ਪਟਿਆਲਾ : ਪੰਜਾਬ ਇਸ ਵੇਲੇ ਬਿਜਲੀ ਸੰਕਟ ਦੇ ਦੌਰ ਤੋਂ ਲੰਘ ਰਿਹਾ ਹੈ। ਪੰਜਾਬ ਦੇ ਬਹੁਤ ਬਿਜਲੀ ਪੈਦਾ ਕਰਨ ਵਾਲੇ ਪਲਾਂਟ ਬੰਦ ਪਏ ਹਨ। ਇਸ ਦੇ ਚੱਲਦੇ ਪੰਜਾਬ ਸਰਕਾਰ ਨੇ ਇੰਡਸਟਰੀ ਨੂੰ ਬਿਜਲੀ ਸਪਲਾਈ ਕਰਨੀ ਬੰਦ ਕਰ ਦਿੱਤੀ ਹੈ। ਜਿਸ ਨਾਲ ਕਿਸਾਨਾਂ ਨੂੰ 8 ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾਵੇ।
ਇਸ ਦੇ ਵਿਚਾਲੇ ਇੱਕ ਰਾਹਤ ਵਾਲੀ ਖ਼ਬਰ ਇਹ ਆਈ ਹੈ ਕਿ ਸੂਤਰਾਂ ਮੁਤਾਬਕ ਤਲਵੰਡੀ ਸਾਬੋ ਦਾ 2 ਨੰਬਰ ਪਲਾਂਟ ਸਵੇਰੇ 5 ਦੇ ਕਰੀਬ ਮੁੜ ਸ਼ੁਰੂ ਹੋ ਗਿਆ। ਇਹ ਪਲਾਂਟ ਅੱਧੇ ਲੋਡ ਉੱਤੇ ਚੱਲ ਰਿਹਾ ਹੈ ਅਤੇ 400 ਦੇ ਕਰੀਬ ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਹੈ।
ਦਸ ਦਈਏ ਕਿ ਤਲੰਵਡੀ ਸਾਬੋ ਦਾ ਬਿਜਲੀ ਯੂਨਿਟ ਬੰਦ ਹੋਣ ਨਾਲ ਪਾਵਰਕਾਮ ਨੂੰ ਵੱਡੀ ਮਾਰ ਪੈ ਰਹਿ ਸੀ। ਕਿਉਂਕਿ 1980 ਮੈਗਾਵਾਟ ਦੇ ਇਸ ਪ੍ਰਾਜੈਕਟ ਨਾਲ ਹੀ ਸਭ ਤੋਂ ਵੱਡੀ ਸੱਟ ਵੱਜੀ ਹੈ। ਇਸ ਦੇ ਸ਼ੁਰੂ ਹੋਣ ਨਾਲ ਹੁਣ ਪਾਵਰਕਾਮ ਨੂੰ ਕੁੱਝ ਰਾਹਤ ਮਿਲੀ ਹੈ।
ਇਹ ਵੀ ਪੜ੍ਹੋਂ : Power crisis : ਪਠਾਨਕੋਟ ਦੀ ਕਰੱਸ਼ਰ ਇੰਡਸਟਰੀ 15 ਜੁਲਾਈ ਤੱਕ ਬੰਦ