ਪਟਿਆਲਾ: ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿੱਚ ਦਿਨ-ਦਿਹਾੜੇ ਲੁੱਟ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਪਟਿਆਲਾ ਦੇ ਬੀ ਟੈਂਕ ਮੁਹੱਲਾ ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ ਮੋਟਰਸਾਈਕਲ ਸਵਾਰ ਦੀਆਂ ਅੱਖਾਂ ਵਿੱਚ ਮਿਰਚੀ ਪਾਊਡਰ ਪਾ ਕੇ ਲੱਖਾਂ ਦੀ ਲੁੱਟ ਕਰ ਲਈ ਗਈ।
ਪੀੜਤ ਸੌਰਭ ਨੇ ਦੱਸਿਆ ਕਿ ਉਹ ਕਮੀਸ਼ਨ ਦੇ ਆਧਾਰ 'ਤੇ ਇੱਕ ਮੋਬਾਇਲ ਦੀ ਦੁਕਾਨ ਨਾਲ ਕੰਮ ਕਰਦਾ ਹੈ। ਉਸ ਤੋਂ ਮਿਲੀ ਰਾਸ਼ੀ ਨੂੰ ਉਹ ਬੈਂਕ ਵਿੱਚ ਜਮਾਂ ਕਰਵਾਉਣ ਜਾ ਰਿਹਾ ਸੀ, ਜਿੱਥੇ ਉਹ ਲੁਟੇਰਿਆਂ ਦਾ ਸ਼ਿਕਾਰ ਹੋ ਗਿਆ।
ਮੁਲਜ਼ਮਾਂ ਨੇ ਪੀੜਤ ਸੌਰਭ ਦੀਆਂ ਅੱਖਾਂ ਵਿੱਚ ਮਿਰਚ ਪਾਊਡਰ ਪਾ ਕੇ ਉਸ ਕੋਲੋਂ 3 ਲੱਖ 30 ਹਜ਼ਾਰ ਦੀ ਨਕਦੀ ਸਣੇ ਉਸ ਦਾ ਮੋਬਾਇਲ ਖੋਹ ਲਿਆ ਤੇ ਉੱਥੋ ਨਿਕਲ ਗਏ। ਪੀੜਤ ਵਲੋਂ ਇਸ ਘਟਨਾ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਮਹਿਲਾ ਦੇ ਸਰੀਰ 'ਚੋਂ ਨਿਕਲੀਆਂ 1500 ਪੱਥਰੀਆਂ
ਇਸ ਮਾਮਲੇ ਦੀ ਜਾਂਚ ਕਰ ਰਹੇ ਐਸਪੀਡੀ ਜਗਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਉਹ ਸੀਸੀਟੀਵੀ ਫੁਟੇਜ ਖੰਗਾਲ ਰਹੇ ਹਨ।