗਾ ਅਤੇ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਸੰਦੀਪ ਕੌਰ ਨੇ ਨਿਭਾਈ।

-ਜਾਰੀ ਕਰਤਾ
ਸੰਦੀਪ ਕੌਰ
ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ
ਸ਼ੁਮਨ
ETV Bharat Logo

Copyright © 2024 Ushodaya Enterprises Pvt. Ltd., All Rights Reserved.