ETV Bharat / state

ਸ਼ਰੇਆਮ ਚੋਣ ਜ਼ਾਬਤੇ ਦੀ ਉਲੰਘਣਾ ਕਰ ਰਹੀ ਪੰਜਾਬ ਸਰਕਾਰ, ਬੱਸਾਂ 'ਤੇ ਲੱਗੇ ਕੈਪਟਨ ਦੇ ਪੋਸਟਰ - punjab news

ਚੋਣ ਜ਼ਾਬਤੇ ਦੀ ਉਲੰਘਣਾ ਕਰ ਰਹੀ ਪੰਜਾਬ ਸਰਕਾਰ। ਪੀਆਰਟੀਸੀ ਦੀਆਂ ਬੱਸਾਂ 'ਤੇ ਲੱਗੇ ਕੈਪਟਨ ਸਰਕਾਰ ਦੀਆਂ ਪ੍ਰਾਪਤੀਆਂ ਦੇ ਪੋਸਟਰ।

ਬੱਸ 'ਤੇ ਕੈਪਟਨ ਸਰਕਾਰ ਦਾ ਪੋਸਟਰ
author img

By

Published : Mar 12, 2019, 5:49 PM IST

ਪਟਿਆਲਾ: ਭਾਰਤੀ ਚੋਣ ਕਮਿਸ਼ਨ ਵੱਲੋਂ ਪੂਰੇ ਦੇਸ਼ 'ਚ ਚੋਣ ਜ਼ਾਬਤਾ ਲਗਾ ਦਿੱਤਾ ਗਿਆ ਹੈ ਪਰ ਇਸ ਦੇ ਬਾਵਜੂਦ ਸਿਆਸੀ ਪਾਰਟੀਆਂ ਵੱਲੋਂ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਪਟਿਆਲਾ 'ਚ ਦੌੜ ਰਹੀਆਂ ਪੀਆਰਟੀਸੀ ਬੱਸਾਂ ਕੈਪਟਨ ਸਰਕਾਰ ਦਾ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕਰ ਰਹੀਆਂ ਹਨ।

ਚੋਣ ਜ਼ਾਬਤੇ ਦੀ ਉਲੰਘਣਾ ਦੀਆਂ ਤਸਵੀਰਾਂ

ਦਰਅਸਲ, ਪੀਆਰਟੀਸੀ ਦੀਆਂ ਬੱਸਾਂ 'ਤੇ ਕੈਪਟਨ ਅਮਰਿੰਦਰ ਸਰਕਾਰ ਦੇ ਪੋਸਟਰ ਲੱਗੇ ਹਨ। ਇਨ੍ਹਾਂ ਪੋਸਟਰਾਂ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਲੱਗੀ ਹੋਈ ਹੈ ਤੇ ਇਸ ਦੇ ਨਾਲ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਉਲੇਖ ਕੀਤਾ ਹੋਇਆ ਹੈ। ਸਿਰਫ਼ ਕੈਪਟਨ ਸਰਕਾਰ ਹੀ ਨਹੀਂ ਮੋਦੀ ਸਰਕਾਰ ਦੇ ਪੋਸਟਰ ਵੀ ਲੱਗੇ ਹੋਏ ਹਨ। ਹਾਲਾਂਕਿ ਨਿਯਮਾਂ ਅਨੁਸਾਰ ਸਿਆਸੀ ਪਾਰਟੀਆਂ ਹੋਰਡਿੰਗਜ਼ 'ਤੇਪੋਸਟਰਾਂ ਲਗਾ ਕੇ ਪ੍ਰਚਾਰ ਨਹੀਂ ਕਰ ਸਕਦੇ।

Intro:ਦੇਸ਼ ਅੰਦਰ ਲੋਕ ਸਭਾ ਚੋਣ ਤਰੀਕਾ ਦੇ ਐਲਾਨ ਹੁੰਦੇ ਹੀ ਬੇਸ਼ੱਕ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ ਪਰ ਕੈਪਟਨ ਸਰਕਾਰ ਨੇ ਇਸ ਉੱਪਰ ਹਾਲੇ ਤੱਕ ਅਮਲ ਨਹੀਂ ਕੀਤਾ।

Body:ਜਿਕਰਯੋਗ ਹੈ ਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਕੋਈ ਵੀ ਪਾਰਟੀ ਆਪਣਾ ਪ੍ਰਚਾਰ ਨਹੀਂ ਕਰ ਸਕਦੀ ਅਤੇ ਨਾ ਹੀ ਕੋਈ ਸਰਕਾਰ ਆਪਣੀਆਂ ਪ੍ਰਾਪਤੀਆਂ ਦੇ ਪੋਸਟਰ ਜਾ ਹੋਲਡਿੰਗ ਲਗਾ ਸਕਦੀ ਹੈ।ਪਰ ਜਦੋਂ ਇਸ ਦੀ ਜ਼ਮੀਨੀ ਹਕੀਕਤ ਦੀ ਗੱਲ ਕਰਦੇ ਹਾਂ ਤਾਂ ਉਹ ਬਿਲਕੁਲ ਇਸਦੇ ਅਲੱਗ ਨਜ਼ਰ ਹੈ ਕਿਉਂਕਿ ਸਰਕਾਰੀ ਲਾਰੀ ਪੀ ਆਰ ਟੀ ਸੀ ਕੈਪਟਨ ਸਰਕਾਰ ਦੀਆਂ ਪ੍ਰਾਪਤੀਆਂ ਦੇ ਪ੍ਰਚਾਰ ਪੂਰੇ ਸੂਬੇ ਅੰਦਰ ਜ਼ੋਰ ਸ਼ੋਰ ਨਾਲ ਕਰ ਰਹੀ ਹੈ।ਤੁਹਾਨੂੰ ਦਸ ਦੇਈਏ ਪੀ ਆਰ ਟੀ ਸੀ ਦੀਆਂ ਬੱਸਾਂ ਉੱਪਰ ਕੈਪਟਨ ਸਰਕਾਰ ਦੀਆਂ ਪ੍ਰਾਪਤੀਆਂ ਦੇ ਪੋਸਟਰ ਲੱਗੇ ਹੋਏ ਹਨ ਜਿਸਨੂੰ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਵੀ ਨਹੀਂ ਹਟਾਇਆ ਗਿਆ ਜੋ ਕਿ ਨਿਯਮਾਂ ਦੇ ਬਿਲਕੁੱਲ ਖਿਲਾਫ ਹੈ।

Conclusion:ਇਸ ਤਰ੍ਹਾਂ ਸਰਕਾਰੀ ਮਸ਼ੀਨਰੀ ਦਾ ਪ੍ਰਯੋਗ ਆਪਣੇ ਪ੍ਰਚਾਰ ਲਈ ਕਰਨਾ ਦੂਸਰੀਆਂ ਪਾਰਟੀਆਂ ਦਾ ਮਨੌਬਲ ਵੀ ਸੁੱਟਦਾ ਹੈ ਨਾਲ ਹੀ ਇੱਕ ਤਰ੍ਹਾਂ ਦੀ ਸੱਤਾ ਭਾਰੂ ਹੋਣ ਦਾ ਸੰਕੇਤ ਵੀ ਦਿੰਦੀ ਹੈ ।ਹੁਣ ਦੇਖਣਾ ਇਹ ਹੋਵੇਗਾ ਕਿ ਚੋਜ ਕਮਿਸ਼ਨ ਇਸ ਉਪਰ ਕਿਸ ਤਰ੍ਹਾਂ ਦੇ ਐਕਸ਼ਨ ਲੈਂਦਾ ਹੈ ਕਿ ਉਹ ਕੈਪਟਨ ਸਰਕਾਰ ਨੂੰ ਨੋਟਿਸ ਦੇਵੇਗਾ ਜਾਂ ਇਹਨੂੰ ਅਣਗੌਲਿਆ ਕਰ ਦੇਵੇਗਾ।
ETV Bharat Logo

Copyright © 2025 Ushodaya Enterprises Pvt. Ltd., All Rights Reserved.