ETV Bharat / state

ਮੁੜ 4 ਦਿਨਾਂ ਲਈ ਫਿਰ ਸਕੂਲ ਹੋਇਆ ਬੰਦ

author img

By

Published : Aug 12, 2021, 6:27 PM IST

ਨਾਭਾ ਦੇ ਸਰਕਾਰੀ ਮਾਡਲ ਹਾਈ ਸਕੂਲ ਵਿਖੇ ਇਕ ਛੇਵੀਂ ਕਲਾਸ ਦੀ ਵਿਦਿਆਰਥਣ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ (Corona positive) ਆਉਣ ਦੇ ਕਾਰਨ ਸਕੂਲ (School) ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਿਸ ਤੋਂ ਬਾਅਦ ਸਾਰੇ ਸਕੂਲ ਨੂੰ 4 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ।

ਮੁੜ 4 ਦਿਨਾਂ ਲਈ ਫਿਰ ਸਕੂਲ ਹੋਇਆ ਬੰਦ
ਮੁੜ 4 ਦਿਨਾਂ ਲਈ ਫਿਰ ਸਕੂਲ ਹੋਇਆ ਬੰਦ

ਨਾਭਾ:ਕੋਰੋਨਾ ਮਹਾਂਮਾਰੀ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਭਰ ਦੇ ਸਕੂਲਾਂ ਨੂੰ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਸਨ। ਪਰ ਸਕੂਲ ਖੁੱਲ੍ਹਣ ਸਾਰ ਹੀ ਕਈ ਸਕੂਲਾਂ ਦੇ ਵਿੱਚ ਵਿਦਿਆਰਥੀ ਕੋਰੋਨਾ ਪਾਜ਼ੀਟਿਵ ਆਉਣ ਦੇ ਕਾਰਨ ਕਈ ਸਕੂਲ ਬੰਦ ਕਰ ਦਿੱਤੇ ਗਏ ਹਨ। ਜਿਸ ਦੇ ਤਹਿਤ ਨਾਭਾ ਦੇ ਸਰਕਾਰੀ ਮਾਡਲ ਹਾਈ ਸਕੂਲ ਵਿਖੇ ਇਕ ਛੇਵੀਂ ਕਲਾਸ ਦੀ ਵਿਦਿਆਰਥਣ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਦੇ ਕਾਰਨ ਸਕੂਲ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਿਸ ਤੋਂ ਬਾਅਦ ਸਾਰੇ ਸਕੂਲ ਨੂੰ ਸੈਨੀਟਾਈਜ਼ ਕਰਵਾਉਣ ਉਪਰੰਤ ਚਾਰ ਦਿਨਾਂ ਦੇ ਲਈ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਜਿੱਥੇ ਸਕੂਲੀ ਵਿਦਿਆਰਥਣ ਨੂੰ ਘਰ ਵਿੱਚ ਏਕਾਂਤਵਾਸ ਕਰਨ ਤੋਂ ਬਾਅਦ ਉਸ ਦੀ ਸਾਰੀ ਕਲਾਸ ਨੂੰ ਵੀ ਘਰਾਂ ਵਿੱਚ ਏਕਾਂਤਵਾਸ ਕਰ ਦਿੱਤਾ ਗਿਆ ਹੈ। ਇਸ ਮੌਕੇ ਤੇ ਐੱਸ.ਡੀ.ਐੱਮ. ਨਾਭਾ ਕੰਨੂ ਗਰਗ ਨੇ ਕਿਹਾ, ਕਿ ਜਦੋਂ ਸਾਨੂੰ ਪਤਾ ਲੱਗਿਆ ਕਿ ਵਿਦਿਆਰਥਣ ਕੋਰੋਨਾ ਪਾਜ਼ੀਟਿਵ ਆਈ ਹੈ। ਉਸ ਤੋਂ ਬਾਅਦ ਅਸੀਂ ਪੂਰੇ ਹੀ ਪ੍ਰਕਾਸ਼ਨ ਵਰਤ ਰਹੇ ਹਾਂ।

ਇਸ ਸਕੂਲ ਵਿੱਚ 1300 ਦੇ ਕਰੀਬ ਵਿਦਿਆਰਥੀ ਹਨ। ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ ਨਿਯਮਾਂ ਦੇ ਤਹਿਤ ਸਕੂਲ ਖੋਲ੍ਹਣ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਪਰ ਫਿਰ ਵੀ ਕੋਰੋਨਾ ਮਹਾਂਮਾਰੀ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ।

ਸਾਰੇ ਹੀ ਸਟਾਫ ਦੀ ਸੈਂਪਲਿੰਗ ਤੋਂ ਬਾਅਦ ਵਿਦਿਆਰਥੀਆਂ ਦੀ ਸੈਂਪਲਿੰਗ ਕੀਤੀ ਜਾਵੇਗੀ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਜੀਵਨ ਕੁਮਾਰ ਸ਼ਰਮਾ ਨੇ ਕਿਹਾ, ਕਿ ਇਸ ਵਿਦਿਆਰਥਣ ਦੀ ਮਾਤਾ ਬੀਮਾਰ ਸਨ, ਅਤੇ ਉਹ ਪਾਜ਼ੀਟਿਵ ਪਾਏ ਗਏ ਹਨ। ਉਸ ਤੋਂ ਬਾਅਦ ਇਸ ਵਿਦਿਆਰਥਣ ਦੀ ਸੈਂਪਲਿੰਗ ਹੋਈ ਸੀ। ਜਿਸ ਤੋਂ ਬਾਅਦ ਇਹ ਵਿਦਿਆਰਥਣ ਵੀ ਕੋਰੋਨਾ ਪਾਜ਼ੀਟਿਵ ਹੋ ਗਈ।

ਇਹ ਵੀ ਪੜ੍ਹੋ:Third wave: ਕਿਵੇਂ ਨਿਕਲੀਏ ਬਾਹਰ, ਇਸ ਸ਼ਹਿਰ ’ਚ ਪੰਜ ਦਿਨਾਂ ’ਚ 242 ਬੱਚੇ Corona Positive

ETV Bharat Logo

Copyright © 2024 Ushodaya Enterprises Pvt. Ltd., All Rights Reserved.