ਪਟਿਆਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਓਲਪਿੰਕ ਵਿੱਚ ਸਿੱਖ ਮਾਰਸ਼ਲ ਆਰਟ 'ਗੱਤਕਾ' ਨੂੰ ਮਾਨਤਾ ਮਿਲਣ ਨਾਲ ਖਾਲਸਾ ਪੰਥ ਨੂੰ ਵੱਡਾ ਮਾਣ ਮਿਲੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕੀਤਾ।
ਐਸਜੀਪੀਸੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਓਲਪਿੰਕਸ ਐਸੋਸੀਏਸ਼ਨ ਵਲੋਂ ਸਿੱਖ ਮਾਰਸ਼ਲ ਆਰਟ 'ਗੱਤਕਾ' ਨੂੰ ਓਲਪਿੰਕਸ ਵਿਚ ਸ਼ਾਮਲ ਕਰਨ ਨਾਲ ਖ਼ਾਲਸਾ ਪੰਥ ਨੂੰ ਬਹੁਤ ਮਾਣ ਮਿਲੇਗਾ ਤੇ ਇਸ ਨਾਲ ਸਾਰੇ ਸੰਸਾਰ ਵਿਚ ਸਿੱਖ ਮਾਰਸ਼ਲ ਅਰਟ ਦੀ ਪਛਾਣ ਹੋਰ ਵਧੇਰੇ ਪ੍ਰਫੂਲਿਤ ਹੋਵੇਗੀ।
ਪ੍ਰੋ. ਬਡੂੰਗਰ ਨੇ ਓਲਪਿੰਕਸ ਐਸੋਸੀਏਸ਼ਨ ਦੇ ਇਸ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਲ 2002 ਵਿੱਚ ਬਤੌਰ ਉਨ੍ਹਾਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਸਮੇਂ ਵਿੱਚ ਸ਼ੁਰੂ ਕਰਵਾਏ ਗਏ ਖ਼ਾਲਸਾਈ ਖੇਡ ਉਤਸਵ ਦੌਰਾਨ ਗੱਤਕਾ ਖੇਡ ਸ਼ੁਰੂ ਕਰਵਾਈ ਸੀ।
ਨੌਜਵਾਨਾਂ ਵਲੋਂ ਵੱਡੇ ਪੱਧਰ 'ਤੇ ਪਸੰਦ ਵੀ ਕੀਤਾ ਗਿਆ ਅਤੇ ਉਸ ਦੇ ਨਤੀਜ਼ੇ ਨੂੰ ਵੇਖਦੇ ਹੋਏ ਗੱਤਕੇ ਨੂੰ ਓਲਪਿੰਕਸ ਵਿੱਚ ਵੱਡਾ ਸਥਾਨ ਤੇ ਮਾਣ ਮਿਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ਓਲਪਿੰਕਸ ਵਿੱਚ ਸਿੱਖ ਮਾਰਸ਼ਲ ਆਰਟ 'ਗੱਤਕਾ' ਨੂੰ ਮਾਨਤਾ ਮਿਲਣ ਨਾਲ ਦੁਨੀਆਂ ਵਿੱਚ ਸਿੱਖ ਮਾਰਸ਼ਲ ਆਰਟ ਦੇ ਤੌਰ 'ਤੇ ਪ੍ਰਫੂਲਿਤ ਹੋਣ ਨਾਲ ਸਮੁੱਚੇ ਖਾਲਸਾ ਪੰਥ ਲਈ ਅਥਾਹ ਖੁਸ਼ੀ ਵਾਲੀ ਗੱਲ ਹੋਵੇਗੀ।
ਇਹ ਵੀ ਪੜ੍ਹੋ: ਦਿੱਲੀ ਤੋਂ ਸਾਂਸਦ ਹੰਸ ਰਾਜ ਹੰਸ ਦੀ ਮਾਤਾ ਦਾ ਹੋਇਆ ਦੇਹਾਂਤ